Fatehgarh Sahib Accident News: 3 ਦਿਨ ਪਹਿਲਾਂ ਵਿਆਹੀ ਲਾੜੀ ਦੀ ਹਾਦਸੇ ਵਿਚ ਮੌਤ, ਅਜੇ ਹੱਥਾਂ ਤੋਂ ਨਹੀਂ ਉੱਤਰੀ ਸੀ ਮਹਿੰਦੀ
Published : Nov 26, 2025, 12:34 pm IST
Updated : Nov 26, 2025, 12:42 pm IST
SHARE ARTICLE
Fatehgarh Sahib Bride death News in punjabi
Fatehgarh Sahib Bride death News in punjabi

Fatehgarh Sahib Accident News: ਲਾੜਾ ਗੰਭੀਰ ਰੂਪ ਵਿਚ ਜ਼ਖ਼ਮੀ, ਦਰਖ਼ੱਤ ਨਾਲ ਟਕਰਾਈ ਤੇਜ਼ ਰਫ਼ਤਾਰ ਕਾਰ

ਫ਼ਤਹਿਗੜ੍ਹ ਸਾਹਿਬ 'ਚ ਰੂਹ ਕੰਬਾਊ ਹਾਦਸਾ ਵਾਪਰਿਆ ਹੈ। ਇਥੇ ਨਵੇਂ ਵਿਆਹੇ ਜੋੜੇ ਦਾ ਦਰਦਨਾਕ ਐਕਸੀਡੈਂਟ ਹੋ ਗਿਆ। ਹਾਦਸੇ ਵਿਚ ਲਾੜੀ ਦੀ ਮੌਤ ਹੋ ਗਈ ਜਦਕਿ ਲੜਕਾ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ।

 ਲਾੜੀ ਦੇ ਹੱਥਾਂ ਤੋਂ ਅਜੇ ਮਹਿੰਦੀ ਵੀ ਨਹੀਂ ਉਤਰੀ ਸੀ ਕਿ ਇਹ ਦਰਦਨਾਕ ਹਾਦਸਾ ਵਾਪਰ ਗਿਆ। ਮਿਲੀ ਜਾਣਕਾਰੀ ਅਨੁਸਾਰ ਦੋਵਾਂ ਦਾ ਵਿਆਹ 3 ਦਿਨ ਪਹਿਲਾਂ ਹੀ ਹੋਇਆ ਹੈ। ਲੜਕੇ ਦੀ ਪਛਾਣ ਗੁਰਮੁਖ ਸਿੰਘ ਜਦਕਿ ਮ੍ਰਿਤਕ ਲੜਕੀ ਦੀ ਪਛਾਣ ਅਮਰਦੀਪ ਕੌਰ ਵਜੋਂ ਹੋਈ ਹੈ।

 ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਬਡਾਲੀ ਆਲਾ ਸਿੰਘ ਦੇ ਐਸਐਚਓ ਹਰਕੀਰਤ ਸਿੰਘ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਮਾਨੁਪੁਰ ਤੋਂ ਬਲਾੜੇ ਵਾਲੇ ਰੋਡ 'ਤੇ ਹਾਦਸਾ ਵਾਪਰਿਆ ਹੈ ਜਿਸ ਵਿੱਚ ਇਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਕਾਰ ਵਿੱਚ 21 ਵਰ੍ਹਿਆਂ ਦਾ ਨਵ ਵਿਆਹਿਆ ਜੋੜਾ ਸਵਾਰ ਸੀ। ਹਾਦਸੇ ਵਿੱਚ ਲੜਕੀ ਅਮਰਦੀਪ ਕੌਰ ਦੀ ਮੌਤ ਹੋ ਗਈ ਅਤੇ ਗੁਰਮੁਖ ਸਿੰਘ ਦਾ ਇਲਾਜ ਸੈਕਟਰ 32 ਚੰਡੀਗੜ੍ਹ ਵਿੱਖੇ ਚੱਲ ਰਿਹਾ ਹੈ, ਇਹਨਾਂ ਦਾ ਵਿਆਹ ਇਸੇ ਐਤਵਾਰ 23 ਨਵੰਬਰ ਨੂੰ ਹੋਇਆ ਸੀ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਮਾਪਿਆਂ ਦਾ ਰੋ-ਰੋ ਬੁਰਾ ਹਾਲ ਹੈ। 

 


 

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement