ਅਮਰੀਕਾ ਵਿਚ ਸਿੱਖ 'ਤੇ ਗੋਰੇ ਨੇ ਕੀਤਾ ਹਮਲਾ
Published : Jan 21, 2019, 9:53 am IST
Updated : Jan 21, 2019, 9:53 am IST
SHARE ARTICLE
Sikhs
Sikhs

ਹਰਵਿੰਦਰ ਸਿੰਘ ਡੋਡ ਦੀ ਦਾੜ੍ਹੀ ਪੁੱਟੀ ਤੇ ਲੱਤਾਂ-ਮੁੱਕੇ ਵੀ ਮਾਰੇ.....

ਨਿਊਯਾਰਕ : ਅਮਰੀਕਾ ਵਿਚ ਇਕ ਸਿੱਖ ਵਿਅਕਤੀ 'ਤੇ 24 ਸਾਲਾ ਗੋਰੇ ਨੌਜਵਾਨ ਨੇ ਨਫ਼ਰਤ ਅਪਰਾਧ ਤਹਿਤ ਹਮਲਾ ਕਰ ਦਿਤਾ। ਗੋਰੇ ਵਿਅਕਤੀ ਨੇ ਪੀੜਤ ਦੀ ਦਾੜ੍ਹੀ ਪੁੱਟੀ ਅਤੇ ਉਸ ਨੂੰ ਲੱਤਾਂ ਅਤੇ ਮੁੱਕੇ ਵੀ ਮਾਰੇ। ਹਰਵਿੰਦਰ ਸਿੰਘ ਡੋਡ ਅਮਰੀਕਾ ਦੇ ਓਰੇਗਨ ਵਿਚ ਇਕ ਦੁਕਾਨ 'ਚ ਕੰਮ ਕਰਦੇ ਹਨ। ਪਿਛਲੇ ਸੋਮਵਾਰ ਨੂੰ 24 ਸਾਲਾ ਐਂਡ੍ਰੀਊ ਰੈਮਜ਼ੇ ਨੇ ਕਥਿਤ ਤੌਰ 'ਤੇ ਉਨ੍ਹਾਂ 'ਤੇ ਨਫ਼ਰਤੀ ਅਤੇ ਹਿੰਸਕ ਹਮਲਾ ਕੀਤਾ। ਦਾਇਰ ਦਸਤਾਵੇਜ਼ਾਂ ਦੇ ਹਵਾਲੇ ਨਾਲ ਕਿਹਾ ਜਾ ਰਿਹਾ ਹੈ ਕਿ ਰੈਮਜ਼ੇ ਦੇ ਮਨ ਵਿਚ ਡੋਡ ਦੇ ਧਰਮ ਨੂੰ ਲੈ ਕੇ ਸ਼ੱਕ ਸੀ ਜਿਸ ਕਾਰਨ ਉਸ ਨੇ ਹਮਲਾ ਕਰ ਦਿਤਾ।

ਓਰੇਗਨ ਸਟੇਟ ਕੈਪੀਟਲ ਵਿਚ ਕਿਹਾ ਗਿਆ ਹੈ ਕਿ ਰੈਮਜ਼ੇ ਨੂੰ ਸਿਗਰਟ ਲਈ ਰੋਲਿੰਗ ਪੇਪਰ ਚਾਹੀਦਾ ਸੀ ਪਰ ਉਸ ਕੋਲ ਪਛਾਣ ਪੱਤਰ ਨਹੀਂ ਸੀ। ਡੋਡ ਨੇ ਰੈਮਜ਼ੇ ਨੂੰ ਉਥੋਂ ਚਲੇ ਜਾਣ ਲਈ ਕਿਹਾ ਤਾਂ ਉਸ ਨੇ ਡੋਡ ਦੀ ਦਾੜ੍ਹੀ ਖਿੱਚੀ । ਉਸ ਨੇ ਉਨ੍ਹਾਂ ਨੂੰ ਮੁੱਕੇ ਅਤੇ ਲੱਤਾਂ ਮਾਰੀਆਂ। ਪੁਲਿਸ ਨੇ ਦਸਿਆ ਕਿ ਰੈਮਜ਼ੇ ਵਿਰੁਧ ਨਫ਼ਰਤੀ ਅਪਰਾਧ ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦਸਿਆ ਕਿ ਉਸ ਨੇ ਡੋਡ 'ਤੇ ਜੁੱਤੀ ਵੀ ਸੁੱਟੀ ਅਤੇ ਉਸ ਦੀ ਦਸਤਾਰ ਖੋਹਣ ਦੀ ਕੋਸ਼ਿਸ਼ ਕੀਤੀ। ਉਸ 'ਤੇ ਚੌਥੀ ਡਿਗਰੀ ਦੇ ਹਮਲੇ, ਘਟੀਆ ਵਿਵਹਾਰ ਅਤੇ ਅਪਰਾਧਕ ਅਤਿਆਚਾਰ ਦੇ ਵੀ ਦੋਸ਼ ਹਨ।         (ਪੀ.ਟੀ.ਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement