ਮੌਸਮ ਵਿਭਾਗ ਨੇ ਜਾਰੀ ਕੀਤੀ ਚਿਤਾਵਨੀ! 30 ਤੇ 31 ਜਨਵਰੀ ਨੂੰ ਮੀਂਹ ਪੈਣ ਦੇ ਆਸਾਰ
Published : Jan 29, 2019, 5:18 pm IST
Updated : Jan 29, 2019, 5:21 pm IST
SHARE ARTICLE
Weather Report
Weather Report

ਪਹਾੜਾਂ ‘ਤੇ ਹੋ ਰਹੀ ਬਰਫ਼ਬਾਰੀ ਦੇ ਚੱਲਦਿਆਂ ਮੈਦਾਨਾਂ ਵਿਚ ਇਨ੍ਹੀਂ ਦਿਨੀਂ ਠੰਡ ਨੇ ਕਹਿਰ ਵਰ੍ਹਾਇਆ ਹੋਇਆ ਹੈ.....

ਚੰਡੀਗੜ੍ਹ : ਪਹਾੜਾਂ ‘ਤੇ ਹੋ ਰਹੀ ਬਰਫ਼ਬਾਰੀ ਦੇ ਚੱਲਦਿਆਂ ਮੈਦਾਨਾਂ ਵਿਚ ਇਨ੍ਹੀਂ ਦਿਨੀਂ ਠੰਡ ਨੇ ਕਹਿਰ ਵਰ੍ਹਾਇਆ ਹੋਇਆ ਹੈ। ਧੁੱਪ ਨਿਕਲਦੀ ਹੈ ਪਰ ਠੰਡ ਦਾ ਅਸਰ ਸਵੇਰੇ ਅਤੇ ਸ਼ਾਮ ਨੂੰ ਲੋਕਾਂ ਦੇ ਹੱਡ ਠਾਰ ਦਿੰਦਾ ਹੈ। ਹੁਣ ਇੱਕ ਵਾਰ ਫਿਰ ਮੌਸਮ ਕਰਵਟ ਬਦਲਣ ਵਾਲਾ ਹੈ। ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਪੱਛਮੀ ਗੜਬੜੀ ਕਰਕੇ ਇੱਕ ਵਾਰ ਫਿਰ 30 ਅਤੇ 31 ਜਨਵਰੀ ਨੂੰ ਮੀਂਹ ਪੈ ਸਕਦਾ ਹੈ।

Rain Rain

ਹੋ ਸਕਦੈ ਕਿ ਸਾਰਾ ਦਿਨ ਬੱਦਲ ਛਾਏ ਰਹਿਣ। ਇਨ੍ਹਾਂ ਦਿਨਾਂ ਵਿਚ ਸਭ ਤੋਂ ਜ਼ਿਆਦਾ ਮੀਂਹ ਪੈਣ ਉਮੀਦ 30 ਫ਼ੀਸਦੀ ਹੈ। ਇਸ ਦੌਰਾਨ ਸੋਮਵਾਰ ਨੂੰ ਧੁੱਪ ਨਿਕਲੀ ਪਰ ਸਾਰਾ ਦਿਨ ਸੀਤ ਹਵਾਵਾਂ ਨੇ ਠੰਡ  ਵਧਾਈ ਰੱਖੀ। ਮੌਸਮ ਵਿਭਾਗ ਨੇ ਚੰਡੀਗੜ੍ਹ ਦਾ ਤਾਪਮਾਨ 18.5 ਡਿਗਰੀ ਦਰਜ ਕੀਤਾ, ਜੋ ਆਮ ਨਾਲੋਂ ਦੋ ਡਿਗਰੀ ਘੱਟ ਰਿਹਾ ਹੈ। ਜਦਕਿ ਐਤਵਾਰ ਨੂੰ ਰਾਤ ਦਾ ਤਾਪਮਾਨ 5.3 ਡਿਗਰੀ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਦਾ ਅੰਦਾਜ਼ਾ ਹੈ ਕਿ ਅਗਲੇ 4,5 ਦਿਨ ਇਸੇ ਤਰ੍ਹਾਂ ਠੰਡੀਆਂ ਹਵਾਵਾਂ ਚੱਲਦੀਆਂ ਰਹਿਣਗੀਆਂ। ਮੌਸਮ ਵਿਭਾਗ ਮੁਤਾਬਿਕ ਮੰਗਲਵਾਰ ਨੂੰ ਮੌਸਮ ਸਾਫ਼ ਹੀ ਰਹੇਗਾ।

RainRain

ਦਿਨ ਦਾ ਤਾਪਮਾਨ 19 ਡਿਗਰੀ ਤੇ ਰਾਤ ਨੂੰ ਤਾਪਮਾਨ 7 ਡਿਗਰੀ ਰਹਿ ਸਕਦਾ ਹੈ। ਬੁੱਧਵਾਰ ਨੂੰ ਬੱਦਲ ਛਾਏ ਰਹਿਣਗੇ। ਦਿਨ ਦਾ ਤਾਪਮਾਨ ਜ਼ਿਆਦਾ ਤੋਂ ਜ਼ਿਆਦਾ 19  ਡਿਗਰੀ ਤੇ ਘੱਟੋਂ-ਘੱਟ 10 ਡਿਗਰੀ ਰਹਿ ਸਕਦਾ ਹੈ। ਗੱਲ ਵੀਰਵਾਰ ਦੀ ਕਰੀਏ ਤਾਂ ਇਸ ਦਿਨ ਬੱਦਲ ਛਾਏ ਰਹਿਣ ਦੇ ਨਾਲ ਮੀਂਹ ਪੈਣ ਦੇ ਆਸਾਰ ਹਨ। ਜਿਸ ਕਾਰਨ ਦਿਨ ਦਾ ਤਾਪਮਾਨ ਜ਼ਿਆਦਾ ਤੋਂ ਜ਼ਿਆਦਾ 20 ਤੇ ਘੱਟੋਂ-ਘੱਟ 11 ਡਿਗਰੀ ਰਹਿ ਸਕਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement