ਸੁੱਖਣਵਾਲਾ ਗੁਰਵਿੰਦਰ ਕਤਲ ਕਾਂਡ: ਰੁਪਿੰਦਰ ਕੌਰ ਦੀ ਸਹੇਲੀ ਨੂੰ ਮਿਲੀ ਜ਼ਮਾਨਤ
Published : Dec 28, 2025, 8:55 am IST
Updated : Dec 28, 2025, 11:50 am IST
SHARE ARTICLE
Gurvinder murder case Faridkot Rupinder Kaur's friend gets bail
Gurvinder murder case Faridkot Rupinder Kaur's friend gets bail

ਅਦਾਲਤ ਨੇ ਫਾਈਨਲ ਪੇਪਰ ਦੇਣ ਦੀ ਦਿਤੀ ਪ੍ਰਵਾਨਗੀ, 2 ਲੱਖ ਰੁਪਏ ਨਿਜੀ ਜ਼ਮਾਨਤੀ ਬਾਂਡ ਜਮ੍ਹਾ ਕਰਵਾਉਣ ਦੇ ਹੁਕਮ

ਕੋਟਕਪੂਰਾ  (ਗੁਰਿੰਦਰ ਸਿੰਘ) : ਜ਼ੇ.ਐਮ.ਆਈ.ਸੀ. ਜੁਗਰਾਜ ਸਿੰਘ ਦੀ ਅਦਾਲਤ ਨੇ ਸੁੱਖਣਵਾਲਾ ਪਿੰਡ ਵਿਚ ਪਤਨੀ ਵਲੋਂ ਪਤੀ ਅਰਥਾਤ ਗੁਰਵਿੰਦਰ ਸਿੰਘ ਸੰਧੂ ਦੇ ਬਹੁਚਰਚਿਤ ਕਤਲ ਕਾਂਡ ਵਿਚ ਪੁਲਿਸ ਵਲੋਂ ਗ੍ਰਿਫ਼ਤਾਰ ਨਰਸਿੰਗ ਦੀ ਵਿਦਿਆਰਥਣ ਵੀਰਇੰਦਰ ਕੌਰ ਨੂੰ ਸਲਾਨਾ ਇਮਤਿਹਾਨ ਦੇਣ ਦੀ ਛੋਟ ਦੇ ਦਿਤੀ ਹੈ। ਅਦਾਲਤ ਨੇ ਇਸ ਸਬੰਧੀ ਜੇਲ ਪ੍ਰਸ਼ਾਸ਼ਨ ਅਤੇ ਪੁਲਿਸ ਨੂੰ ਜ਼ਰੂਰੀ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਹਨ।

 ਗੁਆਂਢੀ ਜਿਲੇ ਮੋਗਾ ਦੇ ਇਕ ਨਿਜੀ ਕਾਲਜ ਵਿਚ ਅਪ੍ਰੇਸ਼ਨ ਥੀਏਟਰ ਟੈਕਨਾਲੋਜੀ ਕੋਰਸ ਦੀ ਪੜ੍ਹਾਈ ਕਰ ਰਹੀ ਵੀਰਇੰਦਰ ਕੌਰ ਫ਼ਰੀਦਕੋਟ ਦੀ ਵਸਨੀਕ ਹੈ, ਉਸ ਨੂੰ ਥਾਣਾ ਸਦਰ ਫ਼ਰੀਦਕੋਟ ਦੀ ਪੁਲਿਸ ਨੇ ਪਿੰਡ ਸੁੱਖਣਵਾਲਾ ਦੇ ਕਤਲ ਕਾਂਡ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਸੀ। ਉਹ ਮ੍ਰਿਤਕ ਦੀ ਪਤਨੀ ਅਰਥਾਤ ਮੁੱਖ ਮੁਲਜ਼ਮ ਰੁਪਿੰਦਰ ਕੌਰ ਦੀ ਸਹੇਲੀ ਹੈ ਅਤੇ ਉਸ ’ਤੇ ਕਤਲ ਦੀ ਸਾਜ਼ਸ਼ ਵਿਚ ਸ਼ਾਮਲ ਹੋਣ ਦੇ ਦੋਸ਼ ਲੱਗੇ ਹਨ। ਫਿਲਹਾਲ ਵੀਰਇੰਦਰ ਕੌਰ ਜੁਡੀਸ਼ੀਅਲ ਹਿਰਾਸਤ ਵਿਚ ਜੇਲ ਵਿਚ ਬੰਦ ਹੈ। ਉਸ ਦੇ ਤੀਜੇ ਸਮੈਸਟਰ ਦੇ ਇਮਤਿਹਾਨ 29 ਦਸੰਬਰ ਤੋਂ 7 ਜਨਵਰੀ 2026 ਤਕ ਹੋਣੇ ਹਨ।

ਉਸ ਨੇ ਅਪਣੇ ਵਕੀਲ ਗੁਰਜੰਗਪਾਲ ਸਿੰਘ ਬਰਾੜ ਰਾਹੀਂ ਅਦਾਲਤ ਤੋਂ ਇਮਤਿਹਾਨ ਦੇਣ ਲਈ ਬੇਨਤੀ ਕੀਤੀ ਸੀ। ਅਦਾਲਤੀ ਹੁਕਮਾ ਮੁਤਾਬਕ ਪ੍ਰੀਖਿਆ ਦਾ ਸਾਰਾ ਖਰਚਾ ਜੇਲ ਸੁਪਰਡੈਂਟ ਕੋਲ ਪਹਿਲਾਂ ਜਮ੍ਹਾ ਕਰਵਾਉਣਾ ਪਵੇਗਾ, ਜਦਕਿ ਜੇਲ ਸੁਪਰਡੈਂਟ ਨੂੰ ਪ੍ਰੀਖਿਆ ਦਿਵਾਉਣ ਦੇ ਪ੍ਰਬੰਧਾਂ ਅਤੇ ਸੁਰੱਖਿਆ ਸਬੰਧੀ ਵੀ ਹਦਾਇਤ ਕੀਤੀ ਗਈ ਹੈ। ਨਰਸਿੰਗ ਦੀ ਵਿਦਿਆਰਥਣ ਨੂੰ ਜੇਲ ਸੁਪਰਡੈਂਟ ਕੋਲ 2 ਲੱਖ ਰੁਪਏ ਨਿਜੀ ਜ਼ਮਾਨਤੀ ਬਾਂਡ ਜਮ੍ਹਾ ਕਰਵਾਉਣੇ ਪੈਣਗੇ। ਅਦਾਲਤ ਨੇ ਇਹ ਵੀ ਹੁਕਮ ਦਿਤਾ ਹੈ ਕਿ ਪ੍ਰੀਖਿਆ ਦੌਰਾਨ ਮੁਲਜ਼ਮ ਨਾਲ ਦੋ ਪੁਲਿਸ ਅਧਿਕਾਰੀ ਮੌਜੂਦ ਰਹਿਣਗੇ ਤਾਂ ਜੋ ਮਾਮਲੇ ਦੀ ਜਾਂਚ ਅਤੇ ਗਵਾਹਾਂ ਨੂੰ ਪ੍ਰਭਾਵਤ ਕਰਨ ਦੀ ਉਕਤ ਵਿਦਿਆਰਥਣ ਕੋਸ਼ਿਸ਼ ਨਾ ਕਰ ਸਕੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement