ਦੋਵਾਂ ਉਤੇ ਪਹਿਲੀ ਡਿਗਰੀ ਕਤਲ ਦੇ ਦੋਸ਼ ਲਗਾਏ ਗਏ ਹਨ
ਵੈਨਕੂਵਰ (ਮਲਕੀਤ ਸਿੰਘ): ਕੈਨੇਡਾ ਦੇ ਸਸਕਾਚਵਨ ਸੂਬੇ ਦੇ ਨਾਰਥ ਬੈਟਲਫ਼ੋਰਡ ਸ਼ਹਿਰ ਵਿਚ ਪੰਜਾਬੀ ਟੈਕਸੀ ਡਰਾਈਵਰ ਦਵਿੰਦਰ ਸਿੰਘ ਦੇ ਕਤਲ ਦੇ ਕੇਸ ਨੂੰ ਪੁਲਿਸ ਵਲੋਂ 24 ਘੰਟਿਆਂ ਚ ਸੁਲਝਾਉਂਦਿਆਂ 19 ਸਾਲ ਦੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਦੋਵਾਂ ਉਤੇ ਪਹਿਲੀ ਡਿਗਰੀ ਕਤਲ ਦੇ ਦੋਸ਼ ਲਗਾਏ ਗਏ ਹਨ। ਪੁਲਿਸ ਮੁਤਾਬਕ ਇਹ ਗ੍ਰਿਫ਼ਤਾਰੀਆਂ ਉਸ ਪੰਜਾਬੀ ਟੈਕਸੀ ਡਰਾਈਵਰ ਦਵਿੰਦਰ ਸਿੰਘ ਦੀ ਮੌਤ ਤੋਂ ਬਾਅਦ ਕੀਤੀਆਂ ਗਈਆਂ ਹਨ ਜਿਸ ਨੂੰ ਸ਼ੁਕਰਵਾਰ ਨੂੰ ਕੁੱਝ ਅਣਪਛਾਤਿਆ ਵਲੋਂ ਕਤਲ ਕਰ ਦਿਤਾ ਗਿਆ ਸੀ।
‘ਕਰਾਊਨ ਕੈਬਜ਼’ ਦੇ ਮਾਲਕ ਹੈਰਿਸ ਕੋਰਾਥ ਨੇ ਦਸਿਆ ਕਿ ਮ੍ਰਿਤਕ ਡਰਾਈਵਰ ਉਨ੍ਹਾਂ ਦੀ ਕੰਪਨੀ ਦਾ ਕਰਮਚਾਰੀ ਸੀ। ਪੁਲਿਸ ਵਲੋਂ ਮਾਮਲੇ ਦੀ ਹੋਰ ਜਾਂਚ ਜਾਰੀ ਹੈ ਅਤੇ ਦੋਸ਼ੀਆਂ ਨੂੰ ਲੋੜੀਦੀ ਪੁੱਛਗਿਛ ਉਪਰੰਤ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਦੱਸ ਦੇਈਏ ਕਿ ਪੰਜਾਬੀ ਟੈਕਸੀ ਡਰਾਈਵਰ ਦਵਿੰਦਰ ਸਿੰਘ ਮੋਗਾ ਜ਼ਿਲ੍ਹੇ ਦੇ ਪਿੰਡ ਦੌਲਤਪੁਰਾ ਨੀਵਾਂ ਨਾਲ ਸਬੰਧਿਤ ਸੀ।
