ਬੀਜੇਪੀ ਨੇਤਾ ਮੌਸਮੀ ਚੈਟਰਜੀ ਨੇ ਐਂਕਰ ਨੂੰ ਦਿਤੀ ਠੀਕ ਕਪੜੇ ਪਾਉਣ ਦੀ ਸਲਾਹ
Published : Jan 24, 2019, 5:47 pm IST
Updated : Jan 24, 2019, 5:47 pm IST
SHARE ARTICLE
Actor Moushumi Chatterjee criticises female anchor
Actor Moushumi Chatterjee criticises female anchor

ਹਾਲ ਹੀ 'ਚ ਬੀਜੇਪੀ ਵਿਚ ਸ਼ਾਮਿਲ ਹੋਈ ਅਦਾਕਾਰਾ ਮੌਸਮੀ ਚੈਟਰਜੀ ਨੇ ਇਕ ਐਂਕਰ 'ਤੇ ਤੰਜ ਕਸਦੇ ਹੋਏ ਉਨ੍ਹਾਂ ਨੂੰ ਠੀਕ ਕਪੜੇ ਪਹਿਨਣ ਦੀ ਨਸੀਹਤ ਦੇ ਦਿਤੀ...

ਸੂਰਤ : ਹਾਲ ਹੀ 'ਚ ਬੀਜੇਪੀ ਵਿਚ ਸ਼ਾਮਿਲ ਹੋਈ ਅਦਾਕਾਰਾ ਮੌਸਮੀ ਚੈਟਰਜੀ ਨੇ ਇਕ ਐਂਕਰ 'ਤੇ ਤੰਜ ਕਸਦੇ ਹੋਏ ਉਨ੍ਹਾਂ ਨੂੰ ਠੀਕ ਕਪੜੇ ਪਹਿਨਣ ਦੀ ਨਸੀਹਤ ਦੇ ਦਿਤੀ। ਦਰਅਸਲ ਮੌਸਮੀ ਚੈਟਰਜੀ ਗੁਜਰਾਤ ਦੇ ਸੂਰਤ ਵਿਚ ਇਕ ਇਵੈਂਟ ਵਿਚ ਸ਼ਾਮਿਲ ਹੋਈਆਂ ਸਨ।  ਇਥੇ ਉਨ੍ਹਾਂ ਨੇ ਇਕ ਐਂਕਰ ਦੇ ਕਪੜਿਆਂ ਉਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਤੁਹਾਨੂੰ ਜਗ੍ਹਾ ਦੇ ਹਿਸਾਬ ਨਾਲ ਕਪੜੇ ਪਹਿਨਣੇ ਚਾਹੀਦੇ ਹਨ।

Moushumi Chatterjee criticises female anchorMoushumi Chatterjee criticises female anchor

ਦੱਸ ਦਈਏ ਕਿ ਐਂਕਰ ਨੇ ਇਵੈਂਟ ਵਿਚ ਕੈਜ਼ੁਅਲ ਪੈਂਟ ਸੂਟ ਪਾਇਆ ਸੀ। ਮੌਸਮੀ ਚੈਟਰਜੀ ਨੇ ਇਵੈਂਟ ਵਿਚ ਐਂਕਰ ਨੂੰ ਕਿਹਾ ਕਿ ਤੁਸੀਂ ਜਗ੍ਹਾ ਦੇ ਹਿਸਾਬ ਨਾਲ ਇਹ ਸਮਝੋ ਕਿ ਕੀ ਪਹਿਨਣਾ ਚਾਹੀਦਾ ਹੈ। ਮੰਦਿਰ ਵਿਚ ਤੁਸੀਂ ਜੀਨਸ ਪਹਿਨ ਕੇ ਜਾ ਨਹੀਂ ਸਕਦੀਆਂ ਹਨ, ਇਸ ਨਾਲ ਤੁਹਾਨੂੰ ਤਕਲੀਫ਼ ਹੋਵੋਗੇ, ਤਾਂ ਇਸ ਤੋਂ ਵਧੀਆ ਸਲਵਾਰ ਕਮੀਜ਼ ਪਾ ਲਓ, ਸਾੜ੍ਹੀ ਪਾ ਲਓ, ਲਹਿੰਗਾ ਚੋਲੀ ਪਾ ਲਓ।

Moushumi Chatterjee to an anchor Moushumi Chatterjee to an anchor

ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਸਾਡੀ ਵਿਰਾਸਤ ਹੈ, ਸਾਡੀ ਸੰਸਕ੍ਰਿਤੀ ਹੈ। ਮੌਸਮੀ ਨੇ ਅੱਗੇ ਇਹ ਵੀ ਕਿਹਾ ਕਿ ਜੇਕਰ ਤੁਹਾਨੂੰ ਮਾੜਾ ਲਗੇ ਤਾਂ ਸਾਰੀ ਪਰ ਮੈਨੂੰ ਲਗਿਆ ਕਿ ਮੈਂ ਇਕ ਮਾਂ ਦੀ ਤਰ੍ਹਾਂ ਤੁਹਾਨੂੰ ਕਹਿ ਰਹੀ ਹਾਂ। ਦੱਸ ਦਈਏ ਕਿ ਮੌਸਮੀ ਚੈਟਰਜੀ ਇਸ ਮਹੀਨੇ ਬੀਜੇਪੀ ਦਾ ਹਿੱਸਾ ਬਣੀ ਹਾਂ।

Location: India, Rajasthan, Jaipur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement