ਭਾਰਤ ਮਈ ਦੇ ਅੱਧ ਵਿਚ ਦੇਖੇਗਾ ਕੋਰੋਨਾ ਦਾ ਸਿਖਰ
Published : Apr 27, 2021, 6:50 am IST
Updated : Apr 27, 2021, 6:50 am IST
SHARE ARTICLE
image
image

ਭਾਰਤ ਮਈ ਦੇ ਅੱਧ ਵਿਚ ਦੇਖੇਗਾ ਕੋਰੋਨਾ ਦਾ ਸਿਖਰ


38 ਤੋਂ 48 ਲੱਖ ਹੋ ਸਕਦੀ ਹੈ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ

ਨਵੀਂ ਦਿੱਲੀ, 26 ਅਪ੍ਰੈਲ : ਭਾਰਤੀ ਤਕਨਾਲੋਜੀ ਸੰਸਥਾ (ਆਈ. ਆਈ. ਟੀ.) ਦੇ ਵਿਗਿਆਨਕਾਂ ਨੇ ਅਪਣੇ ਅਗਾਊਾ ਅੰਦਾਜ਼ੇ ਵਿਚ ਸੋਧ ਕਰਦਿਆਂ ਇਕ ਗਣਿਤ ਮਾਡਲ ਦੇ ਆਧਾਰ 'ਤੇ ਹੁਣ ਕਿਹਾ ਹੈ ਕਿ ਭਾਰਤ 'ਚ ਕੋਵਿਡ-19 ਦੀ ਦੂਜੀ ਲਹਿਰ ਮਈ ਦੇ ਅੱਧ ਵਿਚ ਸਿਖਰ 'ਤੇ ਹੋਵੇਗੀ | ਆਈ. ਆਈ. ਟੀ. ਮੁਤਾਬਕ ਇਲਾਜ ਅਧੀਨ ਕੇਸਾਂ ਦੀ ਗਿਣਤੀ 14 ਤੋਂ 18 ਮਈ ਦਰਮਿਆਨ ਸਿਖਰ 'ਤੇ ਪਹੁੰਚ ਕੇ 38 ਤੋਂ 48 ਲੱਖ ਹੋ ਸਕਦੀ ਹੈ ਅਤੇ 4 ਤੋਂ 8 ਮਈ ਵਿਚਾਲੇ ਵਾਇਰਸ ਦੇ ਰੋਜ਼ਾਨਾ ਕੇਸਾਂ ਦੀ ਗਿਣਤੀ 4.4 ਲੱਖ ਤਕ ਦੇ ਅੰਕੜੇ ਨੂੰ  ਛੂਹ ਸਕਦੀ ਹੈ | ਭਾਰਤ ਵਿਚ ਸੋਮਵਾਰ ਨੂੰ  ਵਾਇਰਸ ਦੇ 3.52 ਲੱਖ ਨਵੇਂ ਕੇਸ ਸਾਹਮਣੇ ਆਏ ਅਤੇ ਮਹਾਂਮਾਰੀ ਨਾਲ 2812 ਹੋਰ ਲੋਕਾਂ ਨੇ ਦਮ ਤੋੜ ਦਿਤਾ | ਇਸ ਨਾਲ ਹੀ ਦੇਸ਼ ਵਿਚ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 28,13,658 ਹੋ ਗਈ |
  
ਆਈ. ਆਈ. ਟੀ. ਕਾਨਪੁਰ ਅਤੇ ਹੈਦਰਾਬਾਦ ਦੇ ਵਿਗਿਆਨੀਆਂ ਨੇ 'ਸੂਤਰ' ਨਾਂ ਦੇ ਮਾਡਲ ਦਾ ਇਸਤੇਮਾਲ ਕਰਦੇ ਹੋਏ ਕਿਹਾ ਕਿ ਮਈ ਦੇ ਅੱਧ ਤਕ ਇਲਾਜ ਅਧੀਨ ਕੇਸਾਂ ਦੀ ਗਿਣਤੀ ਵਿਚ 10 ਲੱਖ ਤੋਂ ਵੱਧ ਤਕ ਦਾ ਵਾਧਾ ਹੋ ਸਕਦਾ ਹੈ | ਨਵੇਂ ਅੰਦਾਜ਼ੇ ਵਿਚ ਸਮਾਂ ਹੱਦ ਅਤੇ ਕੇਸਾਂ ਦੀ ਗਿਣਤੀ 'ਚ ਸੁਧਾਰ ਕੀਤਾ ਗਿਆ | ਪਿਛਲੇ ਹਫ਼ਤੇ ਖੋਜਕਾਰਾਂ ਨੇ ਕਿਹਾ ਸੀ ਕਿ ਮਹਾਂਮਾਰੀ 11 ਤੋਂ 15 ਮਈ ਦਰਮਿਆਨ ਸਿਖਰ 'ਤੇ ਪਹੁੰਚ ਸਕਦੀ ਹੈ ਅਤੇ ਇਲਾਜ ਅਧੀਨ ਕੇਸਾਂ ਦੀ ਗਿਣਤੀ 33-35 ਲੱਖ ਤਕ ਹੋ ਸਕਦੀ ਹੈ | ਮਈ ਦੇ ਅਖ਼ੀਰ ਤਕ ਇਸ 'ਚ ਤੇਜ਼ੀ ਨਾਲ ਕਮੀ ਆਵੇਗੀ | 
  ਆਈ. ਆਈ. ਟੀ. ਕਾਨਪੁਰ ਵਿਚ ਕੰਪਿਊਟਰ ਵਿਗਿਆਨ ਅਤੇ ਇੰਜੀਨੀਅਰਿੰਗ ਮਹਿਕਮੇ ਦੇ ਪ੍ਰੋਫ਼ੈਸਰ ਮਨਿੰਦਰ ਅਗਰਵਾਲ ਨੇ ਕਿਹਾ ਕਿ ਇਹ ਸਪੱਸ਼ਟ ਨਹੀਂ ਹੈ ਕਿ ਆਖ਼ਰੀ ਅੰਕੜਾ ਕੀ ਹੋਵੇਗਾ | ਵਿਗਿਆਨੀਆਂ ਨੇ ਕਿਹਾ ਕਿ 'ਸੂਤਰ' ਮਾਡਲ ਵਿਸ਼ੇਸ਼ ਵੇਰਵਾ ਹੈ | ਕੋਵਿਡ-19 ਦੀ ਮੌਜੂਦਾ ਲਹਿਰ ਅੱਧ ਮਈ ਤਕ ਅਪਣੇ ਸਿਖਰ 'ਤੇ ਪਹੁੰਚ ਸਕਦੀ ਹੈ |    (ਪੀਟੀਆਈ)
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement