ਪੰਜਾਬ 'ਚ ਅਕਾਲੀ-ਭਾਜਪਾ ਦਾ ਗਠਜੋੜ ਟੁੱਟਿਆ
Published : Sep 26, 2020, 11:00 pm IST
Updated : Sep 26, 2020, 11:25 pm IST
SHARE ARTICLE
ਪੰਜਾਬ 'ਚ ਅਕਾਲੀ-ਭਾਜਪਾ ਦਾ ਗਠਜੋੜ ਟੁੱਟਿਆ
ਪੰਜਾਬ 'ਚ ਅਕਾਲੀ-ਭਾਜਪਾ ਦਾ ਗਠਜੋੜ ਟੁੱਟਿਆ

ਹੁਣ ਸ਼੍ਰੋਮਣੀ ਅਕਾਲੀ ਦਲ NDA ਦਾ ਹਿੱਸਾ ਨਹੀਂ ਰਿਹਾ

ਪੰਜਾਬ 'ਚ ਅਕਾਲੀ-ਭਾਜਪਾ ਦਾ ਗਠਜੋੜ ਟੁੱਟਿਆ

ਹੁਣ ਸ਼੍ਰੋਮਣੀ ਅਕਾਲੀ ਦਲ NDA ਦਾ ਹਿੱਸਾ ਨਹੀਂ ਰਿਹਾ

ਪਾਰਟੀ ਦੀ ਕੋਰ ਕਮੇਟੀ ਬੈਠਕ ਤੋਂ ਬਾਦ ਸੁਖਬੀਰ ਬਾਦਲ ਨੇ ਕੀਤਾ ਅੈਲਾਨ

ਪੰਜਾਬ ਦੇ ਹਿਤਾਂ ਲਈ ਤੋੜਿਆ ਹੈ ਗਠਜੋੜ

ਖੇਤੀ ਬਿੱਲਾਂ ਬਾਰੇ ਅਕਾਲੀ ਦਲ ਦੀ ਨਹੀਂ ਲਈ ਗਈ ਰਾਏ

ਤਿੰਨੋ ਖੇਤੀ ਆਰਡੀਨੈਂਸ ਪੰਜਾਬ ਦੀ ਕਿਸਾਨੀ ਦੇ ਵਿਰੋਧੀ 

ਕੋਰ ਕਮੇਟੀ ਉਪਰੰਤ ਸੁਖਬੀਰ ਬਾਦਲ ਨੇ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਜਾਣਕਾਰੀ

ਖੇਤੀ ਬਿੱਲਾਂ ਦੇ ਵਿਰੋਧ ਵਿਚ ਸ਼੍ਰੋਮਣੀ ਅਕਾਲੀ ਦਲ (ਬਾਦਲ ਧੜਾ) ਨੇ ਭਾਜਪਾ ਨਾਲੋਂ ਆਪਣਾ ਨਾਤਾ ਤੋੜ ਲਿਆ ਹੈ। ਇਸ ਬਾਰੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਹੈ। ਇਹ ਫੈਸਲਾ ਸੁਖਬੀਰ ਬਾਦਲ ਵੱਲੋਂ ਲਿਆ ਗਿਆ ਹੈ। ਮੀਟਿੰਗ ਤੋਂ ਬਾਅਦ ਸੁਖਬੀਰ ਬਾਦਲ ਨੇ ਦੱਸਿਆ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋੰ ਕਿਸਾਨਾਂ ਨਾਲ ਸਬੰਧਤ ਖੇਤੀ ਬਿੱਲਾਂ ਨੂੰ ਵਾਪਸ ਨਹੀਂ ਲਿਆ ਗਿਆ,ਜੋ ਕਿ ਕਿਸਾਨ ਵਿਰੋਧੀ ਹਨ।ਨਾ ਹੀ ਬਿੱਲ ਪਾਸ ਕਰਨ ਤੋੰ ਅਕਾਲੀ ਦਲ ਤੋੰ ਸਲਾਹ ਲਈ ਜਦ ਕਿ ਅਕਾਲੀ ਦਲ ਦੇ ਨੁਮਾਇੰਦਿਆ ਨੂੰ ਖੇਤੀ ਬਾਰੇ ਪੂਰੀ ਜਾਣਕਾਰੀ ਹੈ । 

ਪਰ ਭਾਜਪਾ ਦੇ ਪਾਸ ਕੀਤੇ ਇਹ ਬਿਲ ਪੰਜਾਬ ਅਤੇ ਕਿਸਾਨ ਵਿਰੋਧੀ ਹਨ।ਜਿਸ ਕਾਰਨ ਬਿਲਾਂ ਦਾ ਵਿਰੋਧ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਐਨ.ਡੀ.ਏ ਦਾ ਹਿੱਸਾ ਨਹੀਂ ਰਹਿ ਸਕਦਾ।ਅੱਗੇ ਸੁਖਬੀਰ ਬਾਦਲ ਨੇ ਕਿਹਾ ਕਿ ਕਿਸਾਨ ਪੰਜਾਬ ਦੀ ਜਾਨ ਹਨ। ਅਸੀਂ ਪੰਜਾਬ ਵਿਰੋਧੀ ਪਾਰਟੀ ਦਾ ਹਿੱਸਾ ਨਹੀਂ ਰਹਿ ਸਕਦੇ। ਦੱਸ ਦੇਈਏ ਕਿ ਅਕਾਲੀ ਭਾਜਪਾ ਦਾ ਇਹ 22 ਸਾਲ ਪੁਰਾਣਾ ਰਿਸ਼ਤਾ ਸੀ ਜਿਸ ਵਿਚ ਅੱਜ ਵੱਡੀ ਤਰੇੜ ਆਈ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement