ਮਹਿਲਾ ਮਰੀਜ਼ ਦਾ ਨਾਮ ਪੁੱਛਣ ‘ਤੇ ਪਰਵਾਰ ਨੇ ਡਾਕਟਰ ਨੂੰ ਝੰਬਿਆ
Published : Dec 31, 2018, 4:51 pm IST
Updated : Dec 31, 2018, 4:51 pm IST
SHARE ARTICLE
Doctors
Doctors

ਗੁਰੂ ਨਾਨਕ ਦੇਵ ਹਸਪਤਾਲ (ਜੀਐਨਡੀਐਚ) ਵਿਚ ਐਤਵਾਰ ਰਾਤ ਲਗਭੱਗ 2.30 ਵਜੇ ਇਲਾਜ ਕਰਵਾਉਣ...

ਅੰਮ੍ਰਿਤਸਰ : ਗੁਰੂ ਨਾਨਕ ਦੇਵ ਹਸਪਤਾਲ (ਜੀਐਨਡੀਐਚ) ਵਿਚ ਐਤਵਾਰ ਰਾਤ ਲਗਭੱਗ 2.30 ਵਜੇ ਇਲਾਜ ਕਰਵਾਉਣ ਆਈ ਔਰਤ ਦੇ ਪਰਵਾਰ ਨੇ ਮਰੀਜ਼ ਦਾ ਨਾਮ ਪੁੱਛਣ ਦੀ ਗੱਲ ‘ਤੇ ਗੁੱਸਾ ਹੋ ਕੇ ਡਾਕਟਰ ਨੂੰ ਚਪੇੜਾਂ ਅਤੇ ਲੱਤਾਂ ਨਾਲ ਝੰਬਿਆ। ਘਟਨਾ ਤੋਂ ਗਰਮਾਏ ਡਾਕਟਰਾਂ ਨੇ ਹੜਤਾਲ ਕਰ ਦਿਤੀ। ਸ਼ਹਿਰ ਦੀਆਂ ਸਿਹਤ ਸੇਵਾਵਾਂ ਵੀ ਠੱਪ ਕਰ ਦਿਤੀਆਂ। ਡਾਕਟਰਾਂ ਨੇ ਗ੍ਰਿਫ਼ਤਾਰੀ ਤੱਕ ਵਿਰੋਧ ਜਾਰੀ ਰੱਖਣ ਦੀ ਚਿਤਾਵਨੀ ਦਿਤੀ ਹੈ। ਪੁਲਿਸ ਨੇ ਦੋਸ਼ੀਆਂ ਵਿਰੁਧ ਮਾਮਲਾ ਦਰਜ ਕਰ ਲਿਆ ਹੈ।

ਰੈਜ਼ੀਡੈਂਟ ਡਾਕਟਰ ਨੇ ਦੱਸਿਆ ਕਿ ਡਾ. ਸਚਿਨ ਵਰਧਨ ਡਿਊਟੀ ‘ਤੇ ਤੈਨਾਤ ਸੀ। ਰਾਤ ਢਾਈ ਵਜੇ ਦੋ-ਤਿੰਨ ਔਰਤਾਂ ਸਮੇਤ 8 ਲੋਕ ਇਕ ਮਹਿਲਾ ਮਰੀਜ਼ ਨੂੰ ਲੈ ਕੇ ਆਏ। ਇਲਾਜ ਦੇ ਦੌਰਾਨ ਉਨ੍ਹਾਂ ਨੇ ਸਿਰਫ਼ ਮਰੀਜ਼ ਔਰਤ ਨੂੰ ਇੰਨਾ ਕਿਹਾ, ‘ਤੇਰਾ ਨਾਮ ਕੀ ਹੈ?’ ਇਸ ਨੂੰ ਲੈ ਕੇ ਨਾਲ ਆਏ ਲੋਕ ਭੜਕ ਗਏ ਕਿ ‘ਤੇਰਾ’ ਕਿਉਂ ਕਿਹਾ ਹਾਲਾਂਕਿ ਉਨ੍ਹਾਂ ਨੇ ਮਾਫ਼ੀ ਵੀ ਮੰਗੀ ਪਰ ਨਾਲ ਆਏ ਲੋਕਾਂ ਨੇ ਥੱਪੜ ਅਤੇ ਘਸੁੰਨਾਂ ਨਾਲ ਹਮਲਾ ਕਰ ਦਿਤਾ।

ਉਹ ਭੱਜ ਕੇ ਅਪਣੇ ਰੂਮ ਵਿਚ ਪਹੁੰਚੇ ਅਤੇ ਉੱਥੇ ਵੀ ਉਨ੍ਹਾਂ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿਤੀ। ਉੱਥੇ ਮੌਜੂਦ ਲੋਕਾਂ ਨੇ ਉਨ੍ਹਾਂ ਨੂੰ ਬਚਾਇਆ। ਇੱਧਰ, ਹਮਲੇ ਦੇ ਵਿਰੋਧ ਵਿਚ ਤਾਲਮੇਲ ਕਮੇਟੀ ਪੈਰਾ ਮੈਡੀਕਲ ਅਤੇ ਨਰਸਿੰਗ ਸਟਾਫ਼ ਐਸੋਸੀਏਸ਼ਨ ਨੇ ਹੜਤਾਲ ਦੀ ਚਿਤਾਵਨੀ ਦਿਤੀ ਹੈ। ਰੈਜ਼ੀਡੈਂਟ ਡਾਕਟਰ ਐਸੋਸੀਏਸ਼ਨਦੇ ਪ੍ਰਧਾਨ ਅਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਹਸਪਤਾਲ ਵਿਚ ਕੰਮ ਕਰਨ ਵਾਲੇ ਡਾਕਟਰਾਂ ਦੀ ਸੁਰੱਖਿਆ ਦਾ ਕੋਈ ਵੀ ਬੰਦੋਬਸਤ ਨਹੀਂ ਹੈ।

ਦੋ ਸਾਲ ਪਹਿਲਾਂ ਵੀ ਬਾਹਰੀ ਲੋਕਾਂ ਨੇ ਇਕ ਪੀਜੀ ਡਾਕਟਰ ਦੀ ਬਾਂਹ ਤੋੜ ਦਿਤੀ ਸੀ। ਸੋਮਵਾਰ ਨੂੰ ਉਹ ਹੋਰ ਸੇਵਾਵਾਂ ਦੇ ਨਾਲ ਐਮਰਜੈਂਸੀ ਨੂੰ ਵੀ ਬੰਦ ਕਰਨਗੇ। ਐਸੋਸੀਏਸ਼ਨ ਦੇ ਲੋਕਾਂ ਦੀ ਮੰਗ ਹੈ ਕਿ ਮੌਕੇ ‘ਤੇ ਤੈਨਾਤ ਪੁਲਿਸ ਮੁਲਾਜ਼ਮਾਂ ਨੂੰ ਡਿਸਮਿਸ ਕੀਤਾ ਜਾਵੇ। ਡਾਕਟਰਾਂ ਦੀ ਸੁਰੱਖਿਆ ਦਾ ਪੁਖਤਾ ਬੰਦੋਬਸਤ ਹੋਵੇ, ਸੀਸੀਟੀਵੀ ਕੈਮਰੇ ਠੀਕ ਕਰਵਾਏ ਜਾਣ, ਲਾਈਟ ਦੀ ਸਹੀ ਢੰਗ ਨਾਲ ਵਿਵਸਥਾ ਕੀਤੀ ਜਾਵੇ ਅਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement