ਭਿਆਨਕ ਸੜਕ ਹਾਦਸੇ ‘ਚ ਇਕ ਹੀ ਪਿੰਡ ਦੇ ਦੋ ਨੌਜਵਾਨਾਂ ਦੀ ਮੌਤ
Published : Oct 29, 2018, 7:05 pm IST
Updated : Oct 29, 2018, 8:02 pm IST
SHARE ARTICLE
Two youths of same village died in a horrific road accident
Two youths of same village died in a horrific road accident

ਲੋਹੀਆਂ - ਸੁਲਤਾਨਪੁਰ ਰੋਡ ‘ਤੇ ਪੈਂਦੇ ਪਿੰਡ ਵਾੜਾ ਬੁੱਧ ਸਿੰਘ ਦੇ ਕੋਲ ਕੂਹਣੀ ਮੋੜ ‘ਤੇ ਟਰੱਕ ਅਤੇ ਐਕਟਿਵਾ ਦੇ ਵਿਚ...

ਲੋਹੀਆਂ (ਪੀਟੀਆਈ) : ਲੋਹੀਆਂ - ਸੁਲਤਾਨਪੁਰ ਰੋਡ ‘ਤੇ ਪੈਂਦੇ ਪਿੰਡ ਵਾੜਾ ਬੁੱਧ ਸਿੰਘ ਦੇ ਕੋਲ ਕੂਹਣੀ ਮੋੜ ‘ਤੇ ਟਰੱਕ ਅਤੇ ਐਕਟਿਵਾ ਦੇ ਵਿਚ ਜਬਰਦਸਤ ਟੱਕਰ ਹੋ ਗਈ। ਇਸ ਹਾਦਸੇ ਵਿਚ ਇਕ ਹੀ ਪਿੰਡ ਦੇ 2 ਨੌਜਵਾਨਾਂ ਦੀ ਮੌਤ ਹੋ ਗਈ ਹੈ। ਜਾਣਕਾਰੀ  ਦੇ ਮੁਤਾਬਕ, ਲੋਹੀਆਂ ਤੋਂ ਇੱਟਾਂ ਨਾਲ ਭਰਿਆ ਟਰੱਕ ਸੁਲਤਾਨਪੁਰ ਵੱਲ ਜਾ ਰਿਹਾ ਸੀ ਕਿ ਜਦੋਂ ਪਿੰਡ ਵਾੜਾ ਬੁੱਧ ਸਿੰਘ ਦੇ ਕੋਲ ਪੈਂਦੇ ਮੋੜ ‘ਤੇ ਪਹੁੰਚਿਆ ਤਾਂ ਸਾਹਮਣੇ ਤੋਂ ਆ ਰਹੀ ਐਕਟਿਵਾ ਸਵਾਰ 2 ਨੌਜਵਾਨਾਂ ਦੇ ਨਾਲ ਭਿਆਨਕ ਟੱਕਰ ਹੋ ਗਈ,

ਜਿਸ ਕਾਰਨ ਦੋਵਾਂ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂ ਕਿ ਟਰੱਕ ਚਾਲਕ ਮੌਕੇ ‘ਤੇ ਫਰਾਰ ਹੋ ਗਿਆ ਸੀ। ਘਟਨਾ ਦੀ ਸੂਚਨਾ ਮਿਲਦੇ ਮੌਕੇ ‘ਤੇ ਪੁੱਜੇ ਏ.ਐਸ.ਆਈ. ਹੰਸ ਰਾਜ ਨੇ ਜਾਂਚ ਸ਼ੁਰੂ ਕੀਤੀ। ਏ.ਐਸ.ਆਈ. ਹੰਸ ਰਾਜ ਨੇ ਦੱਸਿਆ ਕਿ ਮ੍ਰਿਤਕ ਨੌਜਵਾਨਾਂ ਦੀ ਪਹਿਚਾਣ ਰਮਨ‌ ਕੁਮਾਰ ਪੁੱਤਰ ਸਵਰਣ ਸਿੰਘ ਅਤੇ ਗੁਰਪ੍ਰੀਤ ਸਿੰਘ ਪੁੱਤਰ ਸੋਨਾ ਦੋਵੇਂ ਨਿਵਾਸੀ ਪਿੰਡ ਖੋਸਾ ਤਹਿਸੀਲ ਸ਼ਾਹਕੋਟ ਦੇ ਤੌਰ ‘ਤੇ ਹੋਈ। ਪੁਲਿਸ ਨੇ ਦੁਰਘਟਨਾ ਵਾਲੇ ਵਾਹਨਾਂ ਨੂੰ ਕਬਜ਼ੇ ‘ਚ ਲੈ ਲਿਆ ਹੈ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿਤਾ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement