ਕੈਨੇਡਾ ’ਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਖੜ੍ਹੀ ਗੱਡੀ 'ਚੋਂ ਬਰਾਮਦ ਹੋਈ ਲਾਸ਼ 
Published : Sep 18, 2023, 8:53 pm IST
Updated : Sep 18, 2023, 8:53 pm IST
SHARE ARTICLE
Gagandeep Sandhu
Gagandeep Sandhu

ਘਟਨਾ ਸਥਾਨ ਤੋਂ ਕੁਝ ਕਿਲੋਮੀਟਰ ਦੂਰ ਇੱਕ ਹੋਰ ਗੱਡੀ ਬਰਾਮਦ ਹੋਈ, ਜੋ ਅੱਗ ਲੱਗਣ ਕਾਰਨ ਪੂਰੀ ਤਰ੍ਹਾਂ ਸੜੀ ਪਈ ਸੀ।

ਬਰਨਬੀ : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਬਰਨਬੀ ਵਿਚ ਇੱਕ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ, ਜਿਸ ਦੀ ਪਛਾਣ 29 ਸਾਲਾ ਗਗਨਦੀਪ ਸਿੰਘ ਸੰਧੂ ਵਜੋਂ ਹੋਈ। ਉਸ ਦੀ ਲਾਸ਼ ਪਾਰਕਿੰਗ ਵਿਚ ਖੜ੍ਹੀ ਇੱਕ ਗੱਡੀ ਵਿਚੋਂ ਬਰਾਮਦ ਹੋਈ। ਹਾਲਾਂਕਿ ਘਟਨਾ ਸਥਾਨ ਤੋਂ ਕੁਝ ਕਿਲੋਮੀਟਰ ਦੂਰ ਇੱਕ ਹੋਰ ਗੱਡੀ ਬਰਾਮਦ ਹੋਈ, ਜੋ ਅੱਗ ਲੱਗਣ ਕਾਰਨ ਪੂਰੀ ਤਰ੍ਹਾਂ ਸੜੀ ਪਈ ਸੀ।

ਪੁਲਿਸ ਨੇ ਮੁਢਲੀ ਜਾਂਚ ਦੌਰਾਨ ਮਿਲੇ ਸਬੂਤਾਂ ਦੇ ਆਧਾਰ 'ਤੇ ਇਸ ਵਾਰਦਾਤ ਨੂੰ ਟਾਰਗੇਟਡ ਸ਼ੂਟਿੰਗ ਕਰਾਰ ਦਿੱਤਾ ਹੈ। ਦਰਅਸਲ, ਬੀਤੇ ਦਿਨੀਂ ਬਰਨਬੀ ਆਰਸੀਐਮਪੀ ਨੂੰ 16 ਸਤੰਬਰ ਨੂੰ ਸ਼ਾਮ 5 ਵਜ ਕੇ 7 ਮਿੰਟ 'ਤੇ ਨੌਰਥ ਰੋਡ ਦੇ 3400 ਬਲਾਕ ਵਿਚ ਗੋਲੀਬਾਰੀ ਹੋਣ ਸਬੰਧੀ ਸੂਚਨਾ ਮਿਲੀ ਸੀ। ਇਸ 'ਤੇ ਜਦੋਂ ਪੁਲਿਸ ਨੇ ਮੌਕੇ 'ਤੇ ਜਾ ਕੇ ਦੇਖਿਆ ਤਾਂ ਉੱਥੇ ਅੰਡਰਗਰਾਊਂਡ ਪਾਰਕਿੰਗ ਵਿਚ ਖੜ੍ਹੀ ਇੱਕ ਗੱਡੀ ਵਿਚੋਂ ਇੱਕ ਨੌਜਵਾਨ ਦੀ ਲਾਸ਼ ਮਿਲੀ, ਜਿਸ ਦੀ ਗੋਲੀਆਂ ਲੱਗਣ ਕਾਰਨ ਮੌਤ ਹੋ ਚੁੱਕੀ ਸੀ। 

ਪੁਲਿਸ ਨੂੰ ਇਸ ਘਟਨਾ ਤੋਂ 15 ਕੁ ਮਿੰਟ ਬਾਅਦ ਬਰਨਬੀ ਵਿਚ ਹੀ ਗਰੀਨਵੁੱਡ ਸਟਰੀਟ ਅਤੇ ਬੇਨਬ੍ਰਿਜ ਐਵੇਨਿਊ ਵਿਖੇ ਇੱਕ ਗੱਡੀ ਨੂੰ ਅੱਗ ਲੱਗਣ ਸਬੰਧੀ ਸੂਚਨਾ ਮਿਲੀ, ਜਦੋਂ ਪੁਲਿਸ ਟੀਮ ' ਮੌਕੇ 'ਤੇ ਪੁੱਜੀ ਤਾਂ ਉੱਥੇ ਇੱਕ ਹੌਡਾ ਪਾਇਲਟ ਐਸਯੂਵੀ ਗੱਡੀ ਬਰਾਮਦ ਹੋਈ, ਜੋ ਕਿ ਅੱਗ ਨਾਲ ਪੂਰੀ ਤਰ੍ਹਾਂ ਸੜ ਚੁੱਕੀ ਸੀ। ਇਹ ਗੱਡੀ ਕਤਲ ਵਾਲੀ ਥਾਂ ਤੋਂ ਪੱਛਮ ਵੱਲ ਲਗਭਗ 5 ਕਿਲੋਮੀਟਰ ਦੂਰੋਂ ਬਰਾਮਦ ਹੋਈ ਹੈ।


  
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement