ਸੂਬੇ ਦੀਆਂ ਸੜਕਾਂ ਹੋਣਗੀਆਂ ਹਰੀਆਂ ਭਰੀਆਂ: ਸਿੰਗਲਾ
Published : Jun 28, 2018, 11:41 am IST
Updated : Jun 28, 2018, 11:43 am IST
SHARE ARTICLE
Vijay Inder Singla
Vijay Inder Singla

ਪੌਦੇ ਲਾਉਣਾ ਸੌਖਾ ਹੈ ਪਰ ਉਨ੍ਹਾਂ ਦਾ ਰੱਖ-ਰਖਾਅ ਸਭ ਤੋਂ ਵੱਡੀ ਚੁਣੌਤੀ ਹੈ। ਇਸ ਲਈ ਲੋਕ ਨਿਰਮਾਣ ਵਿਭਾਗ ਮਿਸ਼ਨ ਤੰਦਰੁਸਤ ਤਹਿਤ ਪੌਦੇ ਲਾਉਣ ਦੀ ਮੁਹਿੰਮ ....

ਚੰਡੀਗੜ੍ਹ,-ਪੌਦੇ ਲਾਉਣਾ ਸੌਖਾ ਹੈ ਪਰ ਉਨ੍ਹਾਂ ਦਾ ਰੱਖ-ਰਖਾਅ ਸਭ ਤੋਂ ਵੱਡੀ ਚੁਣੌਤੀ ਹੈ। ਇਸ ਲਈ ਲੋਕ ਨਿਰਮਾਣ ਵਿਭਾਗ ਮਿਸ਼ਨ ਤੰਦਰੁਸਤ ਤਹਿਤ ਪੌਦੇ ਲਾਉਣ ਦੀ ਮੁਹਿੰਮ ਵਿੱਢੇਗਾ। ਇਹ ਵਿਚਾਰ ਅੱਜ ਸ੍ਰੀ ਵਿਜੇ ਇੰਦਰ ਸਿੰਗਲਾ, ਲੋਕ ਨਿਰਮਾਣ ਮੰਤਰੀ, ਪੰਜਾਬ ਨੇ ਵੱਖ-ਵੱਖ ਵਿਭਾਗਾਂ ਨਾਲ ਮੀਟਿੰਗ ਦੌਰਾਨ ਪ੍ਰਗਟਾਏ। ਉਨ੍ਹਾਂ ਕਿਹਾ ਕਿ ਸੜਕ ਕੰਢੇ ਹਰਿਆਲੀ ਨੂੰ ਬਹਾਲ ਰੱਖਣ ਲਈ ਵਿਭਾਗ ਵੱਲੋਂ ਵੱਡੀ ਪੱਧਰ 'ਤੇ ਯਤਨ ਸ਼ੁਰੂ ਕਰ ਦਿੱਤੇ ਗਏ ਹਨ।

ਮੀਟਿੰਗ ਦੌਰਾਨ ਸ੍ਰੀ ਸਿੰਗਲਾ ਨੇ ਮੰਨਿਆ ਕਿ ਕੌਮੀ ਅਤੇ ਰਾਜਮਾਰਗਾਂ 'ਤੇ ਪੌਦੇ ਲਾਉਣ ਦੀ ਨੀਤੀ ਦੇ ਬਾਵਜੂਦ ਇਸ ਨੀਤੀ ਦੀ ਜ਼ਮੀਨੀ ਪੱਧਰ 'ਤੇ ਲੋੜ ਅਨੁਸਾਰੀ ਪਾਲਣਾ ਨਹੀਂ ਹੋ ਰਹੀ। ਇਸ ਮੁੱਦੇ ਦੇ ਹੱਲ ਲਈ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਵੱਲੋਂ ਨਿਯਮਿਤ ਨਿਗਰਾਨੀ ਰੱਖੀ ਜਾਵੇਗੀ। ਦਿਹਾਤੀ ਸੜਕਾਂ 'ਤੇ ਪੌਦੇ ਲਾਉਣ ਲਈ ਲੋੜੀਂਦੀ ਥਾਂ ਦੀ ਉਪਲਬਧਤਾ ਅਤੇ ਚੌੜਾਈ ਬਾਰੇ ਵਿਚਾਰ ਕਰਦਿਆਂ ਉਨ੍ਹਾਂ ਕਿਹਾ ਕਿ ਦਿਹਾਤੀ ਖੇਤਰ ਦੀਆਂ 10 ਹਜ਼ਾਰ ਕਿਲੋਮੀਟਰ ਸੜਕਾਂ 'ਤੇ ਪੌਦੇ ਲਾਏ ਜਾਣਗੇ।

ਉਨ੍ਹਾਂ ਕਿਹਾ ਕਿ ਇਹ ਚਿੰਤਾ ਦਾ ਵਿਸ਼ਾ ਹੈ ਕਿ ਛਾਂਦਾਰ ਪੌਦਿਆਂ ਦੇ ਫ਼ਸਲਾਂ 'ਤੇ ਪੈਣ ਵਾਲੇ ਪ੍ਰਭਾਵ ਕਾਰਨ ਕਿਸਾਨ ਅਜਿਹੇ ਬੂਟੇ ਲਾਉਣ ਤੋਂ ਕੰਨੀ ਕਤਰਾਉਂਦੇ ਹਨ। ਇਸ ਲਈ ਕਿਸਾਨਾਂ ਦੀ ਇਸ ਚਿੰਤਾ ਦੇ ਸਨਮੁਖ ਮਾਹਰਾਂ ਨਾਲ ਗੱਲਬਾਤ ਕੀਤੀ ਗਈ ਅਤੇ ਹੁਣ ਅਜਿਹੇ ਪੌਦੇ ਲਾਉਣ ਦਾ ਫ਼ੈਸਲਾ ਲਿਆ ਗਿਆ ਹੈ, ਜੋ ਜ਼ਿਆਦਾ ਲੰਬੇ ਨਹੀਂ ਹੁੰਦੇ ਅਤੇ ਉਨ੍ਹਾਂ ਦੀ ਲੰਬਾਈ ਵੀ ਅੱਠ ਤੋਂ ਦਸ ਫ਼ੁਟ ਹੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਵੀ ਅਜਿਹੇ ਬੂਟੇ ਲਾਉਣ ਦਾ ਵਿਰੋਧ ਨਹੀਂ ਕਰਨਗੇ ਅਤੇ ਸੰਪਰਕ ਸੜਕਾਂ 'ਤੇ ਇਸ ਕਿਸਮ ਦੇ ਪੌਦੇ ਲਾਏ ਜਾ ਸਕਣਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement