Punjab News : ਸ਼ੰਭੂ ਸਰਹੱਦ ਨੇੜੇ ਅਣਪਛਾਤਿਆਂ ਨੇ ਬੀਅਰ ਦਾ ਟਰੱਕ ਉਤਾਰਿਆ 

By : BALJINDERK

Published : Mar 27, 2024, 6:25 pm IST
Updated : Mar 27, 2024, 6:30 pm IST
SHARE ARTICLE
 beer truck
beer truck

Punjab News :ਕਿਸਾਨ ਆਗੂਆਂ ਨੇ ਸੀਲਬੰਦ ਬੋਤਲਾਂ ਅਤੇ ਡੱਬੇ ਦੇਖ ਪੁਲਿਸ ਨੂੰ ਬੁਲਾਇਆ

Punjab News : ਪੰਜਾਬ-ਹਰਿਆਣਾ ਦੇ ਸ਼ੰਭੂ ਬਾਰਡਰ ’ਤੇ ਮੰਗਲਵਾਰ ਦੇਰ ਰਾਤ ਕਿਸਾਨਾਂ ਦੇ ਡੇਰੇ ਨੇੜੇ ਅਣਪਛਾਤੇ ਵਿਅਕਤੀਆਂ ਨੇ ਬੀਅਰ ਦਾ ਟਰੱਕ ਉਤਾਰ ਦਿੱਤਾ। ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਜਦ ਸਵੇਰੇ ਜਦੋਂ ਇਹ ਨਜ਼ਾਰਾ ਦੇਖਿਆ ਤਾਂ ਉਹ ਹੱਕੇ-ਬੱਕੇ ਰਹਿ ਗਏ। ਉਸ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਨਾਲ ਹੀ ਕਿਹਾ ਕਿ ਉਨ੍ਹਾਂ ਦੇ ਅੰਦੋਲਨ ਨੂੰ ਗ਼ਲਤ ਦਿਸ਼ਾ ਵੱਲ ਮੋੜਨ ਲਈ ਅਜਿਹੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜੋ:Haryana Crime News: ਹਰਿਆਣਾ ’ਚ ਔਰਤ ਨੇ ਫ਼ਾਹਾ ਲਾ ਕੀਤੀ ਖੁਦਕੁਸ਼ੀ 

ਪੁਲਿਸ ਮੁਤਾਬਕ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਸ਼ੰਭੂ ਬਾਰਡਰ ’ਤੇ ਰੋਸ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਨੇ ਸਰਹੱਦ ਨੇੜੇ ਆਪਣੇ ਡੇਰੇ ਬਣਾਏ ਹੋਏ ਹਨ। ਇਨ੍ਹਾਂ ਡੇਰਿਆਂ ਦੇ ਨੇੜੇ ਕਿਸੇ ਨੇ ਦੇਰ ਰਾਤ ਬੀਅਰ ਦੀ ਵੱਡੀ ਖੇਪ ਉਤਾਰ ਦਿੱਤੀ। ਕੁਝ ਵਾਹਨ ਬੀਅਰ ਦੀ ਖੇਪ ਨੂੰ ਅਨਲੋਡ ਕਰਕੇ ਰਾਤ ਨੂੰ ਰਵਾਨਾ ਹੋ ਗਏ ਪਰ ਕਿਸਾਨਾਂ ਨੇ ਇਸ ਵੱਲ ਧਿਆਨ ਵੀ ਨਹੀਂ ਦਿੱਤਾ। ਜਦੋਂ ਕਿਸਾਨ ਸਵੇਰੇ ਜਾਗੇ ਤਾਂ ਉਨ੍ਹਾਂ ਨੇ ਇਸ ਨੂੰ ਦੇਖਿਆ ਅਤੇ ਪੁਲਿਸ ਨੂੰ ਬੁਲਾਇਆ ਤਾਂ ਦੇਖਿਆ ਕਿ ਕੁਝ ਦੂਰੀ ’ਤੇ ਸੀਲਬੰਦ ਬੋਤਲਾਂ ਅਤੇ ਬੀਅਰ ਦੇ ਡੱਬਿਆਂ ਦਾ ਭੰਡਾਰ ਪਿਆ ਸੀ। ਇਨ੍ਹਾਂ ’ਤੇ 3 ਮਾਰਚ 2023 ਦੀ ਮੈਨੂਫੈਕਚਰਿੰਗ ਡੇਟ ਲਿਖੀ ਹੋਈ ਹੈ।  ਇਸ ਮਾਮਲੇ ’ਚ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 

ਇਹ ਵੀ ਪੜੋ:Chhattisgarh News: ਛੱਤੀਸਗੜ੍ਹ ’ਚ ਸੁਰੱਖਿਆ ਬਲਾਂ ਨੇ 2 ਮਹਿਲਾ ਸਮੇਤ 6 ਨਕਸਲੀ ਕੀਤੇ ਢੇਰ 

ਕਿਸਾਨ ਆਗੂਆਂ ਨੇ SSP ਪਟਿਆਲਾ ਤੋਂ ਇਸ ਮਾਮਲੇ ਵਿੱਚ ਦਖ਼ਲ ਦੇ ਕੇ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਬੀਅਰ ਕੰਪਨੀ ਦੇ ਮਾਲਕ ਅਤੇ ਸਬੰਧਤ ਠੇਕੇਦਾਰਾਂ ਵਿਰੁੱਧ ਵੀ ਕਾਰਵਾਈ ਕੀਤੀ ਜਾਵੇ। ਫਿਲਹਾਲ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਬੀਅਰ ਦੇ  ਡੱਬੇ ਕਿਸ ਦੇ ਹਨ, ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਹ ਵੀ ਪੜੋ:RBI News: ਆਰਬੀਆਈ ਨੇ ਦਿੱਤੇ ਨਿਰਦੇਸ਼ ਸ਼ਨੀਵਾਰ-ਐਤਵਾਰ ਨੂੰ ਖੁੱਲ੍ਹੇ ਰਹਿਣਗੇ ਬੈਂਕ, ਜਾਣੋ ਪੂਰੀ ਜਾਣਕਾਰੀ

 (For more news apart from Unidentified persons unloaded a beer truck near Shambhu borderNews in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement