Hoshiarpur News: ਮਾਂ ਸਮੇਤ ਦੋ ਧੀਆਂ ਨਹਿਰ ’ਚ ਡਿੱਗੀਆਂ, ਡੁੱਬਣ ਨਾਲ ਦੋਵਾਂ ਧੀਆਂ ਦੀ ਹੋਈ ਮੌਤ
Published : Nov 26, 2023, 8:48 am IST
Updated : Nov 26, 2023, 10:14 am IST
SHARE ARTICLE
Mother and two daughters fell into the canal in Hoshiarpur
Mother and two daughters fell into the canal in Hoshiarpur

ਐਕਟਿਵਾ ਦੇ ਡਾਵਾਂਡੋਲ ਹੋਣ ਕਾਰਨ ਵਾਪਰਿਆ ਹਾਦਸਾ

Mother and two daughters fell into the canal in Hoshiarpur:  ਜ਼ਿਲ੍ਹਾ ਹੁਸ਼ਿਆਰਪੁਰ ਦੀ ਤਹਿਸਲ ਮੁਕੇਰੀਆਂ ਅਧੀਨ ਪੈਂਦੇ ਪਿੰਡ ਸਿੰਘੋਵਾਲ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਇਥੇ  ਇੱਕ ਐਕਟਿਵਾ ਸਵਾਰ ਔਰਤ ਆਪਣੀਆਂ ਦੋ ਧੀਆਂ ਨਾਲ ਨਹਿਰ ਵਿਚ ਡਿੱਗ ਪਈ। ਲੋਕਾਂ ਨੇ ਐਕਟਿਵਾ ਸਵਾਰ ਮਾਂ-ਧੀਆਂ ਨੂੰ ਵੇਖ ਕੇ ਰੌਲਾ ਪਾਇਆ ਤੇ ਮੌਕੇ 'ਤੇ ਮਾਂ ਨੂੰ ਬਚਾ ਲਿਆ ਪਰੰਤੂ ਉਸ ਦੀਆਂ ਦੋ ਛੇ ਅਤੇ ਚਾਰ ਸਾਲ ਦੀਆਂ ਧੀਆਂ ਦੀ ਡੁੱਬਣ ਨਾਲ ਮੌਤ ਹੋ ਗਈ।

ਇਹ ਵੀ ਪੜ੍ਹੋ: Made in India: ਅੱਜ ਭਾਰਤ ਵਿੱਚ ਵਿਕਣ ਵਾਲੇ 99.2% ਫ਼ੋਨ ਮੇਡ ਇਨ ਇੰਡੀਆ, 2014 ਤੱਕ ਦੇਸ਼ ਆਯਾਤ 'ਤੇ ਸੀ ਨਿਰਭਰ 

ਪ੍ਰਾਪਤ ਜਾਣਕਾਰੀ ਅਨੁਸਾਰ, ਸਪਨਾ ਪਤਨੀ ਜਤਿੰਦਰ ਕੁਮਾਰ ਵਾਸੀ ਸਿੰਘੋਵਾਲ ਜੋ ਆਪਣੀ ਨਵੀਂ ਲਈ ਬਿਨਾਂ ਨੰਬਰੀ ਐਕਟਿਵਾ ’ਤੇ ਸਵਾਰ ਹੋ ਕੇ ਆਪਣੀਆਂ ਦੋ ਧੀਆਂ ਭੂਮਿਕਾ 6 ਅਤੇ ਪਾਰੂ (4) ਨਾਲ ਪਿੰਡ ਤੋਂ ਬੰਬੋਵਾਲ ਨੂੰ ਦਵਾਈ ਲੈਣ ਜਾ ਰਹੀਆਂ ਸਨ।

ਇਹ ਵੀ ਪੜ੍ਹੋ: Mohali News : ਚੰਡੀਗੜ੍ਹ 'ਚ ਅੱਜ ਕਈ ਸੜਕਾਂ ਰਹਿਣਗੀਆਂ ਬੰਦ, ਏਅਰਪੋਰਟ ਰੋਡ ਤੇ ਹਾਊਸਿੰਗ ਬੋਰਡ ਚੌਕ ਰਹੇਗਾ ਜਾਮ, ਜਾਣੋ ਕਿਉਂ?

ਉਨ੍ਹਾਂ ਦੱਸਿਆ ਕਿ ਜਦੋਂ ਉਹ ਪਿੰਡ ਬੰਬੋਵਾਲ ਤੋਂ ਥੋੜ੍ਹਾ ਪਿੱਛੇ ਹੀ ਸਨ ਤਾਂ ਐਕਟਿਵਾ ਡਾਵਾਂਡੋਲ ਹੋ ਕੇ ਨਹਿਰ ਦੇ ਨਾਲ ਬਣੇ ਸੀਮੈਂਟ ਸਾਈਫ਼ਨ ਨਾਲ ਟਕਰਾ ਗਈ ਜਿਸ ਕਾਰਨ ਐਕਟਿਵਾ ਦੇ ਪਿੱਛੇ ਬੈਠੀਆਂ ਦੋਨੋਂ ਬੇਟੀਆਂ ਨਹਿਰ ਵਿਚ ਡਿੱਗ ਪਈਆਂ ਅਤੇ ਸਪਨਾ ਆਪ ਸੜਕ ’ਤੇ ਡਿੱਗ ਪਈ। ਪਾਣੀ ਜ਼ਿਆਦਾ ਹੋਣ ਅਤੇ ਲੜਕੀਆਂ ਛੋਟੀਆਂ ਹੋਣ ਕਾਰਨ ਪਾਣੀ ਵਿਚ ਡੁੱਬ ਗਈਆਂ ਅਤੇ ਦੋਵਾਂ ਦੀ ਮੌਤ ਹੋ ਗਈ। ਮੁਕੇਰੀਆਂ ਪੁਲਿਸ ਨੇ ਲਾਸ਼ਾਂ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement