ਖਹਿਰਾ ਤੇ ਮਾਸਟਰ ਬਲਦੇਵ ਸਿੰਘ ਦੇ ਨਾਮਜ਼ਦਗੀ ਪੱਤਰ ਰੱਦ ਕਰਨ ਦੀ ਮੰਗ
Published : Apr 27, 2019, 10:00 pm IST
Updated : Apr 27, 2019, 10:00 pm IST
SHARE ARTICLE
Demand for canceling nomination papers of Khaira and Master Baldev Singh
Demand for canceling nomination papers of Khaira and Master Baldev Singh

ਵਿਧਾਇਕੀ ਛੱਡੇ ਬਗ਼ੈਰ ਪਾਰਟੀ ਬਦਲ ਲੋਕਸਭਾ ਚੋਣਾਂ ਲੜਨ ਦਾ ਦੋਸ਼

ਚੰਡੀਗੜ੍ਹ (ਨੀਲ ਭਲਿੰਦਰ ਸਿੰਘ): ਪੰਜਾਬ ਏਕਤਾ ਪਾਰਟੀ ਦੇ ਬਠਿੰਡਾ ਤੋਂ ਲੋਕਸਭਾ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਅਤੇ ਫ਼ਰੀਦਕੋਟ ਤੋਂ ਉਮੀਦਵਾਰ ਮਾਸਟਰ ਬਲਦੇਵ ਸਿੰਘ ਜੈਤੋ ਦੇ ਨਾਮਜ਼ਦਗੀ ਪੱਤਰ ਰੱਦ ਕਰਨ ਦੀ ਮੰਗ ਕੀਤੀ ਗਈ ਹੈ। ਇਸ ਬਾਬਤ ਇਕ ਸ਼ਿਕਾਇਤ ਚੋਣ ਕਮਿਸ਼ਨ ਨੂੰ ਭੇਜੀ ਗਈ ਹੈ ਜਿਸ ਤਹਿਤ ਕਿਹਾ ਗਿਆ ਹੈ ਕਿ ਇਨ੍ਹਾਂ ਦੋਵਾਂ ਉਮੀਦਵਾਰਾਂ ਵਲੋਂ ਲੋਕਸਭਾ ਚੋਣਾਂ ਲੜਨ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨਾ ਭਾਰਤੀ ਸੰਵਿਧਾਨ ਦੇ ਦਸਵੇਂ ਸ਼ੈਡਿਊਲ, ਜਨ ਪ੍ਰਤੀਨਿਧਤਾ ਐਕਟ ਅਤੇ ਦਲ ਬਦਲੂ ਕਾਨੂੰਨ ਦੀ ਉਲੰਘਣਾ ਹੈ।

Sukhpal KhairaSukhpal Khaira

ਜਲੰਧਰ ਦੇ ਰਹਿਣ ਵਾਲੇ ਐਡਵੋਕੇਟ ਸਿਮਰਨਜੀਤ ਸਿੰਘ ਅਤੇ ਪਰਮਿੰਦਰ ਸਿੰਘ ਵਿੱਗ ਨੇ ਇਹ ਸ਼ਿਕਾਇਤ ਕੀਤੀ ਹੈ। ਮੀਡੀਆ ਨਾਲ ਸਾਂਝੀ ਕੀਤੀ ਗਈ ਸ਼ਿਕਾਇਤ ਦੀ ਨਕਲ ਮੁਤਾਬਕ ਸੁਖਪਾਲ ਸਿੰਘ ਖਹਿਰਾ 2017 ਵਿਚ ਭੁਲੱਥ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਉਤੇ ਵਿਧਾਨ ਦੀ ਚੋਣ ਜਿੱਤੇ ਸਨ ਤੇ ਮਾਸਟਰ ਬਲਦੇਵ ਸਿੰਘ ਜੈਤੋ ਤੋਂ ਚੋਣ ਜਿੱਤੇ ਸਨ। ਸਬੰਧਤ ਕਾਨੂੰਨੀ ਵਿਵਸਥਾ ਮੁਤਾਬਕ, ਇਨ੍ਹਾਂ ਲਈ ਲਾਜ਼ਮੀ ਹੈ ਕਿ ਇਹ ਕਿਸੇ ਦੂਜੀ ਪਾਰਟੀ ਵਿਚ ਸ਼ਾਮਲ ਹੋਣ ਤੇ ਉਸ ਪਾਰਟੀ ਵਲੋਂ ਚੋਣ ਲੜਨ ਤੋਂ ਪਹਿਲਾਂ ਪਿਛਲੀ ਪਾਰਟੀ ਦੀ ਟਿਕਟ ਉਤੇ ਹਾਸਲ ਕੀਤੀ ਵਿਧਾਇਕੀ ਤੋਂ ਅਸਤੀਫ਼ਾ ਦੇਣ।

Master Baldev SinghMaster Baldev Singh

ਸ਼ਿਕਾਇਤ ਵਿਚ ਇਹ ਵੀ ਹਵਾਲਾ ਦਿਤਾ ਗਿਆ ਹੈ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਵਲੋਂ ਖਹਿਰਾ ਨੂੰ ਜਨਵਰੀ ਮਹੀਨੇ ਬਕਾਇਦਾ ਨੋਟਿਸ ਵੀ ਜਾਰੀ ਕੀਤਾ ਗਿਆ ਪਰ ਖਹਿਰਾ ਜਵਾਬ ਦੇਣ ਤੋਂ ਟਾਲਦੇ ਰਹੇ ਤੇ ਹੁਣ ਵੀ ਜੇਕਰ ਸੁਖਪਾਲ ਸਿੰਘ ਖਹਿਰਾ ਨੇ ਕੁਝ ਦਿਨ ਪਹਿਲਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਵਿਧਾਇਕੀ ਤੋਂ ਅਸਤੀਫ਼ਾ ਭੇਜਿਆ ਹੈ ਤਾਂ ਉਹ ਸਹੀ ਫਾਰਮੈਟ ਵਿਚ ਨਹੀਂ ਹੈ। 

ਦੱਸਣਯੋਗ ਹੈ ਕਿ ਵਿਧਾਇਕੀ ਤੋਂ ਅਸਤੀਫ਼ਾ ਦੇਣ ਲਈ ਤਹਿ ਫਾਰਮੈਟ ਮੁਤਾਬਕ ਸਿਰਫ਼ ਇਕ ਲਾਈਨ ਵਿਚ ਹੀ ਲਿਖਣਾ ਲਾਜ਼ਮੀ ਹੈ ਕਿ ਮੈਂ ਅਸਤੀਫ਼ਾ ਦੇ ਰਿਹਾਂ ਹਾਂ ਜਦਕਿ ਖਹਿਰਾ ਵਲੋਂ ਅਪਣੇ ਅਸਤੀਫ਼ੇ ਦੇ ਨਾਲ ਨਾਲ ਅਸਤੀਫ਼ੇ ਦੇ ਕਾਰਨਾਂ ਤੇ ਹੋਰ ਵੇਰਵਿਆਂ ਨਾਲ ਕਈ ਪੰਨੇ ਲਿਖ ਕੇ ਅਸਤੀਫ਼ਾ ਭੇਜਿਆ ਹੈ ਜੋਕਿ ਸੰਭਵ ਹੈ ਕਿ ਸਹੀ ਫਾਰਮੈਟ ਨਾ ਹੋਣ ਕਾਰਨ ਕਿਸੇ ਵੀ ਸੂਰਤ ਵਿਚ ਸਵੀਕਾਰ ਨਹੀਂ ਕੀਤਾ ਜਾ ਸਕਦਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement