ਉੱਘੇ ਕਵੀਸ਼ਰ ਪੰਡਤ ਬ੍ਰਿਜ ਲਾਲ (84) ਦਾ ਹੋਇਆ ਦਿਹਾਂਤ
Published : Dec 29, 2022, 10:30 am IST
Updated : Dec 29, 2022, 10:30 am IST
SHARE ARTICLE
Eminent Khwaisha Pandit Brij Lal (84) passed away
Eminent Khwaisha Pandit Brij Lal (84) passed away

ਭਾਸ਼ਾ ਵਿਭਾਗ ਪੰਜਾਬ ਨੇ ਸੰਨ 2012, 2013, 2014 ਲਈ ‘ਸ਼੍ਰੋਮਣੀ ਕਵੀਸ਼ਰ ਪੁਰਸਕਾਰ’ ਨਾਲ ਕੀਤਾ ਸੀ ਸਨਮਾਨਿਤ

 

ਰੂੜਕੇ ਕਲਾਂ- ਨੇੜਲੇ ਪਿੰਡ ਧੌਲਾ ਦੇ ਉੱਘੇ ਕਵੀਸ਼ਰ ਪੰਡਤ ਬ੍ਰਿਜ ਲਾਲ ਦਾ ਅੱਜ ਦਿਹਾਂਤ ਹੋ ਗਿਆ। ਉਹ 84 ਸਾਲਾਂ ਦੇ ਸਨ। ਉਨ੍ਹਾਂ ਨੂੰ ਭਾਸ਼ਾ ਵਿਭਾਗ ਪੰਜਾਬ ਨੇ ਸੰਨ 2012, 2013, 2014 ਲਈ ‘ਸ਼੍ਰੋਮਣੀ ਕਵੀਸ਼ਰ ਪੁਰਸਕਾਰ’ ਦਾ ਸਨਮਾਨ ਦੇ ਕੇ ਨਿਵਾਜਿਆ ਸੀ। ਪੰਡਤ ਬ੍ਰਿਜ ਲਾਲ ਕਵੀਸ਼ਰ ਪਿੰਡ ਧੌਲਾ ਨੇ ਇੱਕ ਦਰਜਨ ਤੋਂ ਵੱਧ ਕਿੱਸਿਆਂ ਨੂੰ ਕਵੀਸ਼ਰੀ ਦੇ ਰੂਪ ਵਿੱਚ ਗਾਇਆ। ਉਨ੍ਹਾਂ ਦੀ ਸਿਹਤ ਪਿਛਲੇ ਸਾਲ ਤੋਂ ਖਰਾਬ ਚੱਲ ਰਹੀ ਸੀ।

ਪਿਛਲੇ ਹਫਤੇ ਉਨ੍ਹਾਂ ਨੂੰ ਬਰਨਾਲਾ ਦੇ ਇਕ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। ਉੱਥੋਂ ਉਨ੍ਹਾਂ ਨੂੰ ਪਟਿਆਲਾ ਰੈਫ਼ਰ ਕਰ ਦਿੱਤਾ ਗਿਆ ਸੀ। ਜਿੱਥੇ ਅੱਜ ਉਨ੍ਹਾਂ ਦਾ ਦਿਹਾਂਤ ਹੋ ਗਿਆ। ਉਨ੍ਹਾਂ ਦੇ ਚੇਲੇ ਕਵੀਸ਼ਰ ਰੂਪ ਸਿੰਘ ਨੇ ਦੱਸਿਆ ਕਿ ਪੰਡਤ ਬ੍ਰਿਜ ਲਾਲ ਦਾ ਅੰਤਮ ਸਸਕਾਰ ਭਲਕੇ ਪਿੰਡ ਧੌਲਾ ਦੇ ਸ਼ਮਸ਼ਾਨਘਾਟ ਵਿਚ ਕੀਤਾ ਜਾਵੇਗਾ।
 

SHARE ARTICLE

ਏਜੰਸੀ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement