ਕੇਂਦਰ ਸਰਕਾਰ ਤਾਂ ਕਿਸਾਨਾਂ ਦੀ ਸਾਹਰਗ ਕੱਟਣ ’ਤੇ ਲੱਗੀ ਹੋਈ ਹੈ-ਜਗਤਾਰ ਸੰਘੇੜਾ
Published : Oct 29, 2020, 2:13 pm IST
Updated : Oct 29, 2020, 2:13 pm IST
SHARE ARTICLE
Jagtar singh
Jagtar singh

ਜਗਤਾਰ ਸਿੰਘ ਸੰਘੇੜਾ ਦੀ ਰੋਜ਼ਾਨਾ ਸਪੋਕਸਮੈਨ ਨਾਲ ਖ਼ਾਸ ਗੱਲਬਾਤ

ਮੁਹਾਲੀ : ਪੰਜਾਬ ਮੰਡੀ ਬੋਰਡ ਵਿਚ ਲੰਬਾ ਸਮਾਂ ਕੰਮ ਕਰਨ ਵਾਲੇ ਜਗਤਾਰ ਸਿੰਘ ਸੰਘੇੜਾ ਨੇ ਸਪੋਕਸਮੈਨ ਦੇ ਮੈਨੇਜਿੰਗ ਐਡੀਟਰ ਨਿਮਰਤ ਕੌਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਤਾਂ ਕਿਸਾਨਾਂ ਦੀ ਸਾਹ ਨਾੜੀ ਕੱਟਣ ’ਤੇ ਲੱਗੀ ਹੋਈ ਹੈ, ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੁਆਰਾ ਲਿਆਂਦੇ ਖੇਤੀ ਬਿੱਲ ਪੰਜਾਬ ਦੇ ਕਿਸਾਨਾਂ ਅਤੇ ਪੰਜਾਬ ਮੰਡੀਬੋਰਡ ਨੂੰ ਪੂਰੀ ਤਰ੍ਹਾ ਤਬਾਹ ਕਰ ਦੇਣਗੇ । ਪੰਜਾਬ ਦਾ ਮੰਡੀਬੋਰਡ ਕਿਸਾਨੀ ਦੇ ਨਾਲ-ਨਾਲ ਪਿੰਡਾਂ ਦੀ ਰੀੜ੍ਹ ਦੀ ਹੱਡੀ ਹੈ। ਉਸ ਦੇ ਟੁੱਟਣ ਨਾਲ ਕਿਸਾਨ ਆਪਣੇ ਆਪ ਖਤਮ ਹੋ ਜਾਵੇਗਾ ।

FarmerFarmer

ਉਨ੍ਹਾਂ ਕਿਹਾ ਕਿ ਮੰਡੀਬੋਰਡ ਵੱਲੋਂ ਮੰਡੀ ਵਿਚ ਕੰਮ ਕਰਨ ਵਾਲੇ ਕਿਸਾਨਾਂ ਤੇ ਮਜ਼ਦੂਰਾਂ ਦਾ ਬੀਮਾ ਕੀਤਾ ਹੋਇਆ ਹੁੰਦਾ ਹੈ । ਜੇਕਰ ਮੰਡੀ ਵਿਚ ਕੰਮ ਕਰਦੇ ਕਿਸਾਨ ਜਾ ਮਜ਼ਦੂਰ ਦੀ ਮੌਤ ਹੋ ਜਾਂਦੀ ਹੈ ਤਾਂ ਮੰਡੀ ਬੋਰਡ ਉਨ੍ਹਾਂ ਦੇ ਪਰਿਵਾਰ ਨੂੰ 5 ਲੱਖ ਦਾ ਮੁਆਵਜ਼ਾ ਦਿੰਦਾ ਹੈ ਪਰ ਕੇਂਦਰ ਸਰਕਾਰ ਇਹ ਸਭ ਕੁੱਝ ਖਤਮ ਕਰਨਾ ਚਾਹੁੰਦੀ ਹੈ । ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਆਪਣੇ ਬੱਚਿਆਂ ਦਾ ਵਿਆਹ ਚੰਗੇ ਢੰਗ ਨਾਲ ਕਰ ਰਿਹਾ ਹੈ ਤਾਂ ਕੇਂਦਰ ਨੂੰ ਇਹ ਵੀ ਚੁੱਭ ਰਿਹਾ ਹੈ ।

Punjab Mandi BoardPunjab Mandi Board

ਅਸਲ ਵਿਚ ਸਰਕਾਰਾਂ ਤਾਂ ਕਿਸਾਨਾਂ ਨੂੰ ਗਰੀਬ ਹੀ ਰੱਖਣਾ ਚਾਹੁੰਦੀਆਂ ਹਨ । ਸਰਦਾਰ ਸੰਘੇੜਾ ਨੇ ਕਿਹਾ ਕਿ ਜਦੋਂ ਕੋਈ ਵਪਾਰੀ ਆਪਣੀ ਚੀਜ ਬਣਾ ਕੇ ਬਾਜਾਰ ਵਿਚ ਵੇਚਦਾ ਹੈ ਤਾਂ ਆਪਣੀ ਚੀਜ਼ ਦੀ ਕੀਮਤ ਦਾ ਟੈਗ ਜ਼ਰੂਰ ਲਾਉਂਦਾ ਹੈ ਪਰ ਬਦਕਿਸਮਤੀ ਇਹ ਹੈ ਕਿ ਜਦੋਂ ਕਿਸਾਨ ਆਪਣੀ ਫ਼ਸਲ ਦੀ ਮੰਡੀ ਵਿਚ ਢੇਰੀ ਲਾਉਂਦਾ ਹੈ ਤਾਂ ਕਿਸਾਨ ਅਜਿਹਾ ਨਹੀਂ ਕਰ ਪਾਉਂਦਾ । ਉਨ੍ਹਾਂ ਕਿਹਾ ਕਿ ਬੈਂਕਾਂ ਨੇ ਕਿਸਾਨਾਂ ਨੂੰ ਕਰਜੇ ਦੇ ਕੇ ਸਭ ਤੋਂ ਜ਼ਿਆਦਾ ਕਮਜ਼ੋਰ ਕੀਤਾ ਹੈ ਕਿਉਂਕਿ ਬੈਕਾਂ ਦਾ ਕੰਮ ਮੁਨਾਫਾ ਕਮਾਉਣਾ ਹੈ, ਕਿਸਾਨ ਬੈਕਾਂ ਦੇ ਕਰਜ਼ੇ ਦੇ ਜਾਲ ਵਿਚ ਫਸ ਕੇ ਆਪਣੀ ਆਰਥਿਕ ਲੁੱਟ ਕਰਵਾਉਂਦਾ ਹੈ ।

Punjab Mandi BoardPunjab Mandi Board

ਬੈਂਕ ਵੱਲੋ ਦਿੱਤੇ ਕਰਜੇ ਨਾਲ ਕਿਸਾਨ ਹੋਰ ਕਰਜ਼ਈ ਹੋਇਆ ਹੈ ਕਿਉਂਕਿ ਬੈਂਕਾਂ ਨੇ ਆਪਣੇ ਕਰਜੇ ਦੇ ਟਾਰਗੇਟ ਪੂਰੇ ਕਰਨੇ ਹੁੰਦੇ ਹਨ । ਬੈਂਕ ਕਿਸਾਨਾਂ ਲਈ ਸਹਾਈ ਹੋਣ ਦੀ ਥਾਂ ਨੁਕਸਾਨ ਦੇਹ ਸਾਬਿਤ ਹੋਏ ਹਨ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੋਲੋਂ ਆਪਣੇ ਮੁਲਾਜ਼ਮਾਂ ਨੂੰ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ, ਪੰਜਾਬ ਸਰਕਾਰ ਮੰਡੀਬੋਰਡ ਦਾ ਪੈਸਾ ਯਾਦਗਾਰਾਂ ਬਣਾਉਣ ਲਈ ਵਰਤ ਰਹੀ ਹੈ ਜਦਕਿ ਇਹ ਮੰਡੀ ਬੋਰਡ ਦੇ ਕਾਨੂੰਨ ਮੁਤਾਬਿਕ ਗਲਤ ਹੈ ।

Farmers ProtestFarmers Protest

ਉਨ੍ਹਾਂ ਕਿਹਾ ਕਿ ਪੇਂਡੂ ਇਲਾਕਿਆਂ ਵਿਚ ਬਣਨ ਵਾਲੀਆਂ ਸਾਰੀਆਂ ਸੜਕਾਂ ਅਤੇ ਖੇਤਾਂ ਵਿਚ ਕੰਮ ਕਰਨ ਵਾਲੇ ਕਿਸਾਨਾਂ ਸੱਟ ਲੱਗਣ ਜਾ ਮੌਤ ਹੋ ਜਾਣ ’ਤੇ ਮੁਆਵਜ਼ਾ ਮੰਡੀਬੋਰਡ ਹੀ ਅਦਾ ਕਰਦਾ ਹੈ । ਇਸ ਕਰਕੇ ਕਿਸਾਨ ਅਤੇ ਮੰਡੀਬੋਰਡ ਨੂੰ ਅਲੱਗ ਕਰਕੇ ਨਹੀਂ ਦੇਖਿਆ ਜਾ ਸਕਦਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement