ਜਗਦੀਸ਼ ਟਾਈਟਲਰ ਵਿਰੁਧ ਸਖ਼ਤ ਕਾਰਵਾਈ ਮੰਗੀ
Published : Feb 7, 2018, 3:37 am IST
Updated : Feb 6, 2018, 10:07 pm IST
SHARE ARTICLE

ਨਾਭਾ, 6 ਫ਼ਰਵਰੀ (ਬਲਵੰਤ ਹਿਆਣਾ):  1984 ਸਿੱਖ ਕਤਲੇਆਮ ਦੇ 34 ਸਾਲ ਬਾਅਦ ਵੀ ਪੀੜਤ ਪਰਵਾਰ ਇਸ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਉਡੀਕ ਕਰ ਰਹੇ ਹਨ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਵਲੋਂ ਪ੍ਰੈੱਸ ਕਾਨਫ਼ਰੰਸ ਕਰ ਕੇ ਇਕ ਸਟਿੰਗ ਆਪ੍ਰੇਸ਼ਨ ਵੀਡੀਉ ਸਾਹਮਣੇ ਲਿਆਉਂਦਾ, ਜਿਸ ਵਿਚ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਕੈਮਰੇ 'ਤੇ ਬੋਲ ਰਹੇ ਹਨ ਕਿ ਕਿਸ ਤਰ੍ਹਾਂ ਉਨ੍ਹਾਂ 100 ਸਿੱਖਾਂ ਦਾ ਕਤਲ ਕੀਤਾ। ਇਸ ਤੋਂ ਬਾਅਦ ਇਸ ਕਤਲੇਆਮ ਦੇ ਪੀੜਤ ਪਰਵਾਰ ਸਰਕਾਰ ਤੋਂ ਮੰਗ ਕਰ ਰਹੇ ਹਨ ਕਿ ਜਗਦੀਸ਼ ਟਾਈਟਲਰ ਸਮੇਤ ਸਾਰੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇ ਕੇ ਇਨਸਾਫ਼ ਦਿਤਾ ਜਾਵੇ। ਨਾਭਾ ਵਿਖੇ ਰਹਿ ਰਹੇ ਸੁਰਜੀਤ ਸਿੰਘ ਨੇ ਵੀ ਜਗਦੀਸ਼ ਟਾਇਟਲਰ ਵਿਰੁਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਜੋ 1984 ਵਿਚ ਦਿੱਲੀ ਦੇ ਪਟੌਦੀ ਵਿਖੇ ਰਹਿੰਦੇ ਸਨ, 


ਜਿਨ੍ਹਾਂ ਦੀਆਂ ਦੋ ਭੈਣਾਂ ਅਤੇ ਇਕ ਭਰਾ ਦਾ ਕਤਲ ਕਰ ਦਿਤਾ ਸੀ ਅਤੇ ਉਨ੍ਹਾਂ ਦੀਆਂ ਦੋ ਕਪੜੇ ਦੀਆਂ ਦੁਕਾਨਾਂ ਅਤੇ ਘਰ ਵੀ ਫੂਕ ਦਿਤਾ ਸੀ। ਇਸ ਤੋਂ ਇਲਾਵਾ ਹੋਰ ਪੀੜਤ ਪਰਵਾਰਾਂ ਵਲੋਂ ਵੀ ਇਸ ਸਟਿੰਗ ਅਪ੍ਰੇਸ਼ਨ ਦੇ ਸਾਹਮਣੇ ਆਉਣ 'ਤੇ ਜਗਦੀਸ਼ ਟਾਈਟਲਰ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਸਾਬਕਾ ਚੇਅਰਮੈਨ ਰਣਧੀਰ ਸਿੰਘ ਰੱਖੜਾ ਨੇ ਵੀ ਜਗਦੀਸ਼ ਟਾਈਟਲਰ ਵਿਰੁਧ ਸਖ਼ਤ ਤੋਂ ਸਖ਼ਤ ਸਜ਼ਾ ਦੀ ਮੰਗ ਕੀਤੀ ਉਨ੍ਹਾਂ ਕਿਹਾ ਕਿ ਅਕਾਲੀ ਦਲ ਅਤੇ ਪੀੜਤ ਪਰਵਾਰ ਪਹਿਲਾਂ ਹੀ ਜਗਦੀਸ਼ ਟਾਈਟਲਰ ਨੂੰ ਦੋਸ਼ੀ ਕਹਿੰਦੇ ਸੀ ਪਰ ਹੁਣ ਤਾਂ ਖ਼ੁਦ ਜਗਦੀਸ਼ ਟਾਈਟਲਰ ਵਲੋਂ ਕਬੂਲ ਕਰ ਲਿਆ ਗਿਆ ਹੈ ਕਿ ਕਿਸ ਤਰ੍ਹਾਂ ਉਸ ਨੇ 100 ਸਿੱਖਾਂ ਦਾ ਕਤਲ ਕੀਤਾ ਜਿਸ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

SHARE ARTICLE
Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement