ਟ੍ਰੈਕਟਰ-ਐਕਟਿਵਾ ਦੀ ਜ਼ਬਰਦਸਤ ਟੱਕਰ, ਨੌਜਵਾਨ ਦੀ ਥਾਂ 'ਤੇ ਮੌਤ
Published : May 27, 2020, 4:39 pm IST
Updated : May 27, 2020, 5:09 pm IST
SHARE ARTICLE
Photo
Photo

ਦਰਦਨਾਕ- ਐਕਟਿਵਾ ਦੋ ਟੋਟੇ ਹੋਈ ਤੇ ਟ੍ਰੈਕਟਰ ਦਾ ਟੁੱਟਿਆ ਸਪੈਂਡਲਰ

ਫਿਰੋਜਪੁਰ (ਜਗਵੰਤ ਸਿੰਘ ਮੱਲ੍ਹੀ): ਮਖ਼ੂ-ਮੋਗਾ ਹਾਈਵੇ 'ਤੇ ਪਿੰਡ ਲਹਿਰਾ ਬੇਟ ਨੇੜੇ ਟ੍ਰੈਕਟਰ ਟਰਾਲੀ ਅਤੇ ਐਕਟਿਵਾ ਦੀ ਹੋਈ ਆਹਮੋ-ਸਾਹਮਣੀ ਭਿਆਨਕ ਟੱਕਰ 'ਚ ਐਕਟਿਵਾ ਸਵਾਰ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ।

 

ਪਿੰਡ ਦੇ ਸ਼ਮਸ਼ਾਨਘਾਟ ਨੇੜੇ ਬਾਅਦ ਦੁਪਹਿਰ 2 ਵਜੇ ਹੋਏ ਹਾਦਸੇ ਦੌਰਾਨ ਟੱਕਰ ਐਨੀ ਜ਼ਬਰਦਸਤ ਸੀ ਕਿ ਸਕੂਟਰੀ ਐਕਟਿਵਾ ਨੰ: ਪੀਬੀ08ਡੀਟੀ 2936 ਜਿੱਥੇ ਦੋ ਟੋਟੇ ਹੋ ਗਈ ਹੋ ਗਈ । ਉਥੇ ਟ੍ਰੈਕਟਰ ਦਾ ਸਪੈਂਡਲਰ ਵੀ ਟੁੱਟ ਗਿਆ। ਸੋਨਾਲੀਕਾ ਟ੍ਰੈਕਟਰ ਚਾਲਕ ਮੌਕੇ 'ਤੋਂ ਫਰਾਰ ਹੋ ਗਿਆ।

 

ਹਾਦਸੇ ਨੂੰ ਅੱਖੀਂ ਵੇਖਣ ਵਾਲਿਆਂ ਨੇ ਤੜਪ ਰਹੇ ਨੌਜਵਾਨ ਦੇ ਬਚਾਅ ਲਈ ਫੋਨ ਕੀਤਾ ਪਰ ਐਂਬੂਲੈਂਸ ਦੇ ਪਹੁੰਚਣ ਤੋਂ ਪਹਿਲਾਂ ਹੀ ਜ਼ਖ਼ਮੀ ਨੌਜਵਾਨ ਦਮ ਤੋੜ ਗਿਆ। ਐਕਟਿਵਾ ਸਵਾਰ ਮਖ਼ੂ ਤੋਂ ਮੋਗਾ ਵਾਲੇ ਪਾਸੇ ਜਾ ਰਿਹਾ ਸੀ । ਜਦਕਿ ਟ੍ਰੈਕਟਰ ਚਾਲਕ ਮਖ਼ੂ ਵਾਲੇ ਪਾਸੇ ਨੂੰ ਆ ਰਿਹਾ ਸੀ।

 

ਤੇਜ਼ ਰਫਤਾਰ ਟ੍ਰੈਕਟਰ ਚਾਲਕ ਐਕਟਿਵਾ ਅਤੇ ਜ਼ਖ਼ਮੀ ਨੌਜਵਾਨ ਨੂੰ ਕਈ ਗ਼ਜ਼ ਤੱਕ ਨਾਲ ਹੀ ਘੜੀਸਦਾ ਲੈ ਗਿਆ। ਮ੍ਰਿਤਕ ਦੀ ਜੇਬ 'ਚੋ ਬਿਨਾਂ ਸਿੰਮ ਮੋਬਾਈਲ ਤੋਂ ਬਿਨਾਂ ਹੋਰ ਕੋਈ ਵੀ ਦਸਤਾਵੇਜ਼ ਨਾ ਮਿਲਣ ਕਰਕੇ ਮੌਕੇ 'ਤੇ ਪੁੱਜੀ ਮਖ਼ੂ ਪੁਲੀਸ ਵੱਲੋਂ ਨੌਜਵਾਨ ਦੀ ਸ਼ਨਾਖ਼ਤ ਲਈ ਚਾਰਾਜੋਈ ਕਰਨ ਸਮੇਤ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਸੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement