ਕੁਲਤਾਰ ਸਿੰਘ ਸੰਧਵਾਂ ਦੇ ਤੂਫ਼ਾਨੀ ਦੌਰਿਆਂ ਦੌਰਾਨ ਸੈਂਕੜੇ ਪ੍ਰਵਾਰਾਂ ਦੀ 'ਆਪ' ਵਿਚ ਸ਼ਮੂਲੀਅਤ
Published : Jan 31, 2022, 7:55 am IST
Updated : Jan 31, 2022, 7:55 am IST
SHARE ARTICLE
image
image

ਕੁਲਤਾਰ ਸਿੰਘ ਸੰਧਵਾਂ ਦੇ ਤੂਫ਼ਾਨੀ ਦੌਰਿਆਂ ਦੌਰਾਨ ਸੈਂਕੜੇ ਪ੍ਰਵਾਰਾਂ ਦੀ 'ਆਪ' ਵਿਚ ਸ਼ਮੂਲੀਅਤ

ਕੋਟਕਪੂਰਾ, 30 ਜਨਵਰੀ (ਗੁਰਮੀਤ ਸਿੰਘ ਮੀਤਾ) :  ਆਮ ਆਦਮੀ ਪਾਰਟੀ ਕਿਸਾਨ ਵਿੰਗ ਪੰਜਾਬ ਦੇ ਸੂਬਾਈ ਪ੍ਰਧਾਨ ਅਤੇ ਵਿਧਾਨ ਸਭਾ ਹਲਕਾ ਕੋਟਕਪੂਰਾ ਤੋਂ ਉਮੀਦਵਾਰ ਕੁਲਤਾਰ ਸਿੰਘ ਸੰਧਵਾਂ ਦੇ ਤੂਫਾਨੀ ਦੌਰਿਆਂ ਦੌਰਾਨ ਵੱਖ ਵੱਖ ਪਿੰਡਾਂ ਵਿੱਚ ਲੱਡੂਆਂ ਨਾਲ ਤੋਲ ਕੇ ਹਰ ਤਰਾਂ ਦੇ ਸਮਰਥਨ ਦਾ ਲੋਕਾਂ ਨੇ ਭਰੋਸਾ ਦਿਵਾਇਆ |
ਪਾਰਟੀ ਦੇ ਮੀਡੀਆ ਇੰਚਾਰਜ ਬੱਬੂ ਸਿੰਘ ਸਿੱਖਾਂਵਾਲਾ ਅਤੇ ਜਿਲਾ ਪ੍ਰਧਾਨ ਸੁਖਜੀਤ ਸਿੰਘ ਢਿੱਲਵਾਂ ਮੁਤਾਬਿਕ ਪਿੰਡ ਸੰਧਵਾਂ ਅਤੇ ਸ਼ੇਰੇ-ਏ-ਪੰਜਾਬ ਨਗਰ, ਕੋਟਕਪੂਰਾ ਦੇ ਵਸਨੀਕਾਂ ਨੇ ਕੁਲਤਾਰ ਸਿੰਘ ਸੰਧਵਾਂ ਨੂੰ  ਲੱਡੂਆਂ ਨਾਲ ਤੋਲਿਆ ਜਦਕਿ ਤੂਫਾਨੀ ਦੌਰਿਆਂ ਦੌਰਾਨ ਪਿੰਡ ਸੰਧਵਾਂ ਅਤੇ ਸ਼ੇਰੇ ਏ ਪੰਜਾਬ ਨਗਰ ਕੋਟਕਪੂਰਾ ਸਮੇਤ ਕੋਠੇ ਵੜਿੰਗ, ਭੈਰੋਂਭੱਟੀ, ਵਾੜਾਦਰਾਕਾ, ਨਵਾਂ ਨੱਥੇਵਾਲਾ ਆਦਿਕ ਦਰਜਨ ਦੇ ਕਰੀਬ ਪਿੰਡਾਂ ਵਿੱਚ ਵੱਖ ਵੱਖ ਰਵਾਇਤੀ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕਰਦਿਆਂ ਸੈਂਕੜੇ ਪਰਿਵਾਰਾਂ ਨੇ ਮੰਨਿਆ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਰਵਾਇਤੀ ਪਾਰਟੀਆਂ ਦੇ ਜਿਹੜੇ ਜਿਹੜੇ ਉਮੀਦਵਾਰ ਦੀ ਚੋਣ ਕਰਦੇ ਰਹੇ ਹਨ ਅਤੇ ਜੋ ਜੋ ਸਰਕਾਰਾਂ ਹੋਂਦ ਵਿੱਚ ਆਉਂਦੀਆਂ ਰਹੀਆਂ ਹਨ, ਉਨਾ ਨੇ ਪੰਜਾਬ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ ਹੈ | ਕਿਉਂਕਿ ਸਾਡਾ ਅਣਖੀਲਾ ਗੱਭਰੂ ਨਸ਼ਿਆਂ ਵਿੱਚ ਗ੍ਰਸਤ ਹੋ ਕੇ ਆਪਣੀ ਜਮੀਰ ਮਾਰ ਚੁੱਕਾ ਹੈ, ਨੋਜਵਾਨ ਵਿਦੇਸ਼ਾਂ ਵਿੱਚ ਭੱਜ ਰਹੇ ਹਨ, ਬੇਰੁਜਗਾਰ ਨੌਜਵਾਨ ਲੜਕੇ-ਲੜਕੀਆਂ ਨੂੰ  ਨੌਕਰੀ ਮੰਗਣ ਬਦਲੇ ਛੱਲੀਆਂ ਵਾਂਗ ਕੁੱਟਿਆ ਜਾ ਰਿਹਾ ਹੈ, ਗੁੰਡਾਗਰਦੀ ਅਤੇ ਬਦਮਾਸ਼ੀ ਦਾ ਆਲਮ ਇਹ ਹੈ ਕਿ ਪੰਜਾਬ ਦਾ ਕੋਈ ਵੀ ਨਾਗਰਿਕ ਆਪਣੇ ਘਰ ਜਾਂ ਦੁਕਾਨ 'ਤੇ ਸੁਰੱਖਿਅਤ ਨਹੀਂ | ਕੁਲਤਾਰ ਸਿੰਘ ਸੰਧਵਾਂ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਜਿੱਥੇ ਉਨਾਂ ਦਾ ਪਾਰਟੀ ਵਿੱਚ ਮਾਣ-ਸਨਮਾਨ ਬਰਕਰਾਰ ਰਹੇਗਾ, ਉੱਥੇ ਉਹ ਜਿੰਦਗੀ ਭਰ ਉਕਤਾਨ ਦਾ ਭਰੋਸਾ ਨਹੀਂ ਟੁੱਟਣ ਦੇਵੇਗਾ |

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement