Jagraon News: ਕੋਠੇ ਸ਼ੇਰਜੰਗ 'ਚ ਨੌਜਵਾਨ ਦਾ ਕਤਲ, ਗੱਡੀ ਨੂੰ ਲਗਾਈ ਅੱਗ
Published : Jul 31, 2025, 7:36 am IST
Updated : Jul 31, 2025, 8:14 am IST
SHARE ARTICLE
Murder of a young man in Kothe Sherjung Jagraon News
Murder of a young man in Kothe Sherjung Jagraon News

Jagraon News: ਲੋਕਾਂ ਵਿਚ ਸਹਿਮ

Murder of a young man in Kothe Sherjung Jagraon News: ਪਿਛਲੇ ਕੁਝ ਮਹੀਨਿਆਂ ਤੋਂ ਜਗਰਾਉਂ ਸ਼ਹਿਰ ਅੰਦਰ ਲਗਾਤਾਰ ਕਈ ਅਜਿਹੀਆਂ ਵਾਰਦਾਤਾਂ ਹੋ ਚੁੱਕੀਆਂ, ਜਿੰਨ੍ਹਾਂ ਨਾਲ ਲੋਕ ਸਹਿਮ ਗਏ ਹਨ| ਅੱਜ-ਕੱਲ੍ਹ ਦਿਨ-ਦਿਹਾੜੇ ਕਿਸੇ ਵੀ ਦੁਕਾਨ ’ਤੇ ਫਾਇਰਿੰਗ ਕਰਨੀ ਆਮ ਜਿਹੀ ਗੱਲ ਹੋ ਗਈ ਹੈ| ਇਸ ਤਰ੍ਹਾਂ ਜਾਪਦਾ ਹੈ ਜਿਵੇਂ ਲਾਅ ਐਂਡ ਆਰਡਰ ਦੀ ਸਥਿਤੀ ਡਾਵਾਂ ਡੋਲ ਹੋ ਗਈ ਹੋਵੇ| ਲਗਾਤਾਰ ਵਾਪਰ ਰਹੇ ਹਾਦਸੇ ਪੁਲਿਸ ਦੀ ਗਲੇ ਦੀ ਹੱਡੀ ਬਣਦੇ ਜਾ ਰਹੇ ਹਨ|

ਬੀਤੀ ਰਾਤ ਹੋਏ ਹਾਦਸੇ ਨਾਲ ਲੋਕਾਂ ਦੇ ਮਨਾਂ ਵਿੱਚ ਸਹਿਮ ਦਾ ਮਾਹੌਲ ਹੈ|  ਬੀਤੀ ਰਾਤ ਆਪਣੇ ਘਰ ਕੋਠੇ ਸ਼ੇਰਜੰਗ ਨੂੰ ਜਾ ਰਹੇ ਇੱਕ ਨੌਜਵਾਨ, ਜਿਸ ਦਾ ਨਾਮ ਜਸਕੀਰਤ ਸਿੰਘ ਹੈ, ਨੂੰ ਕਈ ਨੌਜਵਾਨਾਂ ਨੇ ਘੇਰ ਕੇ ਉਸ ਦੀ ਸਕਾਰਪੀਓ ਗੱਡੀ ਨੂੰ ਅੱਗ ਲਗਾ ਦਿੱਤੀ ਅਤੇ ਜਸਕੀਰਤ ਸਿੰਘ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ, ਜਿਸ ਦੀ ਅੱਜ ਮੌਤ ਹੋ ਗਈ| ਘਟਨਾ ਦੀ ਸੂਚਨਾ ਮਿਲਦੇ ਹੀ ਡੀ.ਐਸ.ਪੀ. ਜਸਜੋਤ ਸਿੰਘ, ਐਸ.ਐਚ.ਓ. ਸਿਟੀ ਵਰਿੰਦਰਪਾਲ ਸਿੰਘ ਤੇ ਹੋਰ ਭਾਰੀ ਫੋਰਸ ਮੌਕੇ ’ਤੇ ਪਹੁੰਚੀ| ਜਾਣਕਾਰਾਂ ਦਾ ਕਹਿਣਾ ਹੈ ਕਿ ਇਸ ਮੌਕੇ ਗੋਲੀਆਂ ਚੱਲਣ ਦੀ ਆਵਾਜ਼ ਵੀ ਸੁਣਾਈ ਦਿੱਤੀ ਸੀ|

ਜਸਕੀਰਤ ਸਿੰਘ ਨੂੰ ਸਿਵਲ ਹਸਪਤਾਲ ਜਗਰਾਉਂ ਲਜਾਇਆ ਗਿਆ ਜਿੱਥੇ ਉਸ ਦੀ ਹਾਲਤ ਸਥਿਰ ਨਾ ਦੇਖ ਕੇ ਡਾਕਟਰਾਂ ਨੇ ਉਸ ਨੂੰ ਲੁਧਿਆਣੇ ਰੈਫਰ ਕਰ ਦਿੱਤਾ| ਜ਼ਖਮਾਂ ਦੀ ਤਾਵ ਨਾ ਝੱਲਦਾ ਹੋਇਆ ਜਸਕੀਰਤ ਸਿੰਘ ਇਸ ਦੁਨੀਆਂ ਨੂੰ ਅਲਵਿਦਾ ਆਖ ਗਿਆ| ਦੱਸਣਯੋਗ ਹੈ ਕਿ ਜਸਕੀਰਤ ਸਿੰਘ ਨੂੰ ਫਿਰੋਤੀ ਲਈ ਧਮਕੀ ਮਿਲ ਚੁੱਕੀ ਸੀ| ਹੁਣ ਦੇਖਣਾ ਇਹ ਹੋਵੇਗਾ ਕਿ ਜਗਰਾਉਂ ਪੁਲਿਸ ਇਸ ਮਾਮਲੇ ’ਚ ਦੋਸ਼ੀਆਂ ਨੂੰ ਕਦੋਂ ਤੱਕ ਕਾਬੂ ਕਰਦੀ ਹੈ|

ਇਸ ਮੌਕੇ ਐਸਐਸਪੀ ਡਾਕਟਰ ਅੰਕੁਰ ਗੁਪਤਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ  ਸ਼ਹਿਰ ਅੰਦਰ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਵਿਗੜਨ ਨਹੀਂ ਦਿੱਤਾ ਜਾਵੇਗਾ| ਉਨ੍ਹਾਂ ਕਿਹਾ ਕਿ ਜਸਕੀਰਤ ਸਿੰਘ ਦੇ ਹਤਿਆਰਿਆਂ ਨੂੰ ਬਖਸ਼ਾਂਗੇ ਨਹੀਂ|


ਜਗਰਾਉਂ ਤੋਂ ਪਰਮਜੀਤ ਸਿੰਘ ਗਰੇਵਾਲ ਦੀ ਰਿਪੋਰਟ


 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement