ਸਰਕਾਰ ਕਰ ਸਕਦੀ ਕਾਗਜ ਇੱਧਰ-ਉਧਰ : ਰਾਜਾ ਵੜਿੰਗ
Published : Dec 26, 2018, 7:15 pm IST
Updated : Dec 26, 2018, 7:15 pm IST
SHARE ARTICLE
Raja Wading
Raja Wading

ਕਾਂਗਰਸੀ ਵਿਧਾਇਕ ਰਾਜਾ ਵੜਿੰਗ ਇੱਕ ਵਾਰ ਫਿਰ ਚਰਚਾ ਵਿੱਚ ਆਏ ਹਨ। ਉਨ੍ਹਾਂ ਦਾ ਇੱਕ ਵਾਰ ਫਿਰ ਤੋਂ ਵਿਵਾਦਤ ਵੀਡੀਓ ਸਾਹਮਣੇ ਆਇਆ ਹੈ। ਇਹ ਵੀਡੀਓ ਸੋਸ਼ਲ...

ਚੰਡੀਗੜ੍ਹ (ਭਾਸ਼ਾ) : ਕਾਂਗਰਸੀ ਵਿਧਾਇਕ ਰਾਜਾ ਵੜਿੰਗ ਇਕ ਵਾਰ ਫਿਰ ਚਰਚਾ ਵਿੱਚ ਆਏ ਹਨ। ਉਨ੍ਹਾਂ ਦਾ ਇਕ ਵਾਰ ਫਿਰ ਤੋਂ ਵਿਵਾਦਤ ਵੀਡੀਓ ਸਾਹਮਣੇ ਆਇਆ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਰਾਜਾ ਵੜਿੰਗ ਪੰਚਾਇਤਾਂ ਚੋਣਾਂ 'ਚ ਵਰਕਰਾਂ ਵਿਚਾਲੇ ਖੜ੍ਹੇ ਹੋ ਕੇ ਸਰਕਾਰ ਦੀ ਪਾਵਰ ਦਿਖਾ ਰਹੇ ਹਨ। ਵੀਡੀਓ ਵਿੱਚ ਰਾਜਾ ਵੜਿੰਗ ਕਹਿ ਰਹੇ ਹਨ ਕਿ ਸਰਕਾਰ ਕੋਲ ਕਈ ਤਰੀਕੇ ਹੁੰਦੇ ਹਨ ਤੇ ਕਿਸੇ ਦੇ ਵੀ ਕਾਗਜ਼ ਨੂੰ ਇੱਧਰ-ਉੱਧਰ ਕੀਤਾ ਜਾ ਸਕਦਾ ਹੈ।

Manpreet BadalManpreet Badal

ਉਹ ਕਹਿੰਦੇ ਹਨ, "ਮੇਰੀ 'ਤੇ ਮਨਪ੍ਰੀਤ ਬਾਦਲ ਦੀ ਗੱਲ ਹੋਈ ਹੈ ਕਿ ਦੋਵਾਂ ਦੀਆਂ ਚੋਣਾਂ ਨਾ ਕਰਵਾਈਆਂ ਜਾਣ। ਸਰਕਾਰ ਤਾਂ ਆਪਣੀ ਹੀ ਹੈ, ਕਾਗਜ਼ ਤਾਂ ਇੱਧਰ-ਉੱਧਰ ਹੋ ਸਕਦੇ ਹਨ। ਜੇਕਰ ਸਰਕਾਰ ਦੇ ਮੰਤਰੀ ਹੀ ਐਵੇਂ ਦੀਆਂ ਗੱਲਾਂ ਕਰਨਗੇ ਤਾਂ ਜਨਤਾ ਦਾ ਕੀ ਬਣੂੰ,  ਵੜਿੰਗ ਦਾ ਇਹ ਪਹਿਲਾ ਬਿਆਨ ਨਹੀਂ ਕਿ ਜਿਸ 'ਚ ਉਨ੍ਹਾਂ ਨੇ ਆਪਣੇ ਪਾਵਰ 'ਚ ਹੋਣ ਦੀ ਧੌਂਸ ਜਮਾਈ ਹੋਵੇ।

Raja VadingRaja Wading

ਇਸ ਤੋਂ ਪਹਿਲਾਂ ਕਈ ਵਾਰ ਰਾਜਾ ਵੜਿੰਗ ਅਜਿਹੇ ਬਿਆਨ ਦੇ ਚੁੱਕੇ ਹਨ। ਇਸ ਤੋਂ ਪਹਿਲਾਂ ਰਾਜਸਥਾਨ 'ਚ ਚੋਣ ਪ੍ਰਚਾਰ ਦੌਰਾਨ ਰਾਜਾ ਵੜਿੰਗ ਨੇ ਪੰਜਾਬ 'ਚ ਅਫਸਰਸ਼ਾਹੀ ਮੁੱਠੀ 'ਚ ਹੋਣ ਦਾ ਬਿਆਨ ਦਿੱਤਾ ਸੀ। ਇਸ ਤੋਂ ਬਾਅਦ ਵਿਰੋਧੀ ਧਿਰਾਂ ਨੇ ਰਾਜਾ ਵੜਿੰਗ ਦੇ ਇਸ ਬਿਆਨ ਨੂੰ ਲੈ ਕੇ ਕਾਂਗਰਸ 'ਤੇ ਕਾਫੀ ਹੱਲਾ ਬੋਲਿਆ ਸੀ। ਇਸ ਦੌਰਾਨ ਹੀ ਉਨ੍ਹਾਂ ਨੇ ਪੰਜਾਬ ਵਿੱਚ ਖੁੱਲ੍ਹ 'ਖੰਗ ਦੀ ਦਵਾਈ' ਵੰਡਣ ਦਾ ਬਿਆਨ ਦਿੱਤਾ ਸੀ। ਇਸ ਮਗਰੋਂ ਵੀ ਰਾਜਾ ਵੜਿੰਗ ਦੀ ਕਾਫੀ ਅਲੋਚਨਾ ਹੋਈ ਸੀ।

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement