Firozepur News : ਬੀ.ਐਸ.ਐਫ ਨੇ ਫ਼ਿਰੋਜ਼ਪੁਰ ਬਾਰਡਰ 'ਤੇ ਹੈਰੋਇਨ ਦਾ ਪੈਕਟ ਕੀਤਾ ਬਰਾਮਦ

By : BALJINDERK

Published : Jun 30, 2024, 6:28 pm IST
Updated : Jun 30, 2024, 8:05 pm IST
SHARE ARTICLE
 ਬੀ.ਐਸ.ਐਫ ਵਲੋਂ ਬਰਾਮਦ ਕੀਤ ਹੈਰੋਇਨ ਦਾ ਪੈਕਟ
ਬੀ.ਐਸ.ਐਫ ਵਲੋਂ ਬਰਾਮਦ ਕੀਤ ਹੈਰੋਇਨ ਦਾ ਪੈਕਟ

Firozepur News : ਪੈਕਟ ’ਚੋਂ 522 ਗ੍ਰਾਮ ਹੈਰੋਇਨ, ਪੀਲੀ ਟੇਪ ਨਾਲ ਲਪੇਟੀ ਹੋਈ, ਇੱਕ ਛੋਟੀ ਟਾਰਚ ਵੀ ਬੰਨ੍ਹੀ ਹੋਈ ਮਿਲੀ

Firozepur News : ਬੀਐਸਐਫ ਦੇ ਜਵਾਨਾਂ ਨੇ ਫ਼ਿਰੋਜ਼ਪੁਰ ਸਰਹੱਦ 'ਤੇ ਨਸ਼ਾ ਤਸਕਰੀ ਦੀ ਕੋਸ਼ਿਸ਼ ਨੂੰ ਨਾਕਾਮ ਕਰਦਿਆਂ ਐਤਵਾਰ ਸਵੇਰੇ ਡਿਊਟੀ 'ਤੇ ਤਾਇਨਾਤ ਬੀਐਸਐਫ ਜਵਾਨਾਂ ਨੂੰ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਸਰਹੱਦੀ ਖੇਤਰ ’ਚ ਇੱਕ ਸ਼ੱਕੀ ਪੈਕੇਟ ਬਰਾਮਦ ਕੀਤਾ। ਇਸ ਤੋਂ ਬਾਅਦ ਜਵਾਨਾਂ ਨੇ ਇਲਾਕੇ ਦੀ ਘੇਰਾਬੰਦੀ ਕਰ ਤਲਾਸ਼ੀ ਕੀਤੀ। ਤਲਾਸ਼ੀ ਦੌਰਾਨ ਜਵਾਨਾਂ ਨੇ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਕਾਲੂ ਵਾਲਾ ਦੇ ਨਾਲ ਲੱਗਦੀ ਸਰਹੱਦੀ ਸੁਰੱਖਿਆ ਵਾੜ ਨੇੜੇ ਹੈਰੋਇਨ ਦਾ ਇੱਕ ਪੈਕਟ ਬਰਾਮਦ ਕੀਤਾ।

aa
ਪੈਕਟ ਵਿੱਚੋਂ 522 ਗ੍ਰਾਮ ਹੈਰੋਇਨ ਬਰਾਮਦ ਹੋਈ। ਹੈਰੋਇਨ ਦਾ ਪੈਕੇਟ ਪੀਲੀ ਟੇਪ ਵਿਚ ਲਪੇਟਿਆ ਹੋਇਆ ਸੀ। ਪੈਕਟ ਨਾਲ ਪਲਾਸਟਿਕ ਦੀ ਛੋਟੀ ਟਾਰਚ ਵੀ ਬੰਨ੍ਹੀ ਹੋਈ ਸੀ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸੋਮਵਾਰ ਨੂੰ ਵੀ ਬੀਐਸਐਫ ਦੇ ਜਵਾਨਾਂ ਨੇ ਫ਼ਿਰੋਜ਼ਪੁਰ ’ਚ ਹੈਰੋਇਨ ਦੇ ਪੈਕਟ ਸਮੇਤ ਇੱਕ ਡਰੋਨ ਬਰਾਮਦ ਕੀਤਾ ਸੀ। ਇਹ ਬਰਾਮਦਗੀ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਲੱਖਾ ਸਿੰਘ ਵਾਲਾ ਦੇ ਨਾਲ ਲੱਗਦੇ ਇੱਕ ਖੇਤ ਵਿੱਚ ਹੋਈ ਹੈ। ਇਸ ਦੌਰਾਨ ਜਵਾਨਾਂ ਨੇ ਅੱਧਾ ਕਿੱਲੋ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਸੀ।
 

Location: India, Punjab, Firozpur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement