ਕਸ਼ਮੀਰ ਦੇ ਤੰਗਧਾਰ ਸੈਕਟਰ ’ਚ ਘੁਸਪੈਠ ਦੀ ਕੋਸ਼ਿਸ਼ ਨਾਕਾਮ, ਏਕੇ-47 ਸਣੇ 30 ਕਰੋੜ ਦੀ ਹੈਰੋਇਨ ਬਰਾਮਦ
Published : Jun 27, 2021, 12:41 am IST
Updated : Jun 27, 2021, 12:41 am IST
SHARE ARTICLE
image
image

ਕਸ਼ਮੀਰ ਦੇ ਤੰਗਧਾਰ ਸੈਕਟਰ ’ਚ ਘੁਸਪੈਠ ਦੀ ਕੋਸ਼ਿਸ਼ ਨਾਕਾਮ, ਏਕੇ-47 ਸਣੇ 30 ਕਰੋੜ ਦੀ ਹੈਰੋਇਨ ਬਰਾਮਦ

ਸ੍ਰੀਨਗਰ, 26 ਜੂਨ : ਕਸ਼ਮੀਰ ’ਚ ਸੁਰੱਖਿਆ ਫ਼ੋਰਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ। ਤੰਗਧਾਰ ਇਲਾਕੇ ’ਚ ਘੁਸਪੈਠ ਦੀ ਕੋਸ਼ਿਸ ਨੂੰ ਨਾਕਾਮ ਕੀਤਾ ਗਿਆ ਹੈ। ਇਸ ਦੌਰਾਨ ਹਥਿਆਰ, ਗੋਲਾ ਬਾਰੂਦ, ਦਵਾਈਆਂ ਦੇ ਨਾਲ ਹੈਰੋਇਨ ਦੇ ਛੇ ਪੈਕੇਟ ਮਿਲੇ ਹਨ। ਇਸ ਹੈਰੋਇਨ ਦੀ ਬਾਜ਼ਾਰ ’ਚ ਕੀਮਤ ਕਰੀਬ 30 ਕਰੋੜ ਰੁਪਏ ਹੈ। 
ਜ਼ਿਕਰਯੋਗ ਹੈ ਕਿ ਖੁਫ਼ੀਆ ਇਨਪੁੱਟ ਦੇ ਆਧਾਰ ’ਤੇ ਕੁਪਵਾੜਾ ਪੁਲਿਸ ਨੇ ਸੈਨਾ ਦੀ 7-ਆਰ.ਆਰ. (ਰਾਸ਼ਟਰੀ ਰਾਈਫਲਸ) ਅਤੇ ਬੀ.ਐਸ.ਐਫ਼. ਦੀ 87 ਬਟਾਲੀਅਨ ਦੇ ਨਾਲ ਮੁਹਿੰਮ ਚਲਾਈ। ਇਸ ਦੌਰਾਨ ਤੰਗਧਾਰ ਇਲਾਕ ’ਚ ਇਕ ਏ ਕੇ-47 ਰਾਈਫ਼ਲਸ, ਦੋ ਗ੍ਰੇਨੇਡ, ਹੈਰੋਇਨ ਦੇ ਛੇ ਪੈਕੇਟਾਂ ਦੇ ਨਾਲ ਹੋਰ ਵੀ ਗੋਲਾ-ਬਾਰੂਦ ਬਰਾਮਦ ਹੋਇਆ ਹੈ। ਬਰਾਮਦ ਹੈਰੋਇਨ ਦੀ ਬਾਜ਼ਾਰ ਦੀ ਕੀਮਤ ਕਰੀਬ 30 ਕਰੋੜ ਰੁਪਏ ਹੈ। ਪੁਲਿਸ ਨੇ ਇਸ ਸਬੰਧ ’ਚ ਮਾਮਲਾ ਦਰਜ ਕਰ ਲਿਆ ਹੈ। ਅੱਗੇ ਦੀ ਜਾਂਚ ਜਾਰੀ ਹੈ।
ਫੜੇ ਗਏ ਲੋਕਾਂ ਦੇ ਕੋਲੋਂ ਲਗਭਗ 45 ਕਰੋੜ ਰੁਪਏ ਮੁੱਲ ਦੀ ਨੌ ਕਿਲੋ ਹੈਰੋਇਨ, ਨਕਦੀ ਅਤੇ ਹਥਿਆਰਾਂ ਦੀ ਖੇਪ ਬਰਾਮਦ ਕੀਤੀ ਗਈ। ਇਨ੍ਹਾਂ ਦੇ ਨਾਲ ਦੱਸ ਚੀਨ ’ਚ ਬਣੇ ਗ੍ਰੇਨੇਡ, ਚਾਰ ਪਿਸਤੌਲਾਂ, ਚਾਰ ਮੈਗਜ਼ੀਨ ਤੇ 20 ਗੋਲੀਆਂ ਬਰਾਮਦ ਕੀਤੀਆਂ ਗਈਆਂ। ਇਸ ਮੋਡੀਊਲ ’ਚ ਕਸ਼ਮੀਰ ਦੇ ਨਾਲ ਹੀ ਪੰਜਾਬ ਦੇ ਲੋਕ ਵੀ ਸ਼ਾਮਲ ਸਨ। 
ਇਸ ਤੋਂ ਪਹਿਲਾਂ ਬੀਤੇ ਹਫ਼ਤੇ ਕਸ਼ਮੀਰ ਸੰਭਾਗ ’ਚ ਸੀਮਾ ਪਾਰ ਤੋਂ ਭੇਜੀ ਗਈ ਨਸ਼ੇ ਅਤੇ ਹਥਿਆਰਾਂ ਦੀ ਵੱਡੀ ਖੇਪ ਫੜ ਕੇ ਸੁਰੱਖਿਆ ਫੋਰਸਾਂ ਨੇ ਬਾਰਾਮੁਲਾ ਜ਼ਿਲ੍ਹੇ ਦੇ ਉੜੀ ’ਚ ਨਾਰਕੋ ਟੇਰਰ ਮਡਿਊਲ ਨੂੰ ਬੇਨਕਾਬ ਕੀਤਾ ਸੀ। ਇਸ ਮਾਮਲੇ ’ਚ ਅਤਿਵਾਦੀਆਂ ਦੇ 10 ਮਦਦਗਾਰ ਵੀ ਫੜੇ ਗਏ ਸਨ। (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement