ਪ੍ਰਤਾਪ ਬਾਜਵਾ ਨੇ ਵੀ ਠੋਕਿਆ ਦਾਅਵਾ
Published : Jan 31, 2022, 7:59 am IST
Updated : Jan 31, 2022, 7:59 am IST
SHARE ARTICLE
image
image

ਪ੍ਰਤਾਪ ਬਾਜਵਾ ਨੇ ਵੀ ਠੋਕਿਆ ਦਾਅਵਾ

ਚੰਡੀਗੜ੍ਹ, 30 ਜਨਵਰੀ : ਪੰਜਾਬ 'ਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹੁਣ ਸੂਬੇ 'ਚ ਸਿਆਸੀ ਹਲਚਲ ਤੇਜ਼ ਹੋ ਗਈ ਹੈ | ਸੱਭ ਤੋਂ ਵੱਧ ਹਲਚਲ ਕਾਂਗਰਸ ਪਾਰਟੀ ਅੰਦਰ ਹੈ |
ਸੂਬੇ 'ਚ 20 ਫ਼ਰਵਰੀ ਨੂੰ  ਚੋਣਾਂ ਹੋਣੀਆਂ ਹਨ ਪਰ ਅਜੇ ਤਕ ਕਾਂਗਰਸ 'ਚ ਮੁੱਖ ਮੰਤਰੀ ਉਮੀਦਵਾਰ ਨੂੰ  ਲੈ ਕੇ ਹਾਈ ਕਮਾਂਡ ਵਲੋਂ ਕੋਈ ਸਪੱਸ਼ਟੀਕਰਨ ਨਹੀਂ ਆਇਆ ਹੈ | ਇਸ ਕਾਰਨ ਸੂਬੇ ਦੀ ਅੰਦਰੂਨੀ ਸਿਆਸਤ ਵਿਚ ਖਲਬਲੀ ਮਚੀ ਹੋਈ ਹੈ | ਹੁਣ ਪੰਜਾਬ ਕਾਂਗਰਸ ਦੇ ਦਿੱਗਜ਼ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਅਜਿਹਾ ਬਿਆਨ ਦਿਤਾ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ  ਜ਼ਬਰਦਸਤ ਚੁਣੌਤੀ ਮਿਲ ਸਕਦੀ ਹੈ | ਬਾਜਵਾ ਨੇ ਇਕ ਟੀਵੀ ਚੈਨਲ ਤੋਂ ਕਾਂਗਰਸ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ 'ਤੇ ਇਹ ਕਹਿ ਕੇ ਸਸਪੈਂਸ ਵਧਾ ਦਿਤਾ ਹੈ ਕਿ ਦੇਖੋ ਅੱਗੇ ਕੀ ਹੁੰਦਾ ਹੈ |
ਬਾਜਵਾ ਨੇ ਕਿਹਾ, ਕੀ ਕਿਸੇ ਨੇ ਸੋਚਿਆ ਸੀ ਚੰਨੀ ਮੁੱਖ ਮੰਤਰੀ ਬਣੇਗਾ? ਫਿਰ ਮੈਂ ਕਿਉਂ ਨਹੀਂ? ਜਦੋਂ ਬਾਜਵਾ ਤੋਂ ਪੁਛਿਆ ਗਿਆ ਕਿ ਕਾਂਗਰਸ 'ਚ ਮੁੱਖ ਮੰਤਰੀ ਦਾ ਉਮੀਦਵਾਰ ਕੌਣ ਹੈ ਤਾਂ ਉਨ੍ਹਾਂ ਕਿਹਾ ਕਿ ਚੰਨੀ ਪਹਿਲਾਂ ਹੀ ਕਾਂਗਰਸ ਪਾਰਟੀ ਨਾਲ ਮੁੱਖ ਮੰਤਰੀ ਹਨ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੌਣ ਬਣੇਗਾ ਇਹ ਦਿਨ, ਸਮਾਂ ਅਤੇ ਮੂਡ 'ਤੇ ਨਿਰਭਰ ਕਰਦਾ ਹੈ | ਇਥੇ ਕੁੱਝ ਵੀ ਸਥਾਈ ਨਹੀਂ ਹੈ | ਤਬਦੀਲੀ ਹੁੰਦੀ ਰਹਿੰਦੀ ਹੈ | ਬਿਆਨ ਵੀ ਬਦਲਦੇ ਰਹਿੰਦੇ ਹਨ | ਇਸ ਲਈ ਅੱਗੇ ਵੇਖੋ ਕਿ ਕੀ ਹੁੰਦਾ ਹੈ |

 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement