ਫੋਟੋ ਖਿਚਵਾਉਣ ਲਈ ਵੰਡੀਆਂ ਸਾਇਕਲਾਂ, ਮਿੰਟਾਂ ਬਾਅਦ ’ਖੋਹੀਆਂ’
Published : Jan 28, 2019, 2:05 pm IST
Updated : Jan 28, 2019, 2:08 pm IST
SHARE ARTICLE
Razia Sultana provide bicycles students for photographed
Razia Sultana provide bicycles students for photographed

ਇੱਥੇ ਸਰਕਾਰੀ ਕਾਲਜ ਫੇਸ-6 ਵਿਚ ਆਯੋਜਿਤ ਗਣਤੰਤਰ ਦਿਵਸ ਪ੍ਰੋਗਰਾਮ ਦੇ ਦੌਰਾਨ ਕੈਬਨਿਟ ਮੰਤਰੀ ਰਜੀਆ ਸੁਲਤਾਨਾ ਨੇ 100 ਵਿਦਿਆਰਥਣਾਂ...

ਮੋਹਾਲੀ : ਇੱਥੇ ਸਰਕਾਰੀ ਕਾਲਜ ਫੇਸ-6 ਵਿਚ ਆਯੋਜਿਤ ਗਣਤੰਤਰ ਦਿਵਸ ਪ੍ਰੋਗਰਾਮ ਦੇ ਦੌਰਾਨ ਕੈਬਨਿਟ ਮੰਤਰੀ ਰਜੀਆ ਸੁਲਤਾਨਾ ਨੇ 100 ਵਿਦਿਆਰਥਣਾਂ ਨੂੰ ਸਾਇਕਲਾਂ ਵੰਡੀਆਂ। ਇਹ ਸਾਇਕਲਾਂ ਇਨ੍ਹਾਂ ਵਿਦਿਆਰਥਣਾਂ ਨੂੰ ਕੁਝ ਸਮੇਂ ਲਈ ਫੋਟੋ ਖਿਚਵਾਉਣ ਤੱਕ ਹੀ ਨਸੀਬ ਹੋਈਆਂ। ਉਸ ਤੋਂ ਬਾਅਦ ਸਾਰੀਆਂ ਵਿਦਿਆਰਥਣਾਂ ਤੋਂ ਸਾਇਕਲਾਂ ਲੈ ਕੇ ਗਰਾਉਂਡ ਦੇ ਇਕ ਹਿੱਸੇ ਵਿਚ ਖੜ੍ਹੀਆਂ ਕਰ ਦਿਤੀਆਂ ਗਈਆਂ। ਬਾਅਦ ਵਿਚ ਉਨ੍ਹਾਂ ਨੂੰ ਟਰੱਕ ਵਿਚ ਲੋਡ ਕਰ ਦਿਤਾ ਗਿਆ।

ਵਿਦਿਆਰਥਣਾਂ ਸਾਇਕਲ ਦੇਣ ਲਈ ਕਹਿੰਦੀਆਂ ਰਹੀਆਂ ਪਰ ਉਨ੍ਹਾਂ ਨੂੰ ਜਵਾਬ ਦਿਤਾ ਗਿਆ ਕਿ ਇਹ ਸਾਇਕਲ ਅਜੇ ਠੀਕ ਨਹੀਂ ਹਨ। ਕਿਸੇ ਦੀ ਹਵਾ ਘੱਟ ਹੈ, ਤਾਂ ਕਿਸੇ ਦੇ ਪੇਂਚ ਕੱਸਣੇ ਬਾਕੀ ਹਨ। ਇਹ ਸਾਇਕਲ ਉਨ੍ਹਾਂ ਨੂੰ ਬਾਅਦ ਵਿਚ ਦਿਤੇ ਜਾਣਗੇ। ਜਿਸ ਤੋਂ ਬਾਅਦ ਵਿਦਿਆਰਥਣਾਂ ਉਦਾਸ ਹੋ ਕੇ ਉਥੋਂ ਚੱਲੀਆਂ ਗਈਆਂ। ਇਸ ਮਾਮਲੇ ਨੂੰ ਲੈ ਕੇ ਏਡੀਈਓ ਰਵਿੰਦਰ ਕੌਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਪ੍ਰੋਗਰਾਮ ਦੇ ਦੌਰਾਨ ਸੋਹਾਨਾ ਕੰਨਿਆ ਸਕੂਲ ਦੀਆਂ 100 ਵਿਦਿਆਰਥਣਾਂ ਨੂੰ ਸਾਇਕਲਾਂ ਮੰਤਰੀ ਨੇ ਦਿਤੀਆਂ ਸਨ।

ਉਨ੍ਹਾਂ ਤੋਂ ਸਾਇਕਲਾਂ ਵਾਪਸ ਨਹੀਂ ਲਈਆਂ ਗਈਆਂ, ਸਗੋਂ ਕੁਝ ਵਿਦਿਆਰਥਣਾਂ ਨੂੰ ਸਾਇਕਲ ਚਲਾਉਣਾ ਨਹੀਂ ਆਉਂਦਾ ਸੀ ਇਸ ਲਈ ਉਹ ਸਾਇਕਲਾਂ ਟਰੱਕ ਵਿਚ ਲੋਡ ਕਰ ਕੇ ਸਕੂਲ ਪਹੁੰਚਾ ਦਿਤੀਆਂ ਗਈਆਂ ਹਨ। ਸਕੂਲ ਵਿਚ ਹੀ ਸਾਇਕਲਾਂ ਨੂੰ ਅਸੈਂਬਲ ਕੀਤਾ ਜਾ ਰਿਹਾ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement