ਬੇਰੁਜ਼ਗਾਰ ਅਧਿਆਪਕਾਂ ਨੇ ਮੁਹਾਲੀ ਸਿੰਘ ਸ਼ਹੀਦਾਂ ਗੁਰਦੁਆਰੇ ਸਾਹਮਣੇ ਲਗਾਇਆ ਜਾਮ
Published : Oct 25, 2021, 2:09 pm IST
Updated : Oct 25, 2021, 7:57 pm IST
SHARE ARTICLE
Unemployed teachers
Unemployed teachers

ਅਧਿਆਪਕਾਂ ਦੀ ਹਮਾਇਤ ਵਿਚ ਸੀਨੀਅਰ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਵੀ ਪਹੁੰਚੇ

ਮੁਹਾਲੀ - 646 ਬੇਰੁਜ਼ਗਾਰ ਪੀ. ਟੀ. ਆਈ. ਅਧਿਆਪਕਾਂ ਵਲੋਂ ਸਾਲ 2011 ਦੀ 646 ਪੀ. ਟੀ. ਆਈ. ਅਧਿਆਪਕਾਂ ਦੀ ਮੈਰਿਟ ਸੂਚੀ ਜਾਰੀ ਕਰਨ ਦੀ ਮੰਗ ਨੂੰ ਲੈ ਕੇ ਮੁਹਾਲੀ ਦੇ ਗੁਰਦੁਆਰਾ ਸਿੰਘ ਸ਼ਹੀਦਾਂ ਸਾਹਮਣੇ ਚੌਕ ਵਿਚ ਧਰਨਾ ਲਗਾਇਆ ਗਿਆ ਹੈ | ਇਸ ਮੌਕੇ ਬੇਰੁਜ਼ਗਾਰ ਅਧਿਆਪਕਾਂ ਦੀ ਹਮਾਇਤ ਵਿਚ ਸੀਨੀਅਰ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਵੀ ਪਹੁੰਚੇ। 

Unemployed teachers Unemployed teachers

ਪਿਛਲੇ 2 ਹਫ਼ਤਿਆਂ ਤੋਂ ਮੁਹਾਲੀ ਦੀ ਸੋਹਾਣਾ ਟੈਂਕੀ 'ਤੇ ਚੜ੍ਹੇ ਅਧਿਆਪਕਾਂ ਵੱਲੋਂ ਲਗਾਤਾਰ ਆਪਣੀਆਂ ਨੌਕਰੀਆਂ ਲਈ ਸਰਕਾਰ ਨੂੰ ਮੰਗ ਕੀਤੀ ਜਾ ਰਹੀ ਹੈ।
ਅਧਿਆਪਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣ ਪਰ ਸਰਕਾਰ ਵਲੋਂ ਉਨ੍ਹਾਂ ਦੀ ਗੱਲ ਸੁਣੀ ਨਹੀਂ ਜਾ ਰਹੀ।

Unemployed teachers Unemployed teachers

ਇਸ ਦੇ ਮੱਦੇਨਜ਼ਰ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਆਗੂ ਗੁਰਨਾਮ ਚੜੂਨੀ ਉਨ੍ਹਾਂ ਦੀ ਮਦਦ ਲਈ ਪੁੱਜੇ। ਇਸ ਤੋਂ ਕੁੱਝ ਸਮੇਂ ਬਾਅਦ ਹੀ ਏਅਰਪੋਰਟ ਰੋਡ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ। ਅਧਿਆਪਕਾਂ ਦੀ ਇਸ ਦੌਰਾਨ ਪੁਲਸ ਨਾਲ ਧੱਕਾ-ਮੁੱਕੀ ਵੀ ਹੋਈ ਪਰ ਫਿਰ ਵੀ ਉਹ ਰੋਡ ਜਾਮ ਕਰਨ 'ਚ ਕਾਮਯਾਬ ਰਹੇ।

Unemployed teachers Unemployed teachers

ਗੁਰਨਾਮ ਚੜੂਨੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡੇ ਦੇਸ਼ ਦੀ ਬਦਕਿਸਮਤੀ ਹੈ ਕਿ ਬੱਚੇ ਆਪਣੇ ਰੁਜ਼ਗਾਰ ਵਾਸਤੇ ਲੜ ਰਹੇ ਹਨ, ਆਪਣੇ ਜਿਉਂਦਾ ਰਹਿਣ ਵਾਸਤੇ ਸੰਘਰਸ਼ ਕਰ ਰਹੇ ਹਨ ਪਰ ਦੁੱਖ ਦੀ ਗੱਲ ਹੈ ਕਿ ਸਰਕਾਰ ਅਧਿਆਪਕਾਂ ਦੀਆਂ ਮੰਗਾਂ ਨਹੀਂ ਮੰਨ ਰਹੀ। ਚੜੂਨੀ ਨੇ ਕਿਹਾ ਕਿ ਸਾਡੀ ਯੂਨੀਅਨ ਵੀ ਸਰਕਾਰ ਅੱਗੇ ਅਪੀਲ ਕਰਦੀ ਹੈ ਕਿ ਇਹਨਾਂ ਬੇਰੁਜ਼ਗਾਰ ਅਧਿਆਪਕਾਂ ਦੀਆਂ ਮੰਗਾਂ ਮੰਨੀਆਂ ਜਾਣ।  ਸਰਕਾਰ 'ਤੇ ਤੰਜ਼ ਕੱਸਦਿਆਂ ਚੜੂਨੀ ਨੇ ਕਿਹਾ ਕਿ ਸਰਕਾਰ ਰਾਜਨੀਤੀ ਨਹੀਂ ਸਗੋਂ ਬਿਜਨੈਸ ਕਰ ਰਹੀ ਹੈ।  ਸਰਕਾਰ ਦਾ ਕੰਮ ਲੋਕਾਂ ਨੂੰ ਸਹੂਲਤਾਂ ਦੇਣਾ ਹੁੰਦਾ, ਭਲਾਈ ਦੇ ਕੰਮ ਕਰਨਾ ਹੁੰਦਾ, ਗਰੀਬਾਂ ਦੀ ਮਦਦ ਕਰਨਾ ਹੁੰਦਾ। ਪਰ ਇਥੇ ਸਰਕਾਰ ਅਮੀਰਾਂ ਦੀ ਸੁਣ ਰਹੀ ਉਹਨਾਂ ਦਾ ਸਾਰਾ ਖਰਚ ਵੀ ਸਰਕਾਰ ਆਪ ਚੁੱਕਦੀ ਹੈ। ਉਹਨਾਂ ਕਿਹਾ ਕਿ ਰਾਜਨੀਤੀ ਗਿਰੋਹ ਪੰਜਾਬ ਨੂੰ ਹੀ ਨਹੀਂ ਦੇਸ਼ ਨੂੰ ਵੀ ਖ਼ਤਮ ਕਰ ਰਹੇ ਹਨ।
ਕਿਸਾਨੀ ਅੰਦੋਲਨ ਬਾਰੇ ਬੋਲਦਿਆਂ ਚੜੂਨੀ ਨੇ ਕਿਹਾ ਕਿ 11 ਮਹੀਨਿਆਂ ਤੋਂ ਅੰਦੋਲਨ ਚੱਲ ਰਿਹਾ ਹੈ। 700 ਕਿਸਾਨੀ ਸ਼ਹੀਦ ਹੋ ਗਏ ਪਰ ਜਦੋਂ ਤੱਕ ਕਾਲੇ ਕਾਨੂੰਨ ਰੱਦ ਨਹੀਂ ਹੋ ਜਾਂਦੇ ਉਦੋਂ ਤੱਕ ਕਿਸਾਨੀ ਮੋਰਚਾ ਚੱਲੇਗਾ।  ਉਹਨਾਂ ਕਿਹਾ ਕੁਦਰਤ ਦੀ ਮਾਰ ਵੀ ਕਿਸਾਨਾਂ 'ਤੇ ਪਈ। ਕਿਸਾਨਾਂ ਦੇ ਨਰਮੇ ਨੂੰ ਸੁੰਡੀ ਖਾ ਗਈ। ਪੱਕੀ ਫਸਲ 'ਤੇ ਗੜ੍ਹੇ ਪੈ ਗਏ। ਝੋਨਾ ਮੀਂਹ ਵਿਚ ਭਿੱਜ ਗਿਆ ਪਰ ਸਰਕਾਰ ਨੇ ਕੋਈ ਮੁਆਵਜ਼ਾ ਨਹੀਂ ਦਿੱਤਾ। 
  ਚੜੂਨੀ ਨੇ ਆਗਾਮੀ ਚੋਣਾਂ ਬਾਰੇ ਬੋਲਦਿਆਂ ਕਿਹਾ ਕਿ ਪੰਜਾਬ ਦੇ ਲੋਕ  ਦੇਸ਼ ਦੇ ਲੋਕਾਂ ਨਾਲੋਂ ਜ਼ਿਆਦਾ ਸਮਝਦਾਰ ਹਨ। ਪੰਜਾਬ ਵਿਚ ਜਾਤੀਵਾਦ, ਧਰਮਵਾਦ ਘੱਟ ਚੱਲਦਾ ਹੈ। ਇਸ ਲਈ ਪੰਜਾਬ ਦੇ ਇਮਾਨਦਾਰ,  ਗਰੀਬਾਂ ਦੀ ਭਲਾਈ ਲਈ ਕੰਮ ਕਰਨ ਵਾਲੇ ਲੋਕਾਂ ਨੂੰ ਰਾਜਨੀਤੀ ਵਿਚ ਆਉਣਾ ਚਾਹੀਦਾ ਤਾਂ ਜੋ ਪੰਜਾਬ ਦਾ ਹਾਲਾਤ ਸੁਧਰ ਸਕਣ।   

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement