Sikhi Saroop in Fashion Show: ਲੰਡਨ ਫੈਸ਼ਨ ਸ਼ੋਅ ’ਚ ਦੇਖਣ ਨੂੰ ਮਿਲਿਆ ਸਿੱਖੀ ਸਰੂਪ
Published : Nov 21, 2023, 11:55 am IST
Updated : Nov 24, 2023, 10:20 am IST
SHARE ARTICLE
Sikhi Saroop in Fashion Show at london
Sikhi Saroop in Fashion Show at london

ਪ੍ਰਭਦੀਪ ਕੌਰ ਨੇ ਦਸਤਾਰ ਸਜਾ ਕੇ ਲਿਆ ਹਿੱਸਾ

Sikhi Saroop in Fashion Show: ਲੰਡਨ ਫੈਸ਼ਨ ਸ਼ੋਅ ਸਿੱਖੀ ਸਰੂਪ ਦੀ ਝਲਕ ਦੇਖਣ ਨੂੰ ਮਿਲੀ ਹੈ। ਇਸ ਦੌਰਾਨ ਪੰਜਾਬ ਦੀ ਪ੍ਰਭਦੀਪ ਕੌਰ ਨੇ ਪਹਿਲੀ ਵਾਰ ਸਿੱਖੀ ਸਰੂਪ ਵਿਚ ਦਸਤਾਰ ਸਜਾ ਕੇ ਸ਼ੋਅ ਵਿਚ ਹਿੱਸਾ ਲਿਆ। ਸ਼ੋਅ ਦੌਰਾਨ ਜਿਥੇ ਉਨ੍ਹਾਂ ਨੂੰ ਪੂਰਾ ਮਾਣ ਸਤਿਕਾਰ ਦਿਤਾ ਗਿਆ, ਉਥੇ ਹੀ ਵੱਖ-ਵੱਖ ਦੇਸ਼ਾਂ ਵਿਚ ਵਸਦੇ ਪੰਜਾਬੀਆਂ ਨੇ ਵੀ ਦਸਤਾਰ ਸਜਾ ਕੇ ਸ਼ੋਅ ਵਿਚ ਭਾਗ ਲੈਣ ਲਈ ਪ੍ਰਭਦੀਪ ਦੀ ਪ੍ਰਸ਼ੰਸਾ ਕੀਤੀ ਹੈ।

ਪ੍ਰਭਦੀਪ ਕੌਰ ਦਾ ਕਹਿਣਾ ਹੈ ਕਿ ਉਹ ਬਚਪਨ ਤੋਂ ਹੀ ਦਸਤਾਰ ਸਜਾ ਕੇ ਸਕੂਲ ਜਾਂਦੀ ਸੀ। ਉਸ ਦਾ ਇਹੀ ਸੁਪਨਾ ਹੈ ਕਿ ਗੁਰੂ ਸਾਹਿਬਾਨਾਂ ਵਲੋਂ ਬਖ਼ਸ਼ੀ ਗਈ ਦਾਤ ਦਸਤਾਰ ਦੀ ਪਛਾਣ ਦੁਨੀਆਂ ਦੇ ਕੋਨੇ-ਕੋਨੇ ’ਚ ਹੋਵੇ। ਉਸ ਨੇ ਦਸਿਆ ਕਿ ਇਸ ਸ਼ੋਅ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਉਸ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰ ਉਸ ਨੇ ਹਿੰਮਤ ਨਹੀਂ ਹਾਰੀ।

ਉਸ ਦਾ ਕਹਿਣਾ ਹੈ ਕਿ ਉਸ ਨੇ ਦਸਤਾਰ ਨੂੰ ਦੁਨੀਆਂ ਭਰ ਵਿਚ ਪ੍ਰਫੁੱਲਤ ਕਰਨ ਦੇ ਮਕਸਦ ਤਹਿਤ ਇਸ ਫੈਸ਼ਨ ਸ਼ੋਅ ਵਿਚ ਭਾਗ ਲਿਆ ਹੈ। ਦੱਸ ਦੇਈਏ ਕਿ ਪ੍ਰਭਦੀਪ ਕੌਰ ਗੁਰਦਾਸਪੁਰ ਜ਼ਿਲ੍ਹੇ ਦੇ ਕਸਬਾ ਕਲਾਨੌਰ ਦੇ ਸੇਵਾਮੁਕਤ ਹੈਲਥ ਇੰਸਪੈਕਟਰ ਦਿਲਬਾਗ ਸਿੰਘ ਸੰਧੂ ਦੀ ਧੀ ਹੈ। ਉਹ ਕੈਲੀਫੋਰਨੀਆ ਦੇ ਕਾਊਂਟੀ ਹਸਪਤਾਲ ਤੋਂ ਇਲਾਵਾ ਮਟੀਕਾ ਦੇ ਹਸਪਤਾਲ ’ਚ ਨਰਸ ਦਾ ਕੰਮ ਕਰਦੀ ਹੈ।

(For more news apart from Sikhi Saroop in Fashion Show at london, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement