ਪੁਲਿਸ ਨੇ ਸਤੇਂਦਰ ਜੈਨ ਅਤੇ ਰਾਘਵ ਚੱਢਾ ਨੂੰ ਸਿੰਘੂ ਸਰਹੱਦ ਉੱਤੇ ਪਾਣੀ ਦੀ ਸਪਲਾਈ ਕਰਨ ਤੋਂ ਰੋਕਿਆ
Published : Jan 30, 2021, 12:30 am IST
Updated : Jan 30, 2021, 12:30 am IST
SHARE ARTICLE
image
image

ਪੁਲਿਸ ਨੇ ਸਤੇਂਦਰ ਜੈਨ ਅਤੇ ਰਾਘਵ ਚੱਢਾ ਨੂੰ ਸਿੰਘੂ ਸਰਹੱਦ ਉੱਤੇ ਪਾਣੀ ਦੀ ਸਪਲਾਈ ਕਰਨ ਤੋਂ ਰੋਕਿਆ

ਨਵੀਂ ਦਿੱਲੀ, 29 ਜਨਵਰੀ : ਜਲ ਸਰੋਤ ਮੰਤਰੀ ਸਤੇਂਦਰ ਜੈਨ ਨੇ ਸ਼ੁਕਰਵਾਰ ਨੂੰ ਦਾਅਵਾ ਕੀਤਾ ਕਿ ਦਿੱਲੀ ਪੁਲਿਸ ਨੇ ਉਨ੍ਹਾਂ ਨੂੰ ਅਤੇ ਡੀਜੇਬੀ (ਦਿੱਲੀ ਜਲ ਬੋਰਡ) ਦੇ ਉਪ-ਚੇਅਰਮੈਨ ਰਾਘਵ ਚੱਢਾ ਨੂੰ ਸਿੰਘੂ ਸਰਹੱਦ ਉੱਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਲਈ ਪੀਣ ਵਾਲੇ ਪਾਣੀ ਦੀ ਸਪਲਾਈ ਕਰਨ ਤੋਂ ਰੋਕਿਆ | 
ਜੈਨ ਅਤੇ ਚੱਢਾ ਅੱਜ ਲਗਭਗ 11.30 ਵਜੇ 12 ਵਾਟਰ ਟੈਂਕਰਾਂ ਨਾਲ ਸਿੰਘੂ ਬਾਰਡਰ ਪਹੁੰਚੇ ਪਰ ਪੁਲਿਸ ਨੇ ਉਨ੍ਹਾਂ ਨੂੰ ਪ੍ਰਦਰਸ਼ਨ ਵਾਲੀ ਥਾਂ ਵਲ ਜਾਣ ਤੋਂ ਰੋਕਿਆ | ਜੈਨ ਨੇ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਕਿਸਾਨਾਂ ਲਈ ਪੀਣ ਵਾਲੇ ਪਾਣੀ ਅਤੇ ਟਾਇਲਟ ਸਹੂਲਤਾਂ ਦਾ ਪ੍ਰਬੰਧ ਕਰਨ ਆਏ ਹਾਂ | ਪੁਲਿਸ ਨੇ ਡੀਜੇਬੀ ਵਾਟਰ ਟੈਂਕਰਾਂ ਨੂੰ ਕਿਸਾਨਾਂ ਤਕ ਨਹੀਂ ਪਹੁੰਚਣ ਦਿਤਾ | ਉਨ੍ਹਾਂ ਨੇ ਦੋਸ਼ ਲਾਇਆ ਕਿ ਮੌਕੇ 'ਤੇ ਮੌਜੂਦ ਪੁਲਿਸ ਮੁਲਾਜ਼ਮਾਂ ਨੇ ਕਿਹਾ ਕਿ ਉਨ੍ਹਾਂ ਨੂੰ ਪਾਣੀ ਦੇ ਟੈਂਕਰਾਂ ਨੂੰ ਕਿਸਾਨਾਂ ਤਕ ਨਹੀਂ ਪਹੁੰਚਣ ਦੇਣ ਦੇ ਆਦੇਸ਼ ਪ੍ਰਾਪਤ ਹੋਏ ਹਨ | ਕੇਂਦਰ ਦੀ ਭਾਜਪਾ ਸਰਕਾਰ ਨੇ ਸਾਡੇ ਕਿਸਾਨਾਂ ਨੂੰ ਬੁਨਿਆਦੀ ਸਹੂਲਤਾਂ ਤੋਂ ਵਾਂਝਾ ਕੀਤਾ ਹੈ | 
ਚੱਢਾ ਨੇ ਕਿਹਾ ਕਿ ਕਿਸਾਨ ਕੋਈ ਅਤਿਵਾਦੀ ਨਹੀਂ ਹਨ | ਉਨ੍ਹਾਂ ਨੇ ਭਾਜਪਾ ਸਰਕਾਰ ਨੂੰ  ਕਿਸਾਨਾਂ ਦਾ ਨਾਲ ਸਨਮਾਨ ਦਾ ਵਤੀਰਾ ਕਰਨ ਦੀ ਅਪੀਲ ਕੀਤੀ | 
ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਸਰਕਾਰ ਕਿਸਾਨਾਂ ਨੂੰ ਪੀਣ ਵਾਲੇ ਪਾਣੀ, ਪਖਾਨੇ ਅਤੇ ਲੰਗਰ ਵਰਗੀਆਂ ਬੁਨਿਆਦੀ ਸਹੂਲਤਾਂ ਤੋਂ ਰੋਕ ਰਹੀ ਹੈ |
'ਆਪ' ਆਗੂ ਨੇ ਕਿਹਾ ਕਿ ਦਿੱਲੀ ਪੁਲਿਸ ਨੂੰ ਸਾਨੂੰ ਉਹ ਹੁਕਮ ਦਿਖਾਉਣਾ ਚਾਹੀਦਾ ਹੈ ਜਿਸ ਦੇ ਆਧਾਰ 'ਤੇ ਉਸ ਨੇ ਪਾਣੀ ਦੇ ਟੈਂਕਰਾਂ ਨੂੰ ਕਿਸਾਨਾਂ ਤਕ ਪਹੁੰਚਣ ਤੋਂ ਰੋਕਿਆ | ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੇ ਸਿੰਘੂ ਸimageimageਰਹੱਦ ਉੱਤੇ 'ਆਪ' ਦੀ ਲੰਗਰ ਸੇਵਾ ਵੀ ਰੋਕ ਦਿਤੀ ਹੈ | 
ਵੀਰਵਾਰ ਨੂੰ ਪੁਲਿਸ ਨੇ ਬੈਰੀਕੇਡਿੰਗ ਵਧਾ ਦਿਤੀ ਅਤੇ ਛੋਟੀਆਂ ਸੜਕਾਂ ਨੂੰ ਬੰਦ ਕਰ ਦਿਤਾ ਜਿਨ੍ਹਾਂ ਨੂੰ ਕਿਸਾਨ ਦਿੱਲੀ ਵਲ ਜਾਂਦੇ ਸਨ | ਪੁਲਿਸ ਨੇ ਉਥੇ ਹੋਰ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ |  (ਪੀਟੀਆਈ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement