ਮਰਹੂਮ ਸੰਦੀਪ ਸਿੰਘ ਧਾਲੀਵਾਲ ਦੇ ਨਾਂ 'ਤੇ ਰਖਿਆ ਜਾਵੇਗਾ ਸੜਕ ਦਾ ਨਾਮ
Published : Jan 4, 2020, 10:53 am IST
Updated : Jan 4, 2020, 11:22 am IST
SHARE ARTICLE
File Photo
File Photo

ਉਸ ਦੇ ਸਨਮਾਨ ਵਿਚ ਭਾਈਚਾਰੇ ਵਲੋਂ ਸਦੀਵੀ ਯਾਦਗਾਰ ਬਣਾਏ ਜਾਣ ਦੀ ਹਿੰਮਤ ਜੁਟਾਈ ਜਾ ਰਹੀ ਹੈ।

ਹਿਊਸਟਨ (ਕੈਲੀਫ਼ੋਰਨੀਆ (ਜੰਗ ਸਿੰਘ) : ਸਵਰਗੀ ਪੁਲਿਸ ਅਧਿਕਾਰੀ ਜੋ ਕਿ ਭਾਰਤੀ ਮੂਲ ਦਾ ਨਿਵਾਸੀ ਸ. ਸੰਦੀਪ ਸਿੰਘ ਧਾਲੀਵਾਲ ਸੀ, ਜਿਸ ਦੀ ਬੀਤੇ ਸਮੇਂ ਇਕ ਸਿਰ ਫਿਰੇ ਅਮਰੀਕੀ ਨੌਜਵਾਨ ਨੇ ਡਿਊਟੀ ਦੌਰਾਨ ਗੋਲੀ ਮਾਰ ਕੇ ਹਤਿਆ ਕਰ ਦਿਤੀ ਸੀ। ਉਸ ਦੇ ਸਨਮਾਨ ਵਿਚ ਭਾਈਚਾਰੇ ਵਲੋਂ ਸਦੀਵੀ ਯਾਦਗਾਰ ਬਣਾਏ ਜਾਣ ਦੀ ਹਿੰਮਤ ਜੁਟਾਈ ਜਾ ਰਹੀ ਹੈ

ਇਹ ਵੀ ਜਾਣਕਾਰੀ ਮਿਲੀ ਹੈ ਕਿ ਹੈਰਿਸ ਕਾਊਂਟ ਕਮਿਸ਼ਨਰ ਕੋਰਟ ਨੇ ਸੈਮ ਹਿਊਸਟਨ ਟੌਲ ਵੇਅ (ਸੜ੍ਹਕ ) ਦੇ ਇਕ ਹਿੱਸੇ ਦਾ ਨਾਂ ਸੰਦੀਪ ਸਿੰਘ ਧਾਲੀਵਾਲ ਦੇ ਨਾਂ 'ਤੇ ਰਖਣ ਦੀ ਸਿਫ਼ਾਰਸ਼ ਕੀਤੀ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਕੋਰਟ ਦੇ ਮੈਂਬਰਾਂ ਨੇ ਪ੍ਰੈਸਿੰਕਟ 2 ਦੇ ਕਮਿਸ਼ਨਰ ਐਂਡਰੀਅਨ ਗਾਰਸੀਆ ਦੇ ਅਪੀਲ ਸਰਬ ਸੰਮਤੀ ਨਾਲ ਪ੍ਰਵਾਨ ਕਰ ਲਈ ਹੈ।

ਉਨ੍ਹਾਂ ਨੇ ਟੈਕਸਾਸ 249 ਤੇ ਯੂ ਐਸ 290 ਵਿਚਾਲੇ ਰੋਡਵੇਅ ਦੇ ਇਕ ਹਿੱਸੇ ਦਾ ਨਾਂ ਸੰਦੀਪ ਸਿੰਘ ਧਾਲੀਵਾਲ ਦੇ ਨਾਂ ਤੇ ਰਖਣ ਦੀ ਅਪੀਲ ਕੀਤੀ ਸੀ । ਜਿਸ ਦੀ ਟੈਕਸਸ ਟਰਾਂਸਪੋਰਟ ਵਿਭਾਗ ਵਲੋਂ ਮਨਜੂਰੀ ਮਿਲਣੀ ਬਾਕੀ ਰਹਿ ਗਈ ਹੈ। ਭਾਰਤ ਅਮਰੀਕਾ ਚੈਂਬਰ ਆਫ਼ ਕਾਮਰਸ ਗਰੇਟਰ ਹਿਊਸਟਨ ਦੇ ਬਾਨੀ ਸੰਸਥਾਪਕ ਸਕੱਤਰ ਜਗਦੀਪ ਸਿੰਘ ਆਹਲੂਵਾਲੀਆ ਅਤੇ ਪ੍ਰਧਾਨ ਸਵਪਣ ਧੈਰਯਵਾਨ  ਨੇ ਕਿਹਾ ਹੈ

ਕਿ ਅਮਰੀਕੀ ਨਾਇਕ ਸ.ਧਾਲੀਵਾਲ ਨੂੰ ਇਹ ਸਨਮਾਨ ਦੇਣਾ ਠੀਕ ਹੋਵੇਗਾ । ਇਥੇ ਦਸਣਾ ਵੀ ਯੋਗ ਹੋਵੇਗਾ ਕਿ 42 ਸਾਲਾਂ ਦੇ ਸੰਦੀਪ ਧਾਲੀਵਾਲ ਹੈਰਿਸ ਕਾਊਂਟੀ ਵਿਚ ਸ਼ੈਰਿਫ਼ ਦੇ ਸਹਾਇਕ ਰੂਪ ਵਿਚ ਪਹਿਲਾ ਸਿੱਖ ਅਧਿਕਾਰੀ ਤਾਇਨਾਤ ਸੀ। ਜਿਸ ਨੇ ਅਪਣੇ ਸਿੱਖ ਚਿੰਨ੍ਹਾਂ ਦੀ ਲੜਾਈ ਲੜ੍ਹ ਕੇ ਜਿੱਤ ਹਾਸਲ ਕਰ ਕੇ ਡਿਊਟੀ ਦੌਰਾਨ ਅਪਣੇ ਧਾਰਮਕ ਚਿੰਨ੍ਹ ਇਸਤਮਾਲ ਕਰਨ ਤੇ ਦਾੜ੍ਹੀ ਰਖਣ ਦੀ ਇਜਾਜ਼ਤ ਸੀ।



 
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement