ਐਡਵੋਕੇਟ ਸਰਤੇਜ ਸਿੰਘ ਨਰੂਲਾ ਬਣੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ 
Published : Feb 28, 2025, 10:50 pm IST
Updated : Feb 28, 2025, 10:50 pm IST
SHARE ARTICLE
Advocate Sartej Singh Narula becomes President of Punjab and Haryana High Court Bar Association
Advocate Sartej Singh Narula becomes President of Punjab and Haryana High Court Bar Association

ਐਡਵੋਕੇਟ ਨੀਲੇਸ਼ ਭਾਰਦਵਾਜ ਨੂੰ ਪੀ.ਐਚ.ਸੀ.ਬੀ.ਏ. ਦਾ ਉਪ ਪ੍ਰਧਾਨ ਚੁਣਿਆ ਗਿਆ

ਚੰਡੀਗੜ੍ਹ : ਐਡਵੋਕੇਟ ਸਰਤੇਜ ਸਿੰਘ ਨਰੂਲਾ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ (ਪੀ.ਐਚ.ਸੀ.ਬੀ.ਏ.) ਦਾ ਪ੍ਰਧਾਨ ਚੁਣਿਆ ਗਿਆ ਹੈ। ਨਰੂਲਾ ਨੇ 1,781 ਵੋਟਾਂ ਹਾਸਲ ਕਰ ਕੇ ਅਪਣੇ  ਨੇੜਲੇ ਵਿਰੋਧੀ ਨੂੰ 377 ਵੋਟਾਂ ਨਾਲ ਹਰਾਇਆ। ਨਰੂਲਾ 1989 ਤੋਂ ਵਕੀਲ ਵਜੋਂ ਪ੍ਰੈਕਟਿਸ ਕਰ ਰਿਹਾ ਹੈ। 

ਨਰੂਲਾ ਨੇ ਮੌਜੂਦਾ ਪ੍ਰਧਾਨ ਵਿਕਾਸ ਮਲਿਕ ਨੂੰ ਹਰਾਇਆ, ਜੋ 816 ਵੋਟਾਂ ਨਾਲ ਤੀਜੇ ਸਥਾਨ ’ਤੇ  ਰਹੇ। ਦੂਜੇ ਨੰਬਰ ’ਤੇ  ਰਹੇ ਐਡਵੋਕੇਟ ਰਵਿੰਦਰ ਸਿੰਘ ਰੰਧਾਵਾ ਨੂੰ 1404 ਵੋਟਾਂ ਮਿਲੀਆਂ। ਪ੍ਰਧਾਨ ਦੇ ਅਹੁਦੇ ਲਈ ਕੁਲ  ਸੱਤ ਉਮੀਦਵਾਰ ਮੈਦਾਨ ’ਚ ਸਨ। ਵੋਟਿੰਗ ਦਿਨ ਦੇ ਸਮੇਂ ਹੋਈ। 

ਇਸ ਦੌਰਾਨ ਐਡਵੋਕੇਟ ਨੀਲੇਸ਼ ਭਾਰਦਵਾਜ ਨੂੰ ਪੀ.ਐਚ.ਸੀ.ਬੀ.ਏ. ਦਾ ਉਪ ਪ੍ਰਧਾਨ ਚੁਣਿਆ ਗਿਆ। ਐਡਵੋਕੇਟ ਗੰਗਨਦੀਪ ਜੰਮੂ, ਭਾਗਿਆਸ਼੍ਰੀ ਸੇਤੀਆ ਅਤੇ ਹਰਵਿੰਦਰ ਸਿੰਘ ਮਾਨ ਨੂੰ ਕ੍ਰਮਵਾਰ ਸਕੱਤਰ, ਸੰਯੁਕਤ ਸਕੱਤਰ ਅਤੇ ਖਜ਼ਾਨਚੀ ਚੁਣਿਆ ਗਿਆ। 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement