Ludhiana News : ਲੁਧਿਆਣਾ ’ਚ ਮਹਿੰਦਰਾ ਬਲੈਰੋ ਨੇ ਗਲੀ ’ਚ ਖੇਡ ਰਹੇ ਬੱਚੇ ਨੂੰ ਕੁਚਲਿਆ, ਮੌਕੇ ’ਤੇ ਹੋਈ ਮੌਤ

By : BALJINDERK

Published : Jan 26, 2025, 9:04 pm IST
Updated : Jan 26, 2025, 9:04 pm IST
SHARE ARTICLE
ਹਾਦਸੇ ਤੋਂ ਬਾਅਦ ਗਲੀ ’ਚ ਲੋਕਾਂ ਦਾ ਹੋਇਆ ਇਕੱਠ
ਹਾਦਸੇ ਤੋਂ ਬਾਅਦ ਗਲੀ ’ਚ ਲੋਕਾਂ ਦਾ ਹੋਇਆ ਇਕੱਠ

Ludhiana News : ਬੱਚੇ ਦੀ ਉਮਰ ਸੀ ਡੇਢ ਸਾਲ, ਪੁਲਿਸ ਮੌਕੇ ’ਤੇ ਪਹੁੰਚ ਕੇ ਜਾਂਚ ’ਚ ਜੁਟੀ

Ludhiana News in Punjabi : ਲੁਧਿਆਣਾ ਦੇ ਸਿਲੀਮ ਟਾਪਰੀ ਤੋਂ ਸਾਹਮਣੇ ਆਇਆ ਹੈ ਜਿੱਥੇ ਗਲੀ ’ਚ ਡੇਢ ਸਾਲ ਦਾ ਬੱਚਾ ਖੇਡ ਰਿਹਾ ਸੀ ਉਸੇ ਘਰ ਦੇ ਕੋਲ ਇੱਕ ਫੈਕਟਰੀ ਦਾ ਡਰਾਈਵਰ ਮਹਿੰਦਰਾ ਬਲੈਰੋ ਲੈ ਕੇ ਨਿਕਲਿਆ ਤਾਂ ਉਸ ਨੇ ਬਿਨਾਂ ਦੇਖੇ ਗੱਡੀ ਡੇਢ ਸਾਲ ਦੇ ਬੱਚੇ ’ਤੇ ਚੜਾ ਦਿੱਤੀ। ਜਿਸ ਤੋਂ ਬਾਅਦ ਬੱਚੇ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਿਸ ਦੀ ਸੀਸੀਟੀਵੀ ਵੀਡੀਓ ਵੀ ਨਿਕਲ ਕੇ ਸਾਹਮਣੇ ਆਈ ਹੈ। ਉਸ ਤੋਂ ਬਾਅਦ ਮੁਹੱਲੇ ’ਚ ਵੱਡਾ ਹੰਗਾਮਾ ਵੀ ਦੇਖਣ ਨੂੰ ਮਿਲਿਆ, ਪਰ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ।ਲੋਕਾਂ ਨੇ ਉਸ ਨੂੰ ਫ਼ੜਨ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਮੌਕੇ ਤੋਂ ਫ਼ਰਾਰ ਹੋ ਗਿਆ ।

ਉੱਥੇ ਹੀ ਦੂਸਰੇ ਪਾਸੇ ਪਰਿਵਾਰਕ ਮੈਂਬਰਾਂ ਦਾ ਰੋ- ਰੋ ਕੇ ਬੁਰਾ ਹਾਲ ਹੈ ਉਹ ਇਨਸਾਫ਼ ਦੀ ਮੰਗ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਪਹਿਲਾਂ ਵੀ ਇਹਨਾਂ ਗੱਡੀਆਂ ਵਾਲਿਆਂ ਨੂੰ ਮਨਾ ਕੀਤਾ ਕਿ ਗਲੀ ’ਚ ਗੱਡੀਆਂ ਲੈ ਕੇ ਨਾ ਨਿਕਲਿਆ ਕਰਨ, ਪਰ ਗਲੀ ’ਚ ਜੋ ਫ਼ੈਕਟਰੀ ਹੈ  ਉਹ ਵੱਡੀਆਂ ਵੱਡੀਆਂ ਗੱਡੀਆਂ ਇਸ ਗਲੀ ’ਚ ਲੈ ਕੇ ਲੰਘਦੇ ਹਨ।

ਮੌਕੇ ’ਤੇ ਪਹੁੰਚੀ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਪੁਲਿਸ ਨੇ ਕਿਹਾ ਕਿ ਜਿਹੜੀ ਮਹਿੰਦਰਾ ਬਲੈਰੋ ਗੱਡੀ ਹੈ ਉਹਨਾਂ ਨੇ ਆਪਣੇ ਕਬਜ਼ੇ ’ਚ ਲੈ ਲਈ ਹੈ। ਫ਼ਿਲਹਾਲ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ ਅਤੇ ਜਲਦ ਤੋਂ ਜਲਦ ਬਣਦੀ ਕਾਰਵਾਈ ਕੀਤੀ ਜਾਵੇਗੀ। 

(For more news apart from Mahindra Blairo crushed child playing in the street in Ludhiana, died on the spot News in Punjabi, stay tuned to Rozana Spokesman)

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement