ਸੰਗੀਨ ਜੁਰਮਾਂ ਦੇ ਮੁਲਜ਼ਮਾਂ ਲਈ ਸੁਰੱਖਿਅਤ ਪਨਾਹਗਾਹ ਸਾਬਤ ਹੋ ਰਹੀਆਂ ਹਨ ਪੰਜਾਬ ਦੀਆਂ ਜੇਲ੍ਹਾਂ!

By : KOMALJEET

Published : Feb 28, 2023, 2:48 pm IST
Updated : Feb 28, 2023, 2:48 pm IST
SHARE ARTICLE
Representational Image
Representational Image

70 ਦੇ ਕਰੀਬ ਗੈਂਗਾਂ ਦੇ 500 ਮੈਂਬਰ ਸਰਗਰਮ, ਅਪਰਾਧਿਕ ਵਾਰਦਾਤਾਂ ਨੂੰ ਦੇ ਰਹੇ ਅੰਜਾਮ 

ਮੋਹਾਲੀ : ਜਿਉਂ-ਜਿਉਂ ਦੇਸ਼ ਵਿਚ ਅਪਰਾਧੀਆਂ ਦੀ ਗਿਣਤੀ ਵੱਧ ਰਹੀ ਹੈ ਤੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ ਉਸ ਦੇ ਨਾਲ-ਨਾਲ ਸ਼ਾਤਰ ਅਪਰਾਧੀ ਆਪਣੀ ਕਾਰਵਾਈ ਜਾਰੀ ਰੱਖਣ ਦੇ ਕਈ ਰਾਹ ਵੀ ਲੱਭ ਲੈਂਦੇ ਹਨ। ਇਸ ਦੀਆਂ ਕਈ ਤਾਜ਼ਾ ਮਿਸਾਲਾਂ ਵੀ ਸਾਹਮਣੇ ਆਈਆਂ ਹਨ। 

ਇਹ ਵੀ ਪੜ੍ਹੋ​  : ਉੱਤਰ ਪ੍ਰਦੇਸ਼ 'ਚ ਭੂ ਮਾਫੀਆ ਖ਼ਿਲਾਫ਼ 27 ਸਾਲ ਤੋਂ ਧਰਨੇ 'ਤੇ ਬੈਠਾ ਹੈ ਇਹ ਅਧਿਆਪਕ

ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਇਥੇ ਛੋਟੇ ਤੋਂ ਲੈ ਕੇ ਵੱਡੇ ਸਰਗਰਮ ਗੈਂਗਾਂ ਦੀ ਗਿਣਤੀ 70 ਦੇ ਆਸ-ਪਾਸ ਹੈ ਅਤੇ ਇਨ੍ਹਾਂ ਦੇ ਮੈਂਬਰਾਂ ਦੀ ਗਿਣਤੀ 500 ਦੇ ਕਰੀਬ ਹੈ, ਜਿਨ੍ਹਾਂ ਵਿਚੋਂ ਅੱਧੇ ਤੋਂ ਜ਼ਿਆਦਾ ਕਤਲ ਵਰਗੇ ਸੰਗੀਨ ਜੁਰਮਾਂ ਦੇ ਦੋਸ਼ਾਂ ਤਹਿਤ ਜੇਲ੍ਹ ਵਿਚ ਬੰਦ ਹਨ ਪਰ ਉਨ੍ਹਾਂ ਦੇ ਗੁਰਗੇ ਆਪਣੇ ਆਕਾ ਦੀ ਹਦਾਇਤ 'ਤੇ ਕਾਰਵਾਈਆਂ ਸਰ-ਅੰਜਾਮ ਦੇ ਰਹੇ ਹਨ ਤੇ ਉਹ ਖੁਦ ਜੇਲ੍ਹਾਂ ਅੰਦਰ ਸੁਰੱਖਿਅਤ ਹਨ। 

ਇਹ ਵੀ ਪੜ੍ਹੋ​  :  ਅਮਰੀਕਾ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਦੋ ਕਾਰਾਂ ਦੀ ਆਹਮੋ-ਸਾਹਮਣੀ ਟੱਕਰ 'ਚ ਪੰਜਾਬਣ ਦੀ ਮੌਤ 

ਸੂਬੇ ਵਿਚ ਜਿਹੜੇ ਗੈਂਗ ਚਰਚਿਤ ਹਨ ਉਨ੍ਹਾਂ ਵਿਚ ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ, ਗੌਂਡਰ ਅਤੇ ਬ੍ਰਦਰਜ਼, ਦਵਿੰਦਰ ਬੰਬੀਹਾ, ਸੁੱਖਾ ਕਾਹਲਵਾਂ, ਜਸਪਾਲ ਭੁੱਲਰ, ਰਾਕੀ, ਬਚਿੱਤਰ ਮੱਲ੍ਹੀ ਆਦਿ ਹਨ। ਇਨ੍ਹਾਂ 'ਚੋਂ ਕੁੱਝ ਗੈਂਗਾਂ ਦੇ ਮੁਖੀ ਜੇਲ੍ਹ ਦੇ ਅੰਦਰ ਹਨ ਅਤੇ ਕੁਝ ਦਾ ਕਤਲ ਹੋ ਗਿਆ ਹੈ ਪਰ ਇਸ ਦੇ ਬਾਵਜੂਦ ਵਾਪਰ ਰਹੀਆਂ ਅਪਰਾਧਿਕ ਗਤੀਵਿਧੀਆਂ ’ਤੇ ਕਾਬੂ ਨਹੀਂ ਪਾਇਆ ਜਾ ਰਿਹਾ ਹੈ। ਅਜਿਹਾ ਪ੍ਰਤੀਤ ਹੁੰਦਾ ਹੈ ਕਿ ਸੰਗੀਨ ਜੁਰਮਾਂ ਦੇ ਮੁਲਜ਼ਮਾਂ ਲਈ ਜੇਲ੍ਹਾਂ ਸੁਰੱਖਿਅਤ ਪਨਾਹਗਾਹ ਸਾਬਤ ਹੋ ਰਹੀਆਂ ਹਨ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement