ਬਾਦਲ ਐਂਡ ਕੰਪਨੀ ਦੀ ਬੋਲਤੀ ਬੰਦ ਕਰੇਗੀ 'ਆਪ' : ਭਗਵੰਤ ਮਾਨ
Published : Mar 30, 2019, 8:28 pm IST
Updated : Mar 30, 2019, 8:28 pm IST
SHARE ARTICLE
Bhagwant Mann
Bhagwant Mann

ਮਾਨ ਵਲੋਂ ਸੁਖਬੀਰ ਬਾਦਲ ਨੂੰ ਸੰਗਰੂਰ ਤੋਂ ਚੋਣ ਲੜਨ ਦੀ ਚੁਣੌਤੀ

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਉਤੇ ਪਲਟਵਾਰ ਕਰਦਿਆਂ ਕਿਹਾ ਕਿ ਬਾਦਲ ਪਰਵਾਰ ਅਤੇ ਉਨ੍ਹਾਂ ਆਗੂਆਂ ਨੂੰ ਆਮ ਆਦਮੀ ਪਾਰਟੀ ਦਾ 'ਫ਼ੋਬੀਆ' ਹੋ ਗਿਆ ਹੈ। ਬਾਦਲ ਪਰਵਾਰ ਐਂਡ ਕੰਪਨੀ 'ਆਪ' ਦੇ ਡਰੋਂ ਖ਼ੁਸ਼ਫ਼ਹਿਮੀ ਵਾਲੇ ਸੁਪਨੇ ਲੈਣ ਲੱਗੀ ਹੈ ਕੀ ਆਮ ਆਦਮੀ ਪਾਰਟੀ ਬੰਦ ਹੋ ਗਈ ਹੈ ਅਤੇ ਭਗਵੰਤ ਮਾਨ ਕਿਸੇ ਹੋਰ ਪਾਰਟੀ ਵਿਚ ਜਾ ਰਿਹਾ ਹੈ,

ਪ੍ਰੰਤੂ ਅਜਿਹੇ ਸੁਪਨੇ ਸੱਚ ਨਹੀਂ ਹੋਣ ਲੱਗੇ। ਆਮ ਆਦਮੀ ਪਾਰਟੀ ਖ਼ੁਦ ਬੰਦ ਨਹੀਂ ਹੋ ਰਹੀ ਸਗੋਂ ਬਾਦਲ ਐਂਡ ਕੰਪਨੀ ਦੀ ਬੋਲਤੀ ਬੰਦ ਕਰੇਗੀ।  'ਆਪ' ਮੁੱਖ ਦਫ਼ਤਰ ਵਲੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਬਾਦਲ ਦਲ ਦੇ ਆਗੂਆਂ ਨੂੰ ਚਿਤਾਵਨੀ ਦਿਤੀ ਕਿ ਉਹ ਅਫ਼ਵਾਹਾਂ ਉਡਾਉਣੀਆਂ ਬੰਦ ਕਰਨ ਅਤੇ ਚੋਣ ਮੈਦਾਨ ਵਿਚ ਜ਼ਮੀਨੀ ਹਕੀਕਤ ਦੇ ਰੂਬਰੂ ਹੋਣ। ਭਗਵੰਤ ਮਾਨ ਨੇ ਕਿਹਾ ਕਿ 'ਆਪ' ਇਕ ਅੰਦੋਲਨ ਵਿਚੋਂ ਨਿਕਲੀ ਹੋਈ ਵਤਨਪ੍ਰਸਤ ਪਾਰਟੀ ਹੈ। ਬਾਦਲਾਂ, ਕੈਪਟਨਾਂ ਵਾਂਗ ਪਰਵਾਰਪ੍ਰਸਤ ਅਤੇ  ਐਸ਼ਪ੍ਰਸਤ ਪਾਰਟੀ ਨਹੀਂ ਹੈ। 

ਭਗਵੰਤ ਮਾਨ ਨੇ ਹਰਸਿਮਰਤ ਕੌਰ ਬਾਦਲ ਨੂੰ ਵੰਗਾਰਦਿਆਂ ਕਿਹਾ ਕਿ ਉਹ ਮੇਰੇ (ਭਗਵੰਤ ਮਾਨ) ਉਤੇ ਟੀਕਾ-ਟਿੱਪਣੀ ਕਰਨ ਤੋਂ ਪਹਿਲਾਂ ਖ਼ੁਦ ਲਈ ਹਲਕਾ ਪੱਕਾ ਕਰ ਲੈਣ। ਭਗਵੰਤ ਮਾਨ ਨੇ ਹਰਸਿਮਰਤ ਕੌਰ ਬਾਦਲ ਰਾਹੀਂ ਸੁਖਬੀਰ ਸਿੰਘ ਬਾਦਲ ਨੂੰ ਸੰਗਰੂਰ ਤੋਂ ਚੋਣ ਲੜਨ ਦੀ ਚੁਣੌਤੀ ਦਿਤੀ ਪਰ ਨਾਲ ਹੀ ਵਿਅੰਗਪੂਰਨ ਸ਼ਰਤ ਰੱਖੀ ਕਿ ਉਹ ਅਪਣੇ ਸਾਲੇ ਬਿਕਰਮ ਸਿੰਘ ਮਜੀਠੀਆ ਨੂੰ ਸੰਗਰੂਰ ਤੋਂ ਦੂਰ ਰੱਖਣ ਕਿਉਂਕਿ ਸੰਗਰੂਰ ਹਲਕੇ ਦੇ ਨੌਜਵਾਨ ਚਿੱਟੇ ਦੇ ਨਸ਼ੇ ਤੋਂ ਬਚੇ ਹੋਏ ਹਨ।  

ਭਗਵੰਤ ਮਾਨ ਨੇ ਹਰਸਿਮਰਤ ਕੌਰ ਬਾਦਲ ਨੂੰ ਕਿਹਾ ਕਿ ਉਹ ਮੇਰੇ (ਭਗਵੰਤ ਮਾਨ) ਬਾਰੇ ਸੋਚਣਾ ਛੱਡ ਕੇ ਸੁਖਬੀਰ ਸਿੰਘ ਬਾਦਲ ਦੀ ਗਾਤਰਾ ਸਾਹਿਬ ਸੰਭਾਲਣ ਵਿਚ ਮਦਦ ਕਰਨ। ਉਨ੍ਹਾਂ ਕਿਹਾ ਕਿ ਜੋ ਬੰਦਾ ਗਾਤਰਾ ਸਾਹਿਬ ਸੰਭਾਲ ਕੇ ਨਹੀਂ ਰੱਖ ਸਕਦਾ ਉਹ ਪੰਜਾਬ ਅਤੇ ਪੰਥ ਦੀ ਕੀ ਸੰਭਾਲ ਕਰੇਗਾ? ਭਗਵੰਤ ਮਾਨ ਨੇ ਪਰਮਿੰਦਰ ਸਿੰਘ ਢੀਂਡਸਾ ਨੂੰ ਸਲਾਹ ਦਿਤੀ ਕਿ ਉਹ ਸਾਨੂੰ 'ਆਪ' ਨੂੰ ਸਿਖਿਆ ਦੇਣ ਦੀ ਥਾਂ ਅਪਣੇ ਪਿਤਾ ਜੀ ਸੁਖਦੇਵ ਸਿੰਘ ਢੀਂਡਸਾ ਦੀ ਸਿਖਿਆ ਉਤੇ ਆਗਿਆਕਾਰੀ ਪੁੱਤਰ ਵਜੋਂ ਅਮਲ ਕਰਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement