ਸਾਬਕਾ ਮੰਤਰੀਆਂ ਨੇ ਮੀਡੀਆ ਸਾਹਮਣੇ ਸੁਣਾਇਆ ਆਪਣਾ ਦੁੱਖੜਾ, ਪੜ੍ਹੋ ਗੁਰਪ੍ਰੀਤ ਕਾਂਗੜ ਨੇ ਕੀ ਕਿਹਾ 
Published : Sep 26, 2021, 3:44 pm IST
Updated : Sep 26, 2021, 3:44 pm IST
SHARE ARTICLE
Gurpreet Kangar, Balbir Sidhu
Gurpreet Kangar, Balbir Sidhu

ਮੈਂ ਉਹ ਕੀਤਾ ਜੋ ਕਿਸੇ ਮੰਤਰੀ ਨੇ 50 ਸਾਲਾਂ ਤੋਂ ਨਹੀਂ ਕੀਤਾ।

 

ਚੰਡੀਗੜ੍ਹ - ਮੰਤਰੀ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ  ਗੁਰਪ੍ਰੀਤ ਸਿੰਘ ਕਾਂਗੜ ਵਲੋਂ ਅੱਜ ਪ੍ਰੈਸ ਕਾਨਫ਼ਰੰਸ ਕੀਤੀ ਗਈ। ਇਸ ਪ੍ਰੈਸ਼ ਕਾਨਫਰੰਸ ਵਿਚ ਗੁਰਪ੍ਰੀਤ ਕਾਂਗੜ ਨੇ ਕਿਹਾ ਕਿ ਅਸੀਂ ਮੀਡੀਆ ਰਾਹੀਂ ਆਪਣਾ ਦਰਦ ਦੱਸਣਾ ਚਾਹੁੰਦੇ ਹਾਂ, ਜਿਸ ਵਿਚ ਪਾਰਟੀ ਨੇ ਸਾਨੂੰ ਬਹੁਤ ਸਤਿਕਾਰ ਵੀ ਦਿੱਤਾ ਤੇ ਪਹਿਲਾਂ ਮੇਰੇ ਕੋਲ ਬਿਜਲੀ ਵਿਭਾਗ ਸੀ, ਜਿਸ ਵਿਚ ਮੈਂ ਉਨ੍ਹਾਂ ਲੋਕਾਂ ਨੂੰ ਨੌਕਰੀਆਂ ਦਿੱਤੀਆਂ ਜਿਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਮੌਤ ਹੋ ਗਈ ਸੀ।

ਕਾਂਗੜ ਨੇ ਕਿਹਾ ਕਿ ਇਹ ਪੱਕਾ ਇਰਾਦਾ ਸੀ ਕਿ 24 ਘੰਟੇ ਬਿਜਲੀ ਸੇਵਾ ਰਹੇ ਇਹ ਨਿਸ਼ਚਿਤ ਸੀ। ਜਿੱਥੇ ਕਿਤੇ ਵੀ ਪੰਜਾਬ ਵਿਚ ਕਿਸੇ ਨੂੰ ਮੁਸ਼ਕਿਲ ਆਉਂਦੀ ਸੀ ਤੇ ਉਹ ਮੈਨੂੰ ਫੋਨ ਕਰਦਾ ਸੀ ਤਾਂ ਮੈਂ ਰਾਤ ਨੂੰ ਵੀ ਉਸ ਮਸਲੇ ਦਾ ਹੱਲ ਕਰਦਾ ਸੀ।  ਮੈਂ ਚੰਗਾ ਕੰਮ ਕੀਤਾ ਤਾਂ ਮੈਨੂੰ ਮਾਲ ਵਿਭਾਗ ਦਿੱਤਾ ਗਿਆ ਤੇ ਮੈਂ ਉਸ ਵਿਚ ਪੂਰਾ ਰਿਕਾਰਡ ਆਨਲਾਈਨ ਕੀਤਾ। ਮੈਂ ਸ਼ਾਮਲਾਟ ਜਗ੍ਹਾ ਦਾ ਮਾਲਕਾਨਾ ਹੱਕ ਹਰ ਗਰੀਬ ਨੂੰ ਦਿੱਤਾ।ਕਾਂਗੜ ਨੇ ਕਿਹਾ ਕਿ ਮੈਂ ਉਹ ਕੀਤਾ ਜੋ ਕਿਸੇ ਮੰਤਰੀ ਨੇ 50 ਸਾਲਾਂ ਤੋਂ ਨਹੀਂ ਕੀਤਾ। ਅਸੀਂ ਕੋਰੋਨਾ ਦੇ ਸਮੇਂ ਦੌਰਾਨ 1300 ਕਰੋੜ ਰੁਪਏ ਦਿੱਤੇ। ਮੇਰੇ ਵਿਭਾਗ ਵਿਚ ਤਰੱਕੀ ਨਹੀਂ ਕੀਤੀ ਗਈ, ਜੋ 25 ਸਾਲਾਂ ਤੋਂ ਬਕਾਇਆ ਸੀ ਸਿਰਫ਼ ਉਹ ਹੀ ਦਿੱਤਾ ਗਿਆ। 
 

SHARE ARTICLE

ਏਜੰਸੀ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement