ਪ੍ਰਾਈਵੇਟ ਹਸਪਤਾਲ ਦੇ ਲੇਖਾਕਾਰ ਨੇ ਕੀਤੀ ਆਤਮ ਹਤਿਆ
Published : Oct 26, 2020, 12:28 am IST
Updated : Oct 26, 2020, 12:28 am IST
SHARE ARTICLE
image
image

ਪ੍ਰਾਈਵੇਟ ਹਸਪਤਾਲ ਦੇ ਲੇਖਾਕਾਰ ਨੇ ਕੀਤੀ ਆਤਮ ਹਤਿਆ

ਬਠਿੰਡਾ,25 ਅਕਤੂਬਰ (ਰਾਜ ਸਰਮਾ): ਸਥਾਨਕ ਸ਼ਹਿਰ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਬਤੌਰ ਲੇਖਾਕਾਰ ਕੰਮ ਕਰਨ ਵਾਲੇ ਨੌਜਵਾਨ ਵਲੋਂ ਅਪਣੀ ਸਹਿਕਰਮੀ ਨਰਸ ਤੋਂ ਦੁਖੀ ਹੋ ਕੇ ਆਤਮ ਹਤਿਆ ਕਰਨ ਦੀ ਸੂਚਨਾ ਹੈ। ਥਾਣਾ ਥਰਮਲ ਦੀ ਪੁਲਿਸ ਨੇ ਮ੍ਰਿਤਕ ਕੋਲੋ ਮਿਲੇ ਖ਼ੁਦਕਸ਼ੀ ਨੋਟ ਦੇ ਆਧਾਰ 'ਤੇ ਕਥਿਤ ਮੁਲਜ਼ਮ ਨਰਸ ਜਸਵੰਤ ਕੌਰ ਵਿਰੁਧ ਧਾਰਾ 306 ਤਹਿਤ ਪਰਚਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮ੍ਰਿਤਕ ਦੀ ਪਹਿਚਾਣ ਹਰਜੀਤ ਸਿੰਘ (29) ਪੁੱਤਰ ਸੁਖਨੈਬ ਸਿੰਘ ਨਿਵਾਸੀ ਨਵਾਂ ਪਿੰਡ ਨੇੜੇ ਬੀੜ ਬਹਿਮਣ ਦੇ ਤੌਰ 'ਤੇ ਹੋਈ ਹੈ। ਮੌਜੂਦਾ ਸਮੇਂ ਮ੍ਰਿਤਕ ਸਥਾਨਕ ਐਨ.ਐਫ.ਐਲ ਕਾਲੋਨੀ ਦੇ ਸਾਹਮਣੇ ਟਰਾਂਸਪੋਰਟ ਨਗਰ ਵਿਚ ਕਿਰਾਏ ਦੇ ਮਕਾਨ ਵਿਚ ਰਹਿ ਰਿਹਾ ਸੀ, ਜਿੱਥੇ ਉਸ ਨੇ ਛੱਤ ਦੇ ਪੱਖੇ ਨਾਲ ਲਟਕ ਕੇ ਆਤਮ ਹਤਿਆ ਕਰ ਲਈ। ਉਧਰ ਮ੍ਰਿਤਕ ਦੇ ਪ੍ਰਵਾਰ ਵਾਲਿਆਂ ਨੇ ਖ਼ੁਦਕਸੀ ਨੋਟ ਵਿਚ ਹਸਪਤਾਲ ਦੇ ਤਿੰਨ ਹੋਰ ਨੌਜਵਾਨਾਂ ਦੇ ਨਾਵਾਂ ਦਾ ਵੇਰਣਾ ਹੋਣ ਕਾਰਨ ਉਨ੍ਹਾਂ ਵਿਰੁਧ ਵੀ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਹਸਪਤਾਲ ਅੱਗੇ ਧਰਨਾ ਲਗਾ ਦਿਤਾ। ਇਸ ਦੌਰਾਨ ਡੀਐਸਪੀ ਸਿਟੀ ਆਸ਼ਵੰਤ ਸਿੰਘ ਤੇ ਥਾਣਾ ਮੁਖੀ ਮੌਕੇ 'ਤੇ ਪੁੱਜੇ ਤੇ ਉਨ੍ਹਾਂ ਕਾਨੂੰਨ ਮੁਤਾਬਕ ਕਾਰਵਾਈ ਕਰਨ ਦਾ ਭਰੋਸਾ ਦਿਤਾ। ਸੂਚਨਾ ਮੁਤਾਬਕ ਮ੍ਰਿਤਕ ਦਾ ਕੁੱਝ ਸਮਾਂ ਪਹਿਲਾਂ ਹੀ ਵਿਆਹ ਹੋਇਆ ਸੀ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement