Ferozpur News: ਫ਼ਿਰੋਜ਼ਪੁਰ ’ਚ ਕ੍ਰਿਕਟ ਖੇਡਦਿਆਂ ਨੌਜਵਾਨ ਦੀ ਮੌਤ
Published : Jun 29, 2025, 12:34 pm IST
Updated : Jun 29, 2025, 12:34 pm IST
SHARE ARTICLE
Ferozpur News
Ferozpur News

ਸ਼ਾਟ ਮਾਰਨ ਮਗਰੋਂ ਪਿਆ ਦਿਲ ਦਾ ਦੌਰਾ

Ferozpur News: ਫ਼ਿਰੋਜ਼ਪੁਰ ਵਿਚ ਕ੍ਰਿਕਟ ਖੇਡਦਿਆਂ ਨੌਜਵਾਨ ਹਰਜੀਤ ਸਿੰਘ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦੀ  ਖ਼ਬਰ ਸਾਹਮਣੇ ਆਈ ਹੈ। 
 ਮਿਲੀ ਜਾਣਕਾਰੀ ਅਨੁਸਾਰ ਫ਼ਰੀਦਕੋਟ ਰੋਡ 'ਤੇ ਸਥਿਤ ਕ੍ਰਿਕਟ ਮੈਦਾਨ 'ਚ ਹਰਜੀਤ ਸਿੰਘ ਮੈਚ ਖੇਡ ਰਿਹਾ ਸੀ। ਹਰਜੀਤ ਸਿੰਘ ਨੇ ਜਦੋਂ ਸ਼ਾਟ ਮਾਰਿਆ ਤਾਂ ਉਹ ਅਚਾਨਕ ਮੈਦਾਨ ਵਿਚ ਹੀ ਬੈਠ ਗਿਆ। 

ਉਸ ਨੇ ਆਪਣੇ ਸਾਥੀ ਨੂੰ ਕਿਹਾ ਕਿ ਮੈਨੂੰ ਗਰਮੀ ਬਹੁਤ ਲੱਗਦੀ ਪਈ ਹੈ। ਇੰਨੀ ਗੱਲ ਕਹਿ ਕੇ ਉਹ ਮੈਦਾਨ 'ਚ ਹੀ ਲੰਮਾ ਪੈ ਗਿਆ। ਮੈਦਾਨ 'ਤੇ ਮੌਜੂਦ ਸਾਥੀਆਂ ਨੇ ਉਸ ਨੂੰ ਪਾਣੀ ਪਿਲਾਇਆ ਅਤੇ ਹਾਰਟ ਨੂੰ ਪੰਪ ਕੀਤਾ ਅਤੇ ਉਸ ਨੂੰ ਚੁੱਕ ਕੇ  ਹਸਪਤਾਲ 'ਚ ਲੈ ਕੇ ਆਏ। ਇੱਥੇ ਡਾਕਟਰ ਨੇ ਚੈੱਕ ਕੀਤਾ ਤਾਂ ਉਸ ਨੇ ਹਰਜੀਤ ਸਿੰਘ ਦੀ ਮੌਤ ਦੀ ਪੁਸ਼ਟੀ ਕੀਤੀ।

ਦੱਸਣਯੋਗ ਹੈ ਕਿ ਹਰਜੀਤ ਸਿੰਘ ਪਿਛਲੇ ਲੰਬੇ ਸਮੇਂ ਤੋਂ ਕ੍ਰਿਕਟ ਖੇਡਦਾ ਸੀ ਅਤੇ ਉਹ ਵਿਆਹੁਤਾ ਸੀ। ਉਸ ਦਾ ਇੱਕ 5 ਸਾਲ ਦੇ ਕਰੀਬ ਪੁੱਤਰ ਹੈ। ਉਹ ਸ਼ਹਿਰ ਦੀ ਬਸਤੀ ਗੁਰੂ ਕਰਮ ਸਿੰਘ ਵਾਲੀ ਵਿਖੇ ਰਹਿੰਦਾ ਸੀ। ਉਸ ਦੀ ਮੌਤ ਕਾਰਨ ਪਰਿਵਾਰ ਦਾ ਰੋ-ਰੋ ਕੇ ਬਹੁਤ ਬੁਰਾ ਹਾਲ ਹੈ। 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement