Punjab News: ਜਲੰਧਰ ਪਹੁੰਚੇ CM ਮਾਨ ਦੇ ਪਤਨੀ ਡਾ. ਗੁਰਪ੍ਰੀਤ ਕੌਰ; ਬਾਲਾਜੀ ਮੰਦਰ ਵਿਚ ਟੇਕਿਆ ਮੱਥਾ
Published : Apr 27, 2024, 4:51 pm IST
Updated : Apr 27, 2024, 4:51 pm IST
SHARE ARTICLE
Dr Gurpreet Kaur at Jalandhar
Dr Gurpreet Kaur at Jalandhar

ਕਿਹਾ, ਜਿਹੜੇ ਮਾੜੇ ਲੋਕ ਪਾਰਟੀ ਨਾਲ ਸਨ, ਉਹ ਦੂਰ ਹੋ ਗਏ ਹਨ

Punjab News:: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਪਤਨੀ ਡਾਕਟਰ ਗੁਰਪ੍ਰੀਤ ਕੌਰ ਅੱਜ ਜਲੰਧਰ ਪਹੁੰਚੇ। ਉਨ੍ਹਾਂ ਨੇ ‘ਆਪ’ ਆਗੂਆਂ ਨਾਲ ਸ਼ੇਖਾ ਬਾਜ਼ਾਰ ਸਥਿਤ ਸ੍ਰੀ ਬਾਲਾਜੀ ਮੰਦਰ ਵਿਚ ਮੱਥਾ ਟੇਕਿਆ। ਡਾ. ਗੁਰਪ੍ਰੀਤ ਕੌਰ ਨੇ ਕਿਹਾ ਕਿ ਅਸੀਂ ਪੰਜਾਬ ਲਈ ਸਖ਼ਤ ਮਿਹਨਤ ਕਰ ਰਹੇ ਹਾਂ। ਬਾਕੀ ਸੱਭ ਕੁੱਝ ਰੱਬ ਦੇ ਹੱਥ ਵਿਚ ਹੈ। ਜਿਹੜੇ ਮਾੜੇ ਲੋਕ ਪਾਰਟੀ ਨਾਲ ਸਨ, ਉਹ ਦੂਰ ਹੋ ਗਏ ਹਨ। ਜਿਹੜੇ ਵੀ ਚੁਣੇ ਜਾਣਗੇ ਉਨ੍ਹਾਂ ਨੂੰ ਬੇਨਤੀ ਹੈ ਕਿ ਉਹ ਪੰਜਾਬ ਅਤੇ ਅਪਣੇ ਸ਼ਹਿਰ ਲਈ ਚੰਗੇ ਕੰਮ ਕਰਨ।

ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਸੁਸ਼ੀਲ ਕੁਮਾਰ ਰਿੰਕੂ ਬਾਰੇ ਡਾ. ਗੁਰਪ੍ਰੀਤ ਕੌਰ ਨੇ ਕਿਹਾ ਕਿ ਰਿੰਕੂ ਬਾਬਾ ਸਾਹਿਬ ਦੇ ਸੰਵਿਧਾਨ ਦੀ ਗੱਲ ਕਰਦੇ ਸਨ ਅਤੇ ਹਮੇਸ਼ਾ ਉਨ੍ਹਾਂ ਨੂੰ ਅਪਣਾ ਆਦਰਸ਼ ਕਹਿੰਦੇ ਸਨ ਪਰ ਜਿਸ ਪਾਰਟੀ ਵਿਚ ਉਹ ਸ਼ਾਮਲ ਹੋਏ ਹਨ, ਉਹ ਬਾਬਾ ਸਾਹਿਬ ਦੇ ਸੰਵਿਧਾਨ ਨੂੰ ਢਾਹ ਲਾਉਣ ਵਿਚ ਲੱਗੀ ਹੋਈ ਹੈ।

ਗੁਰਪ੍ਰੀਤ ਕੌਰ ਨੇ ਅੱਗੇ ਕਿਹਾ, “ਮੈਂ ਹਮੇਸ਼ਾ ਪ੍ਰਮਾਤਮਾ ਅੱਗੇ ਅਰਦਾਸ ਕਰਦੀ ਹਾਂ ਕਿ ਪ੍ਰਮਾਤਮਾ ਪੰਜਾਬ ਨੂੰ ਹਮੇਸ਼ਾ ਖੁਸ਼ ਰੱਖੇ। ਪੰਜਾਬ ਲਈ ਸਖ਼ਤ ਮਿਹਨਤ ਕਰਨਾ ਮੇਰੇ ਪਰਿਵਾਰ, ਮੇਰਾ ਅਤੇ ਮੁੱਖ ਮੰਤਰੀ ਸਾਹਿਬ ਦਾ ਕੰਮ ਹੈ, ਇਸ ਲਈ ਅਸੀਂ ਇਹ ਕੰਮ ਬਹੁਤ ਵਧੀਆ ਢੰਗ ਨਾਲ ਕਰ ਰਹੇ ਹਾਂ”।

ਕੱਲ੍ਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਬਾਰੇ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੇ ਕਿਹਾ ਸੀ ਕਿ ਉਹ ਟੀਨੂੰ ਲਈ ਨਵੀਂ ਪਾਰਟੀ ਲੱਭ ਰਹੇ ਹਨ। ਜਲਦੀ ਹੀ ਉਹ ਉਨ੍ਹਾਂ ਨੂੰ ਨਵੀਂ ਪਾਰਟੀ 'ਚ ਸ਼ਾਮਲ ਕਰਵਾਉਣਗੇ। ਇਸ 'ਤੇ ਟੀਨੂੰ ਨੇ ਜਵਾਬ ਦਿਤਾ ਕਿ ਚੰਨੀ ਕੋਲ ਇਨ੍ਹਾਂ ਚੀਜ਼ਾਂ ਤੋਂ ਇਲਾਵਾ ਹੋਰ ਕੁੱਝ ਨਹੀਂ ਹੈ। ਚੰਨੀ ਕਿਤੇ ਤਾਸ਼ ਖੇਡਦੇ ਨੇ ਤੇ ਕਿਤੇ ਵੇਲਦੇ ਬੈਠਦੇ ਹਨ। ਇਸ ਲਈ ਉਸ ਕੋਲ ਚੋਣਾਂ ਵਿਚ ਕੋਈ ਮੁੱਦਾ ਨਹੀਂ ਹੈ। ਟੀਨੂੰ ਨੇ ਕਿਹਾ ਕਿ ਚੰਨੀ ਨੂੰ ਜਲੰਧਰ ਦੀਆਂ ਸਮੱਸਿਆਵਾਂ ਦਾ ਪਤਾ ਹੀ ਨਹੀਂ ਹੈ।

(For more Punjabi news apart from Dr gurpreet kaur at Jalandhar, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement