ਰੁਕ-ਰੁਕ ਕੇ ਪੈ ਰਹੀ ਬਾਰਸ਼ ਨੇ ਪੰਜਾਬ 'ਚ ਵਧਾਈ ਠੰਢ
Published : Nov 26, 2020, 7:10 am IST
Updated : Nov 26, 2020, 7:10 am IST
SHARE ARTICLE
image
image

ਰੁਕ-ਰੁਕ ਕੇ ਪੈ ਰਹੀ ਬਾਰਸ਼ ਨੇ ਪੰਜਾਬ 'ਚ ਵਧਾਈ ਠੰਢ

ਮਾਨਸਾ, 25 ਨਵੰਬਰ (ਨਾਨਕ ਸਿੰਘ ਖੁਰਮੀ) : ਪੰਜਾਬ ਵਿਚ ਬੀਤੀ ਰਾਤ ਤੋਂ ਕਈ ਥਾਵਾਂ ਉਤੇ ਰੁਕ-ਰੁਕ ਕੇ ਪੈ ਰਹੀ ਬਾਰਸ਼ ਨੇ ਪੰਜਾਬ ਨੂੰ ਠੰਢਾ-ਠੰਢਾ ਕੂਲ-ਕੂਲ ਕਰ ਦਿਤਾ ਹੈ। ਜਿਸ ਨੂੰ ਲੈ ਕੇ ਪੰਜਾਬ ਵਿਚ ਤਾਪਮਾਨ 'ਚ ਭਾਰੀ ਗਿਰਾਵਟ ਦਰਜ ਕੀਤੀ ਗਈ ਤੇ ਇਸ ਮੀਂਹ ਨੇ ਕਿਸਾਨਾਂ ਦੀ ਚਿੰਤਾ ਵਿਚ ਹੋਰ ਵਾਧਾ ਕਰ ਦਿਤਾ।
ਅੱਜ ਸਵੇਰੇ ਤੋਂ ਇਲਾਕੇ ਵਿਚ ਬੱਦਲਵਾਈ ਤੋਂ ਬਾਅਦ ਦੁਪਹਿਰ ਕਰੀਬ 12.30 ਵਜੇ ਮੀਂਹ ਪੈਣ ਨਾਲ ਅੱਗੇ ਨਾਲੋਂ ਠੰਢ ਵੀ ਵੱਧ ਗਈ ਅਤੇ ਜਿਸਨੇ ਕਿਸਾਨਾਂ ਦੀਆਂ ਫ਼ਸਲਾਂ ਵਿਛ ਗਈਆਂ, ਅਤੇ ਪਸ਼ੂਆਂ ਦਾ ਹਰਾ-ਚਾਰਾ ਨਸ਼ਟ ਕਰ ਦਿਤਾ। ਜਿਸ ਕਰ ਕੇ ਕਿਸਾਨਾਂ ਦੀ ਚਿੰਤਾ ਹੋਰ ਵੱਧ ਗਈ।
ਜਾਣਕਾਰੀ ਮਿਲੀ ਹੈ ਕਿ ਪਹਾੜੀ ਇਲਾਕਿਆਂ ਵਿਚ ਭਾਰੀ ਬਰਫ਼ਬਾਰੀ ਹੋਣ ਕਾਰਣ ਹੀ ਇਹ ਠੰਢ ਵੱਧ ਗਈ ਹੈ। ਜਿਸ ਨਾਲ ਤਾਮਮਾਨ ਵਿਚ ਭਾਰੀ ਗਿਰਾਵਟ ਦਰਜ ਕੀਤੀ ਗਈ। ਮਾਨਸਾ ਵਿਚ ਉਚ ਤਾਪਮਾਨ 18 ਡਿਗਰੀ ਤੇ ਨਿਚਲਾ ਤਾਪਮਾਨ 10 ਡਿਗਰੀ ਮਾਪਿਆ ਗਿਆ। ਬੁਧਵਾਰ ਨੂੰ ਆਏ ਇਸ ਬੇ-ਮੌਸਮੀ ਮੀਂਹ ਨੇ ਕਿਸਾਨਾਂ ਲਈ ਵੀ ਆਫ਼ਤਾਂ ਖੜੀਆਂ ਕਰ ਦਿਤੀਆਂ ਉਥੇ ਹੀ ਆਮ ਜਨਜੀਵਨ ਵੀ ਠੰਢ ਦੀ ਚਪੇਟ 'ਚ ਆਉਣ ਕਾਰਣ ਜਕੜਨ ਬਣੀ ਰਹੀ। ਇਸ ਮੀਂਹ ਕਾਰਣ ਕਿਸਾਨਾਂ ਦੀਆਂ ਫ਼ਸਲਾਂ ਵਿਛ ਗਈਆਂ ਅਤੇ ਪਸ਼ੂਆਂ ਦਾ ਹਰਾ-ਚਾਰਾ ਨਸ਼ਟ ਕਰ ਦਿਤਾ। ਜਿਸ ਕਰ ਕੇ ਕਿਸਾਨਾਂ ਦੀ ਚਿੰਤਾ ਹੋਰ ਵੱਧ ਗਈ ਹੈ। ਦੂਜੇ ਪਾਸੇ ਕਪੜਾ ਵਪਾਰੀਆਂ ਵਿਚ ਇਸ ਠੰਢ ਨੂੰ ਲੈ ਕੇ ਖ਼ੁਸ਼ੀ ਦੇਖਣ ਨੂੰ ਮਿਲ ਰਹੀ ਹੈ। ਇਹ ਠੰਢ ਉਨ੍ਹਾਂ ਲਈ ਵਧੀਆ ਬਿਜਨੈਸ ਲੈ ਕੇ ਆਈ ਹੈ। ਤੇ ਹਰ ਇਕ ਦੁਕਾਨ 'ਤੇ ਠੰਢ ਦੇ ਕਪੜਿਆਂ ਦੀ ਖ਼ਰੀਦਦਾਰੀ ਵਧ ਗਈ।imageimage

SHARE ARTICLE

ਏਜੰਸੀ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement