Sydney Bondi Beach Incident: ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਹਮਲਾਵਰਾਂ ਨਾਲ ਭਿੜਿਆ ਪੰਜਾਬੀ
Published : Dec 18, 2025, 12:56 pm IST
Updated : Dec 18, 2025, 3:09 pm IST
SHARE ARTICLE
Sydney Bondi Beach Incident amandeep Singh bravery News
Sydney Bondi Beach Incident amandeep Singh bravery News

Sydney Bondi Beach Incident: ਅਮਨਦੀਪ ਸਿੰਘ ਨੇ ਹਮਲਾਵਰ ਤੋਂ ਖੋਹੀ ਬੰਦੂਕ ਤੇ ਕੀਤਾ ਉਸ ਨੂੰ ਕਾਬੂ, ਨਵਾਂਸ਼ਹਿਰ ਜ਼ਿਲ੍ਹੇ ਨਾਲ ਸਬੰਧਿਤ ਹੈ ਪੰਜਾਬੀ ਨੌਜਵਾਨ

ਐਤਵਾਰ (14 ਦਸਬੰਰ) ਨੂੰ ਸਿਡਨੀ ਦੇ ਬੋਂਡੀ ਬੀਚ 'ਤੇ ਹੋਈ ਘਾਤਕ ਗੋਲੀਬਾਰੀ ਮਾਮਲੇ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ। ਇਸ ਗੋਲੀਬਾਰੀ ਵਿਚ 15 ਬੇਕਸੂਰਾਂ ਦੀ ਜਾਨ ਚਲੀ ਗਈ। ਇਸ ਗੋਲੀਬਾਰੀ ਵਿਚ ਦੋ ਨਾਇਕਾਂ ਦੀ ਬਹਾਦਰੀ ਦੀ ਚਾਰੇ ਪਾਸੇ ਪ੍ਰਸ਼ੰਸਾ ਕੀਤੀ ਜਾ ਰਹੀ ਹੈ। 34 ਸਾਲਾ ਪੰਜਾਬੀ ਨੌਜਵਾਨ ਅਮਨਦੀਪ ਸਿੰਘ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਹਮਲਾਵਰਾਂ ਦਾ ਬਹਾਦਰੀ ਨਾਲ ਸਾਹਮਣਾ ਕੀਤਾ। ਗੱਲਬਾਤ ਕਰਦਿਆਂ 34 ਸਾਲਾ ਅਮਨਦੀਪ ਸਿੰਘ ਨੇ ਦੱਸਿਆ ਕਿ ਘਟਨਾ ਵਾਲੇ ਦਿਨ ਉਹ ਸਮੁੰਦਰੀ ਕੰਢੇ ਕਬਾਬ ਖਾ ਰਿਹਾ ਸੀ ਕਿ ਅਚਾਨਕ ਉਦੋਂ ਗੋਲੀਬਾਰੀ ਸ਼ੁਰੂ ਹੋ ਗਈ।

ਉਸ ਨੇ ਇਕ ਬੰਦੂਕਧਾਰੀ, ਜਿਸ ਦੀ ਪਛਾਣ ਸਾਜਿਦ ਅਕਰਮ ਵਜੋਂ ਹੋਈ, ਨੂੰ ਇਕ ਫੁੱਟਬ੍ਰਿਜ 'ਤੇ ਗੋਲੀਬਾਰੀ ਕਰਦੇ ਦੇਖਿਆ। ਉਹ ਵੇਖ ਕੇ ਉਹ ਹਮਲਾਵਰ ਕੋਲ ਗਿਆ ਤੇ ਉਸ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਉਸ ਦਾ ਬਹਾਦਰੀ ਨਾਲ ਸਾਹਮਣਾ ਕੀਤਾ ਤੇ ਉਸ ਤੋਂ ਬੰਦੂਕ ਫੜ੍ਹ ਕੇ ਦੂਰ ਸੁੱਟ ਦਿੱਤੀ ਤੇ ਪੁਲਿਸ ਅਧਿਕਾਰੀਆਂ ਦੇ ਆਉਣ ਤੱਕ ਉਸ ਨੂੰ ਗੋਡਿਆਂ ਹੇਠਾਂ ਦੱਬ ਲਿਆ ਤੇ ਉਸ ਦੇ ਹੱਥ ਪਿੱਛੇ ਕਰਕੇ ਫੜੀ ਰੱਖਿਆ। 

 ਪੰਜਾਬੀ ਨੌਜਵਾਨ ਦੀ ਇਸ ਦਲੇਰੀ ਦੀਆਂ ਚਾਰੇ ਪਾਸੇ ਗੱਲਾਂ ਹੋ ਰਹੀਆਂ ਹਨ। ਅਮਨਦੀਪ ਨਵਾਂਸ਼ਹਿਰ ਜ਼ਿਲ੍ਹੇ ਨਾਲ ਸਬੰਧਿਤ ਹੈ ਤੇ ਉਸ ਦਾ ਸਾਰਾ ਪ੍ਰਵਾਰ ਨਿਊਜ਼ੀਲੈਂਡ ਰਹਿ ਰਿਹਾ ਹੈ ਤੇ ਆਪ ਉਹ ਪਿਛਲੇ ਛੇ-ਸੱਤ ਸਾਲ ਤੋਂ ਆਸਟ੍ਰੇਲੀਆ ਰਹਿ ਰਿਹਾ ਹੈ।

ਦੱਸ ਦੇਈਏ ਕਿ ਹਨੁੱਕਾ ਤਿਉਹਾਰ ਦੌਰਾਨ ਹੋਈ ਗੋਲੀਬਾਰੀ ਦੇ ਮਾਮਲੇ ’ਚ ਇਕ ਬੱਚੇ ਸਮੇਤ 15 ਲੋਕ ਮਾਰੇ ਗਏ ਸਨ। ਹਮਲਾਵਰਾਂ ਦੀ ਪਛਾਣ ਸਾਜਿਦ ਅਕਰਮ ਹੈ ਤੇ ਉਸ ਦੇ ਪੁੱਤ ਨਵੀਦ ਅਕਰਮ ਵਜੋਂ ਹੋਈ ਹੈ। 

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement