Jagraon News : ਜਗਰਾਉਂ ਦੇ ਪਿੰਡ ਸੂਜਾਪੁਰ ਦੇ ਜੰਮਪਲ ਸੁੱਖ ਧਾਲੀਵਾਲ ਵੱਲੋਂ ਕੈਨੇਡਾ ਚੋਣਾਂ ’ਚ ਛੇਵੀਂ ਵਾਰ ਜਿੱਤ ਹਾਸਲ

By : BALJINDERK

Published : Apr 29, 2025, 8:24 pm IST
Updated : Apr 29, 2025, 8:25 pm IST
SHARE ARTICLE
ਜਗਰਾਉਂ ਦੇ ਪਿੰਡ ਸੂਜਾਪੁਰ ਦੇ ਜੰਮਪਲ ਸੁੱਖ ਧਾਲੀਵਾਲ ਵੱਲੋਂ ਕੈਨੇਡਾ ਚੋਣਾਂ ’ਚ ਛੇਵੀਂ ਵਾਰ ਜਿੱਤ ਹਾਸਲ
ਜਗਰਾਉਂ ਦੇ ਪਿੰਡ ਸੂਜਾਪੁਰ ਦੇ ਜੰਮਪਲ ਸੁੱਖ ਧਾਲੀਵਾਲ ਵੱਲੋਂ ਕੈਨੇਡਾ ਚੋਣਾਂ ’ਚ ਛੇਵੀਂ ਵਾਰ ਜਿੱਤ ਹਾਸਲ

Jagraon News : ਪਿੰਡ ਵਾਸੀਆਂ ਸਮੇਤ ਐਸਜੀਪੀਸੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਵੱਲੋਂ ਮੁਬਾਰਕਬਾਦ

Jagraon News in Punjabi : ਜਗਰਾਉਂ ਦੇ ਪਿੰਡ ਸੂਜਾਪੁਰ ਦੇ ਜੰਮ-ਪਲ ਸੁਖਮਿੰਦਰ ਸਿੰਘ ਧਾਲੀਵਾਲ ਉਰਫ਼ ਸੁੱਖ ਧਾਲੀਵਾਲ ਨੇ ਵਿਦੇਸ਼ ਧਰਤੀ ’ਤੇ ਚੋਣਾਂ ਵਿਚ ਛੇਵੀ ਵਾਰ ਜਿੱਤ ਹਾਸਲ ਕਰਕੇ ਇੱਕ ਮਿਸਾਲ ਕਾਇਮ ਕੀਤੀ ਹੈ। 28 ਅਪ੍ਰੈਲ ਨੂੰ ਕੈਨੇਡਾ ’ਚ ਪਈਆਂ ਫੈਡਰਲ ਚੋਣਾਂ ਦੌਰਾਨ ਬੇਸ਼ੱਕ ਵੱਡੀ ਗਿਣਤੀ ’ਚ ਪੰਜਾਬੀਆਂ ਨੇ ਚੋਣਾਂ ਜਿੱਤੀਆਂ ਹਨ ਪ੍ਰੰਤੂ ਕੈਨੇਡਾ ਦੇ ਸਰੀ ਸ਼ਹਿਰ ਦੇ ਨਿਊਟਨ ਇਲਾਕੇ ਤੋਂ ਲਿਬਰਲ ਪਾਰਟੀ ਤੋਂ ਉਮੀਦਵਾਰ ਜਗਰਾਉਂ ਦੇ ਪਿੰਡ ਸੂਜਾਪੁਰ ਦੇ ਸੁੱਖ ਧਾਲੀਵਾਲ ਨੇ ਛੇਵੀਂ ਵਾਰ ਚੋਣ ਜਿੱਤ ਦਾ ਝੰਡਾ ਲਹਿਰਾਇਆ ਹੈ, ਜਿਸ ’ਤੇ ਉਨ੍ਹਾਂ ਦੇ ਜੱਦੀ ਪਿੰਡ ਵਿਚ ਪਰਿਵਾਰਿਕ ਮੈਂਬਰਾਂ ਅਤੇ ਪਿੰਡਵਾਸੀਆਂ ਨੇ ਰੱਜ ਕੇ ਖੁਸ਼ੀ ਮਨਾਈ।

1

ਇਸ ਦੌਰਾਨ ਉਨ੍ਹਾਂ ਦੇ ਪਿੰਡ ਵਿਚਲੇ ਘਰ ’ਚ ਜਿਥੇ ਲੋਕਾਂ ਨੇ ਢੋਲ ਦੇ ਡੱਗੇ ’ਤੇ ਭੰਗੜਾ ਪਾਇਆ, ਉਥੇ ਹੀ ਵੱਡੀ ਗਿਣਤੀ ’ਚ ਬੀਬੀਆਂ ਨੇ ਵੀ ਗਿੱਧਾ ’ਤੇ ਬੋਲੀਆਂ ਪਾ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪੁੱਜੇ ਸੁੱਖ ਧਾਲੀਵਾਲ ਦੀ ਪੜਾਈ ਵੇਲੇ ਦੇ ਸਾਥੀ ਐਸਜੀਪੀਸੀ ਮੈਂਬਰ ਭਾਈ ਗੁਰਚਰਨ ਸਿੰਘ ਧਾਲੀਵਾਲ ਨੇ ਪਿੰਡ ਵਾਸੀਆਂ ਸਮੇਤ ਕੈਨੇਡਾ ’ਚ ਵਸਦੇ ਪੰਜਾਬੀਆਂ ਨੂੰ ਸੁੱਖ ਧਾਲੀਵਾਲ ਦੀ ਇਸ ਜਿੱਤ ਦੀ ਵਧਾਈ ਦਿੱਤੀ, ਬਲਕਿ ਪਿੰਡਵਾਸੀਆਂ ਨੇ ਉਮੀਦ ਪ੍ਰਗਟਾਈ ਕਿ ਸੁੱਖ ਧਾਲੀਵਾਲ ਪਹਿਲਾਂ ਦੀ ਤਰ੍ਹਾਂ ਪਿੰਡਵਾਸੀਆਂ ਦਾ ਮਾਣ ਹੋਰ ਵਧਾਉਣਗੇ।

1

 (For more news apart from   Sukh Dhaliwal, born in Sujapur village of Jagraon, wins Canadian elections for the sixth time. News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement