Chief Minister ਭਗਵੰਤ ਮਾਨ ਨੇ ਜਲੰਧਰ ਕਤਲ ਮਾਮਲੇ ਨੂੰ ਦੱਸਿਆ ਅਣਮਨੁਖੀ ਕਾਰਾ

By : JAGDISH

Published : Nov 29, 2025, 11:42 am IST
Updated : Nov 29, 2025, 11:42 am IST
SHARE ARTICLE
Chief Minister Bhagwant Mann calls Jalandhar murder case an inhuman act
Chief Minister Bhagwant Mann calls Jalandhar murder case an inhuman act

ਮਾਮਲੇ ਨੂੰ ਫਾਸਟ ਟਰੈਕ ਅਦਾਲਤ 'ਚ ਲਿਆ ਮੁਲਜ਼ਮ ਨੂੰ ਦਿੱਤੀ ਜਾਵੇਗੀ ਫਾਂਸੀ ਦੀ ਸਜ਼ਾ

ਪਟਿਆਲਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪਹੁੰਚੇ,ਜਿੱਥੇ ਉਨ੍ਹਾਂ ਜਰੀਆ ਫਾਊਂਡੇਸ਼ਨ ਵੱਲੋਂ ਕਰਵਾਏ ਸਮਾਗਮ ’ਚ ਹਿੱਸਾ ਲਿਆ।ਆਪਣੇ ਸੰਬੋਧਨ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਜਰੀਆ ਫਾਊਂਡੇਸ਼ਨ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਜਾਰੀਆ ਫਾਊਂਡੇਸ਼ਨ ਵਰਗੇ ਉਪਰਾਲੇ ਸਾਨੂੰ ਸਾਰਿਆਂ ਨੂੰ ਕਰਨੇ ਚਾਹੀਦੇ ਹਨ ਤਾਂ ਜੋ ਕਿਸੇ ਦੇ ਭਲਾ ਹੋ ਸਕੇ। ਉਨ੍ਹਾਂ ਕਿਹਾ ਕਿ ਅੱਜ ਵੀ ਧੀਆਂ ਨੂੰ ਪੱਥਰ ਕਿਹਾ ਜਾਂਦਾ ਹੈ ਜਦਿਕ ਸਾਡੀਆਂ ਧੀਆਂ ਨੇ ਅੱਜ ਬਹੁਤ ਵੱਡੀਆਂ ਉਪਲਬਧੀਆਂ ਹਾਸਲ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਵਿਚ ਹੀ ਚਾਰ ਕੁੜੀਆਂ ਡੀ.ਸੀ ਹਨ ਜਦਕਿ ਕਿ ਹੋਰ ਵੀ ਕਈ ਉਚ ਅਹੁਦਿਆਂ ’ਤੇ ਤਾਇਨਾਤ ਹਨ।

ਜਲੰਧਰ ’ਚ 13 ਸਾਲਾ ਬੱਚੀ ਦੇ ਹੋਏ ਕਤਲ ਮਾਮਲੇ ’ਤੇ ਬੋਲਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਜ਼ਾ ਸੁਣਾਉਣ ਦਾ ਕੰਮ ਅਦਾਲਤਾਂ ਹੈ। ਪਰ ਇਸ ਮਾਮਲੇ ’ਚ ਮੈਂ ਅਧਿਕਾਰੀਆਂ ਨੂੰ ਹੁਕਮ ਦਿੱਤਾ ਹੈ ਕਿ ਮਾਮਲੇ ਵਿਚ ਤੇਜੀ ਨਾਲ ਕੀਤੀ ਜਾਵੇ ਅਤੇ ਮਾਮਲੇ ਨੂੰ ਫਾਸਟ ਟਰੈਕ ਅਦਾਲਤ ਵਿਚ ਲਿਆ ’ਚ ਲਿਆ ਕੇ ਇਸ ਘਟਨਾ ਨੂੰ ਲੋਕਾਂ ਦੇ ਦਿਲਾਂ ਵਿਚੋਂ  ਭੁੱਲਣ ਤੋਂ ਪਹਿਲਾਂ ਪਹਿਲਾਂ ਮੁਲਜ਼ਮ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇਗੀ।

ਮੁੱਖ ਮੰਤਰੀ ਭਗਵੰਤ ਮਾਨ ਨੇ ਅੱਗੇ ਕਿਹਾ ਕਿ ਕੀਤੀ ਗਈ ਮਿਹਨਤ ਕਦੇ ਅਜਾਈਂ ਨਹੀਂ ਜਾਂਦੀ ਇਸ ਲਈ ਸਾਨੂੰ ਲਗਾਤਾਰ ਮਿਹਨਤ ਕਰਦੇ ਰਹਿਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਇਕ ਖਰਾਬ ਘੜੀ ਵੀ ਦਿਨ ਵਿਚ ਦੋ ਵਾਰ ਸਹੀ ਸਮਾਂ ਦੱਸਦੀ ਹੈ ਇਸ ਤਰ੍ਹਾਂ ਹੀ ਕੀਤੀ ਗਈ ਮਿਹਨਤ ਦਾ ਇਕ ਦਿਨ ਮੁੱਲ ਜ਼ਰੂਰ ਪੈਂਦਾ ਹੈ।

ਮਾਂ ਸਬੰਧੀ ਬੋਲਦੇ ਹੋਏ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਕੋਈ ਵੀ ਰਿਸ਼ਤਾ ਮਾਂ ਦੇ ਸਾਕ ਵਰਗਾ ਨਹੀਂ ਤੇ ਕੋਈ ਵੀ ਮਾਂ ਤੋਂ ਵੱਡਾ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਸਾਡੀਆਂ ਮਾਵਾਂ-ਭੈਣਾਂ ਜਿਊਂਦੀਆਂ ਰਹਿਣ ਅਤੇ ਤਰੱਕੀ ਕਰਨ। ਸਾਡੇ ਗੱਭਰੂ ਜਵਾਨ ਹਰ ਖੇਤਰ ਵਿਚ ਮੱਲਾਂ ਮਾਰਨ ਤੇ ਪੰਜਾਬ ਹਮੇਸ਼ਾ ਹੱਸਦਾ-ਵੱਸਦਾ ਰਹੇ ਅਤੇ ਤਰੱਕੀਆਂ ਕਰਨ ਜੇ ਅਸੀਂ ਸਾਰੇ ਤਰੱਕੀ ਕਰਾਂਗੇ ਤਾਂ ਹੀ ਸਾਡਾ ਸਮਾਜ ਤਰੱਕੀ ਕਰੇਗਾ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement