Bhatinda News : ਬਠਿੰਡਾ ਦੀ ਜੇਲ ’ਚ ਭਿੜੇ ਦੋ ਗਰੁੱਪ, 6 ਹਵਾਲਾਤੀ ਜ਼ਖ਼ਮੀ

By : BALJINDERK

Published : Jan 30, 2025, 7:21 pm IST
Updated : Jan 30, 2025, 7:21 pm IST
SHARE ARTICLE
ਬਠਿੰਡਾ ਜੇਲ
ਬਠਿੰਡਾ ਜੇਲ

Bhatinda News : ਜੇਲ ਅੰਦਰ ਬਣੇ ਕਲੀਨਿਕ ’ਚ ਦਵਾਈ ਲੈਣ ਗਿਆਂ ਦੀ ਹੋਈ ਲੜਾਈ, ਜ਼ਖ਼ਮੀ ਹੋਏ ਹਵਾਲਾਤੀਆਂ ਨੂੰ ਹਸਪਤਾਲ ’ਚ ਕਰਵਾਇਆ ਭਰਤੀ    

Bhatinda News in Punjabi : ਬਠਿੰਡਾ ਦੀ ਹਾਈ ਸਕਿਉਰਟੀ ਜੇਲ ਇੱਕ ਵਾਰ ਫਿਰ ਸੁਰਖੀਆਂ ਵਿਚ ਹੈ। ਕੇਂਦਰੀ ਜੇਲ ਬਠਿੰਡਾ ’ਚ ਲੜਾਈ ਝਗੜੇ ਦੇ ਕੇਸ ’ਚ ਬੰਦ 6 ਲੋਕਾਂ ’ਤੇ ਜੇਲ ’ਚ ਹੀ ਬੰਦ ਦੂਸਰੇ ਗਰੁੱਪ ਵੱਲੋਂ ਹਮਲਾ ਕਰਕੇ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ। ਜਿਨਾਂ ਨੂੰ ਇਲਾਜ ਲਈ ਬਠਿੰਡਾ ਦੇ ਸਰਕਾਰੀ ਹਸਪਤਾਲ ਵਿਚ ਲਿਆਂਦਾ ਗਿਆ ਹੈ ਅਤੇ ਇੱਕ ਹਵਾਲਾਤੀ ਦੇ ਸਿਰ ’ਚ 18 ਟਾਂਕੇ ਲੱਗੇ ਹਨ।

1

ਇਲਾਜ ਕਰ ਰਹੇ ਡਾਕਟਰਾਂ ਦਾ ਕਹਿਣਾ ਹੈ ਕਿ ਫ਼ਿਲਹਾਲ ਇਲਾਜ ਅਧੀਨ ਹਵਾਲਾਤੀਆਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਬਠਿੰਡਾ ਦੇ ਕੈਦੀ ਵਾਰਡ ’ਚ ਦਾਖ਼ਲ ਹਵਾਲਾਤੀ ਪ੍ਰਗਟ ਸਿੰਘ ਅਤੇ ਗੁਰਸੇਵਕ ਸਿੰਘ ਨੇ ਦੱਸਿਆ ਕਿ ਉਹ ਅੱਜ ਦਵਾਈ ਦਾ ਲੈਣ ਲਈ ਜੇਲ ਅੰਦਰ ਬਣੇ ਕਲੀਨਿਕ ’ਤੇ ਗਏ ਸਨ। ਇਸ ਦੌਰਾਨ ਹੀ ਘਾਤ ਲਾ ਕੇ ਬੈਠੇ ਦੂਸਰੇ ਗਰੁੱਪ ਵੱਲੋਂ ਉਹਨਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਗੰਭੀਰ ਰੂਪ ’ਚ ਜ਼ਖਮੀ ਕਰ ਦਿੱਤਾ।

1

ਜ਼ਖ਼ਮੀ ਹੋਏ ਹਵਾਲਾਤੀਆਂ ਦਾ ਕਹਿਣਾ ਹੈ ਕਿ ਜੇਲ ਪ੍ਰਸ਼ਾਸਨ ਨੂੰ ਵਾਰ-ਵਾਰ ਅਪੀਲ ਕਰਨ ਦੇ ਬਾਵਜੂਦ ਉਹਨਾਂ ਦੀਆਂ ਬੈਰਕਾਂ ਨਹੀਂ ਬਦਲੀਆਂ ਗਈਆਂ ਅਤੇ ਦੂਜੇ ਗਰੁੱਪ ਨੂੰ ਸਪੋਰਟ ਕੀਤਾ ਜਾ ਰਿਹਾ ਹੈ। ਜਿਸ ਕਾਰਨ ਇਹ ਘਟਨਾ ਵਾਪਰੀ ਹੈ ਉਨ੍ਹਾਂ ਜੇਲ ਪ੍ਰਸ਼ਾਸਨ ਤੇ ਹੋਰ ਵੀ ਕਈ ਤਰ੍ਹਾਂ ਦੇ ਗੰਭੀਰ ਦੋਸ਼ ਲਾਏ ਅਤੇ ਇਨਸਾਫ਼ ਦੀ ਮੰਗ ਕੀਤੀ ਹੈ।

ਉਧਰ ਦੂਸਰੇ ਪਾਸੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਗੁਰਮੇਲ ਨੇ ਕਿਹਾ ਕਿ ਉਹਨਾਂ ਪਾਸ 6 ਹਵਾਲਾਤੀ ਲੜਾਈ ਝਗੜੇ ਦੇ ਕੇਸ ’ਚ ਆਏ ਹਨ ਜਿਨਾਂ ਦਾ ਇਲਾਜ ਚੱਲ ਰਿਹਾ ਹੈ। ਫ਼ਿਲਹਾਲ 6 ਹਵਾਲਾਤੀ ਖਤਰੇ ਤੋਂ ਬਾਹਰ ਹਨ ਅਤੇ ਇਸ ਸਬੰਧੀ ਉਨ੍ਹਾਂ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਗਿਆ ਹੈ।

(For more news apart from Two groups clashed in Bathinda jail, 6 prisoners were injured with sharp weapons News in Punjabi, stay tuned to Rozana Spokesman)

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement