Ferozepur News : ਫਿਰੋਜ਼ਪੁਰ ’ਚ ਮਹਿੰਦਰਾ ਪਿੱਕ ਤੇ ਟਰਾਲੇ ਦੀ ਟੱਕਰ ’ਚ 2 ਨੌਜਵਾਨਾਂ ਦੀ ਮੌਤ 

By : BALJINDERK

Published : May 26, 2025, 2:27 pm IST
Updated : May 26, 2025, 2:27 pm IST
SHARE ARTICLE
ਮ੍ਰਿਤਕਾਂ ’ਚ ਇੱਕ ਦੀ ਪਛਾਣ ਸ਼ਿਵਾ (18 ਸਾਲ) ਵਜੋਂ ਹੋਈ  
ਮ੍ਰਿਤਕਾਂ ’ਚ ਇੱਕ ਦੀ ਪਛਾਣ ਸ਼ਿਵਾ (18 ਸਾਲ) ਵਜੋਂ ਹੋਈ  

Ferozepur News : ਫਾਜ਼ਿਲਕਾ ਜੀਟੀ ਰੋਡ ’ਤੇ ਵਾਪਰਿਆ ਭਿਆਨਕ ਹਾਦਸਾ

Ferozepur News in Punjabi : ਫਿਰੋਜ਼ਪੁਰ ਫਾਜ਼ਿਲਕਾ ਜੀਟੀ ’ਤੇ ਆਏ ਦਿਨ ਸੜਕੀ ਹਾਦਸੇ ਵਾਪਰ ਰਹੇ ਹਨ ਅਜਿਹਾ ਕੋਈ ਦਿਨ ਮਹੀਨਾ ਨਹੀਂ ਕਿ ਫਿਰੋਜ਼ਪੁਰ ਫਾਜ਼ਿਲਕਾ ਜੀਟੀ ਰੋਡ ਸੜਕ ’ਤੇ ਕੋਈ ਹਾਦਸਾ ਨਾ ਵਾਪਰਿਆ ਹੋਵੇ, ਹੁਣ ਤਾਂ ਲੋਕ ਇਸ ਸੜਕ ਨੂੰ ਖੂਨੀ ਖੂਹ ਦੇ ਨਾਮ ਵਜੋਂ ਬੁਲਾਉਣ ਲੱਗ ਪਏ ਹਨ ਅੱਜ ਕਰੀਬ 11 ਵਜੇ ਦੇ ਆਸ ਪਾਸ ਇਹ ਸੜਕੀ ਹਾਦਸਾ ਗੁਰੂ ਹਰਸਹਾਏ ਦੇ ਨੇੜਲੇ ਪਿੰਡ ਹਾਮਦ ਵਿਖੇ ਵਾਪਰਿਆ ਹੈ। 

ਜਾਣਕਾਰੀ ਮੁਤਾਬਕ ਮਹਿੰਦਰਾ ਪਿੱਕ (ਬਲੈਰੋ ਗੱਡੀ) ਜਿਸਦੀ ਘੋੜੇ ਟਰਾਲੇ ਨਾਲ ਟੱਕਰ ਹੋ ਜਾਂਦੀ ਹੈ ਟੱਕਰ ਐਨੀ ਜ਼ਿਆਦਾ ਭਿਆਨਕ ਹੁੰਦੀ ਹੈ ਕਿ ਬੈਲੋਰੋ ਗੱਡੀ ਘੁੰਮ ਜਾਂਦੀ ਹੈ ਅਤੇ ਆਪਣੀ ਦਿਸ਼ਾ ਬਦਲ ਲੈਂਦੀ ਅਤੇ ਫਿਰੋਜ਼ਪੁਰ ਸਾਈਡ ਨੂੰ ਜਾ ਰਹੇ ਤਿੰਨ ਮੋਟਰਸਾਈਕਲ ਸਵਾਰਾਂ ਨੂੰ ਆਪਣੀ ਲਪੇਟ ਵਿਚ ਲੈ ਲੈਂਦੀ ਹੈ। ਜਿਸ ਵਿਚ 3 ਨੌਜਵਾਨਾਂ ਦੀ ਮੌਕੇ ’ਤੇ ਮੌਤ ਹੋ ਜਾਂਦੀ ਹੈ ਅਤੇ ਤੀਸਰਾ ਵਿਆਕਤੀ ਗੰਭੀਰ ਜ਼ਖ਼ਮੀ ਹੋ ਜਾਂਦਾ ਹੈ। ਜਿਸਨੂੰ ਸਥਾਨਕ ਲੋਕਾਂ ਦੀ ਮਦਦ ਨਾਲ 108 ਐਂਬੂਲੈਂਸ ਰਾਹੀ ਨੇੜਲੇ ਹਸਪਤਾਲ ਪਹੁੰਚਾਇਆ ਜਾਂਦਾ ਹੈ। ਇਸ ਹਾਦਸੇ ’ਚ ਜਿਨ੍ਹਾਂ 2 ਨੌਜਵਾਨਾਂ ਦੀ ਮੌਤ ਹੋ ਜਾਂਦੀ ਹੈ ਉਸ ਵਿੱਚ ਇਕ ਦੀ ਪਹਿਚਾਣ ਸ਼ਿਵਾ (ਉਮਰ18 ਸਾਲ) ਪੁੱਤਰ ਕਸ਼ਮੀਰ ਲਾਲ ਉਤਲਾ ਵੇਹੜਾ ਵਜੋਂ ਹੋਈ ਹੈ। 

1

ਇਸ ਘਟਨਾ ਦਾ ਪਤਾ ਲਗਦੇ ਹੀ ਸੜਕ ਸੁਰੱਖਿਆ ਫ਼ੋਰਸ ਦੀ ਟੀਮ ਵੀ ਮੌਕੇ ’ਤੇ ਪਹੁੰਚ ਜਾਂਦੀ ਹੈ ਅਤੇ ਥਾਣਾ ਲੱਖੋ ਕੇ ਬਹਿਰਾਮ ਦੇ ਥਾਣਾ ਮੁਖੀ ਵੀ ਪਹੁੰਚ ਜਾਂਦੇ ਹਨ ਅਤੇ ਟਰੈਫਿਕ ਨੂੰ ਬਹਾਲ ਕਰਕੇ ਆਵਾਜਾਈ ਨੂੰ ਚਾਲੂ ਕਰਵਾਇਆ ਜਾਂਦਾ ਹੈ ਥਾਣਾ ਮੁਖੀ ਵਲੋਂ ਡਰਾਈਵਰ ਅਤੇ ਘੋੜੇ ਟਰਾਲੇ ਨੂੰ ਆਪਣੀ ਗ੍ਰਿਫ਼ਤ ਵਿਚ ਲੈਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਲਾਸ਼ਾਂ ਨੂੰ ਮੋਰਚਰੀ ਲਈ ਰਵਾਨਾ ਕੀਤਾ ਗਿਆ ਹੈ।  

(For more news apart from 2 youths die in collision between Mahindra pick-up and trolley in Ferozepur News in Punjabi, stay tuned to Rozana Spokesman)

Location: India, Punjab, Firozpur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement