ਜਣੇਪੇ ਤੋਂ ਪਹਿਲਾਂ ਬੱਚੇ ਸਮੇਤ ਗਰਭਵਤੀ ਔਰਤ ਦੀ ਮੌਤ, ਸਿਹਤ ਵਿਗੜਨ ਕਾਰਨ ਗਈ ਜਾਨ
Published : Nov 29, 2025, 10:35 am IST
Updated : Nov 29, 2025, 12:53 pm IST
SHARE ARTICLE
Pregnant woman death Lalru News
Pregnant woman death Lalru News

ਗਰਭ 'ਚ ਨੌਂ ਮਹੀਨਿਆਂ ਦੀ ਬੱਚੀ ਦੀ ਵੀ ਮੌਤ

Pregnant woman death Lalru News: ਲਾਲੜੂ ਤੋਂ ਵੱਡੀ ਖਬਰ ਸਾਹਮਣੇ ਆਈ ਹੈ, ਇਥੇ ਪਿੰਡ ਭੁੱਖੜੀ ਦੀ 26 ਸਾਲਾ ਔਰਤ ਦੀ ਜਣੇਪੇ ਤੋਂ ਪਹਿਲਾਂ ਹੀ  ਮੌਤ ਹੋ ਗਈ। ਉਸ ਦੇ ਗਰਭ 'ਚ ਪਲ ਰਹੀ ਨੌਂ ਮਹੀਨਿਆਂ ਦੀ ਬੱਚੀ ਦੀ ਵੀ ਮੌਤ ਹੋ ਗਈ। ਹਾਲਾਂਕਿ ਜਣੇਪਾ ਪਹਿਲੀ ਵਾਰ ਹੋਣਾ ਸੀ ਪਰ ਮਾਮਲਾ ਸ਼ੱਕੀ ਲੱਗਣ ਕਾਰਨ ਤਿੰਨ ਡਾਕਟਰਾਂ ਦਾ ਬੋਰਡ ਬਣਾ ਕੇ ਜੱਚਾ-ਬੱਚਾ ਦਾ ਪੋਸਟਮਾਰਟਮ ਕੀਤਾ ਗਿਆ।

ਜਾਣਕਾਰੀ ਮੁਤਾਬਕ ਪਿੰਡ ਭੁੱਖੜੀ ਦੀ ਸਿਮਰਨ ਪੁੱਤਰੀ ਰਜਿੰਦਰ ਸਿੰਘ ਦਾ ਕਰੀਬ ਦੋ ਸਾਲ ਵਿਆਹ ਹੋਇਆ ਸੀ। ਜਣੇਪੇ ਲਈ ਉਹ ਆਪਣੇ ਪੇਕੇ ਭੁੱਖੜੀ ਆਈ ਹੋਈ ਸੀ। 9 ਮਹੀਨੇ ਪੂਰੇ ਹੋਣ 'ਤੇ ਜਣੇਪੇ ਵਾਲੀ ਤਰੀਕ ਦੇ ਮੱਦੇਨਜ਼ਰ ਪਰਿਵਾਰ ਵਾਲੇ ਉਸ ਨੂੰ ਬਰਵਾਲਾ ਦੇ ਪ੍ਰਾਈਵੇਟ ਡਾਕਟਰ ਕੋਲ ਲੈ ਗਏ। ਉੱਥੇ ਦਵਾਈ ਤੋਂ ਬਾਅਦ ਬੀ.ਪੀ. ਨਾਰਮਲ ਹੋ ਵੀ ਗਿਆ ਪਰ ਕੁਝ ਸਮੇਂ ਬਾਅਦ ਤਬੀਅਤ ਫਿਰ ਵਿਗੜਨ 'ਤੇ ਸਿਮਰਨ ਨੂੰ ਪੰਚਕੂਲਾ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ।

ਜਿਥੇ ਉੱਥੇ ਸਾਹ ਲੈਣ 'ਚ ਦਿੱਕਤ ਆਉਣ ਆਈ ਤੇ ਇਸ ਤੋਂ ਬਾਅਦ ਸਿਮਰਨ ਨੇ ਦਮ ਤੋੜ ਦਿੱਤਾ। ਪੰਚਕੂਲਾ ਹਸਪਤਾਲ ਦੇ ਡਾਕਟਰਾਂ ਨੇ ਸਿਮਰਨ ਦੇ ਪਤੀ ਸਮੇਤ ਸਹੁਰਾ ਪਰਿਵਾਰ ਨਾਲ ਮਾਮਲੇ ਦੀ ਪੂਰੀ ਜਾਂਚ ਕੀਤੀ। ਬਾਅਦ 'ਚ ਸਿਮਰਨ ਨੂੰ ਡੇਰਾਬਸੀ ਸਿਵਲ ਹਸਪਤਾਲ ਲਿਆਂਦਾ ਗਿਆ।

ਡਾਕਟਰਾਂ ਵੱਲੋਂ ਜਾਰੀ ਕੀਤੀ ਮੈਡੀਕਲ ਰਿਪੋਰਟ ਦੇ ਆਧਾਰ 'ਤੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰਨ ਲਈ ਤਿੰਨ ਡਾਕਟਰਾਂ ਦਾ ਬੋਰਡ ਬਣਾਇਆ ਗਿਆ। ਗਰਭ 'ਚ ਨੌਂ ਮਹੀਨਿਆਂ ਦੀ ਬੱਚੀ ਸੀ, ਜਿਸ ਦੀ ਵੀ ਮੌਤ ਹੋ ਗਈ। ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਭੁੱਖੜੀ 'ਚ ਸੌਂਪ ਦਿੱਤੀ ਗਈ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement