ਸਮੂਹ ਕਿਸਾਨਾਂ ਦੇ ਕਰਜ ਮਾਫ ਹੋਣ ਤੱਕ ਮੋਦੀ ਨੂੰ ਸੌਣ ਨਹੀਂ ਦੇਵਾਂਗੇ : ਰਾਹੁਲ ਗਾਂਧੀ 
Published : Dec 18, 2018, 1:38 pm IST
Updated : Dec 18, 2018, 1:48 pm IST
SHARE ARTICLE
Rahul Gandhi
Rahul Gandhi

ਕਾਂਗਰਸ ਮੁਖੀ ਨੇ ਕਿਹਾ ਕਿ ਜੇਕਰ ਮੋਦੀ ਕਿਸਾਨਾਂ ਦਾ ਕਰਜ ਮਾਫ ਨਹੀਂ ਕਰਦੇ ਤਾਂ ਅਸੀਂ ਕਰਾਂਗੇ।

ਨਵੀਂ ਦਿੱਲੀ, ( ਭਾਸ਼ਾ ) : ਮੱਧ ਪ੍ਰਦੇਸ਼ ਅਤੇ ਰਾਜਸਥਾਨ ਦੀ ਕਾਂਗਰਸ ਸਰਕਾਰ ਵੱਲੋਂ ਚੋਣਾਂ ਦੌਰਾਨ ਜਨਤਾ ਨਾਲ ਕੀਤੇ ਗਏ ਵਾਅਦੇ ਮੁਤਾਬਕ ਕਿਸਾਨਾਂ ਦਾ ਕਰਜ ਮਾਫ ਕਰ ਦਿਤਾ ਗਿਆ ਹੈ।  ਕਾਂਗਰਸ ਮੁਖੀ ਰਾਹੁਲ ਗਾਂਧੀ ਨੇ ਸੰਸਦ ਭਵਨ ਵਿਖੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਚੋਣਾਂ ਦੌਰਾਨ ਕੀਤੇ ਗਏ ਵਾਅਦੇ ਪੂਰੇ ਹੋਣ ਸ਼ੁਰੂ ਹੋ ਗਏ ਹਨ। ਉਹਨਾਂ ਕਿਹਾ ਕਿ 6 ਘੰਟੇ ਵਿਚ ਹੀ ਅਸੀਂ ਅਪਣਾ ਵਾਅਦਾ ਪੂਰਾ ਕੀਤਾ ਹੈ। ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਦੀ ਤਰ੍ਹਾਂ ਰਾਜਸਥਾਨ ਵਿਚ ਵੀ ਛੇਤੀ ਹੀ ਕਿਸਾਨਾਂ ਦਾ ਕਰਜ ਮਾਫ ਕਰ ਦਿਤਾ ਜਾਵੇਗਾ।

CongressCongress

ਗੱਲਬਾਤ ਦੌਰਾਨ ਰਾਹੁਲ ਨੇ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਸ ਸਮੇਂ ਤੱਕ ਸੌਣ ਨਹੀਂ ਦੇਵਾਂਗੇ ਜਦ ਤਕ ਉਹ ਕਿਸਾਨਾਂ ਦਾ ਕਰਜ ਮਾਫ ਨਹੀਂ ਕਰ ਦਿੰਦੇ। ਰਾਹੁਲ ਦਾ ਕਹਿਣਾ ਹੈ ਕਿ ਸਾਰੇ ਵਿਪੱਖੀ ਦਲ ਇਕੱਠੇ ਮਿਲ ਕੇ ਇਸ ਦੀ ਮੰਗ ਕਰਨਗੇ। ਹੁਣ ਤੱਕ ਪ੍ਰਧਾਨ ਮੰਤਰੀ ਵੱਲੋਂ ਕਿਸਾਨਾਂ ਨੂੰ ਇਕ ਰੁਪਏ ਦੀ ਵੀ ਛੋਟ ਨਹੀਂ ਦਿਤੀ ਗਈ ਹੈ। ਰਾਹੁਲ ਨੇ ਕਿਹਾ ਕਿ ਮੋਦੀ ਜੀ ਹਿੰਦੂਸਤਾਨ ਬਣਾਉਂਦੇ ਹਨ। ਇਕ ਹਿੰਦੂਸਤਾਨ 20 ਲੋਕਾਂ ਦਾ ਅਤੇ ਇਕ ਗਰੀਬ ਲੋਕਾਂ ਦਾ। ਅਸੀਂ ਗਰੀਬਾਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਇਹ ਪੈਸਾ ਤੁਹਾਡਾ ਹੈ।

PM ModiPM Modi

ਕਿਸਾਨ ਹੀ ਦੇਸ਼ ਨੂੰ ਅਨਾਜ ਦਿੰਦੇ ਹਨ। ਅਸੀਂ ਕਿਸਾਨਾਂ ਦੀ ਅਵਾਜ਼ ਨਰਿੰਦਰ ਮੋਦੀ ਤੱਕ ਜਰੂਰ ਪਹੁੰਚਾਵਾਂਗੇ। ਮੋਦੀ ਨੇ ਅਮੀਰਾਂ ਦਾ ਸਾਢੇ ਤਿੰਨ ਲੱਖ ਕਰੋੜ ਦਾ ਕਰਜ ਮਾਫ ਕਰ ਦਿਤਾ ਹੈ। ਅਨਿਲ ਅੰਬਾਨੀ ਦਾ 45 ਕਰੋੜ ਦਾ ਕਰਜ ਮਾਫ ਕਰ ਦਿਤਾ। ਫਿਰ ਮੋਦੀ ਨੇ ਕਿਸਾਨਾਂ ਦਾ ਕਰਜ ਮਾਫ ਕਿਉਂ ਨਹੀਂ ਕੀਤਾ ? ਕਾਂਗਰਸ ਮੁਖੀ ਨੇ ਕਿਹਾ ਕਿ ਜੇਕਰ ਮੋਦੀ ਕਿਸਾਨਾਂ ਦਾ ਕਰਜ ਮਾਫ ਨਹੀਂ ਕਰਦੇ ਤਾਂ ਅਸੀਂ ਕਰਾਂਗੇ।

Agriculture LoansAgriculture Loans

ਇਹ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਅਸੀਂ ਸੱਤਾ ਵਿਚ ਆਉਣ ਤੋਂ ਬਾਅਦ ਕਿਸਾਨਾਂ ਦਾ ਕਰਜ ਮਾਫ ਨਹੀਂ ਕਰਾਂਗੇ। ਹਿੰਦੂਸਤਾਨ ਦੀ ਜਨਤਾ ਅਤੇ ਇਥੇ ਦੇ ਦੁਕਾਨਦਾਰਾਂ ਨਾਲ ਚੋਰੀ ਕੀਤੀ ਗਈ ਹੈ। ਰਾਹੁਲ ਨੇ ਕਿਹਾ ਕਿ ਨੋਟਬੰਦੀ ਦਨੀਆ ਦਾ ਸੱਭ ਤੋਂ ਵੱਡਾ ਘਪਲਾ ਸੀ। ਇਸ ਦਾ ਮਕਸਦ ਇਹ ਸੀ ਗਰੀਬਾਂ ਤੋਂ ਪੈਸਾ ਖੋਹ ਲਵੋ ਅਤੇ ਅਪਣੇ ਦੋਸਤਾਂ ਵਿਚ ਵੰਡ ਦੇਵੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement