Firozpur News: ਫ਼ਿਰੋਜ਼ਪੁਰ 'ਚ ਭਰਾ ਨੇ ਭੈਣ ਨਾਲ ਕੀਤਾ ਬਲਾਤਕਾਰ, ਮਤਰੇਈ ਮਾਂ ਨੇ ਵੀ ਦਿਤਾ ਸਾਥ

By : GAGANDEEP

Published : Aug 25, 2024, 1:59 pm IST
Updated : Aug 25, 2024, 3:08 pm IST
SHARE ARTICLE
Brother Raped Sister Firozpur News
Brother Raped Sister Firozpur News

Firozpur News: ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਸ਼ੁਰੂ

Brother Raped Sister Firozpur News: ਫ਼ਿਰੋਜ਼ਪੁਰ ਵਿਚ ਮਤਰੇਏ ਭਰਾ ਵਲੋਂ ਨਾਬਾਲਗ ਭੈਣ ਨਾਲ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਮਤਰੇਏ ਭਰਾ ਅਤੇ ਮਤਰੇਈ ਮਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਾਮਲਾ ਉਸ ਦਿਨ ਦਾ ਹੈ ਜਦੋਂ ਭਰਾ ਆਪਣੀਆਂ ਭੈਣਾਂ ਦੀ ਰੱਖਿਆ ਦਾ ਪ੍ਰਣ ਲੈਂਦੇ ਹਨ, ਯਾਨੀ ਕਿ ਰੱਖੜੀ ਦਾ। ਰਕਸ਼ਾ ਬੰਧਨ ਵਾਲੇ ਦਿਨ ਮਤਰੇਏ ਭਰਾ ਨੇ ਆਪਣੀ ਨਾਬਾਲਗ ਭੈਣ ਨਾਲ ਬਲਾਤਕਾਰ ਕੀਤਾ।

ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਪੀੜਤ ਲੜਕੀ ਨੇ ਦੱਸਿਆ ਹੈ ਕਿ ਉਸ ਦਾ ਮਤਰੇਆ ਭਰਾ ਮਾਨਸਾ ਵਿਚ ਰਹਿੰਦਾ ਹੈ। ਮੁਲਜ਼ਮ 19 ਅਗਸਤ ਨੂੰ ਘਰ ਆਇਆ ਸੀ। ਸ਼ਾਮ ਨੂੰ ਦੋਸ਼ੀ ਭਰਾ ਨੇ ਕਿਹਾ ਕਿ ਉਹ ਉਸ ਨੂੰ ਬਾਹਰ ਸੈਰ ਕਰਨ ਲੈ ਜਾਵੇਗਾ। ਇਸ ਤੋਂ ਬਾਅਦ ਮੁਲਜ਼ਮ ਉਸ ਨੂੰ ਖੇਤਾਂ ਵਿਚ ਲੈ ਗਿਆ ਅਤੇ ਉਸ ਨਾਲ ਜ਼ਬਰਦਸਤੀ ਬਲਾਤਕਾਰ ਕੀਤਾ।

ਜਦੋਂ ਉਸ ਨੇ ਆਪਣੀ ਮਤਰੇਈ ਮਾਂ ਨੂੰ ਆਪਣੇ ਭਰਾ ਵੱਲੋਂ ਕੀਤੀ ਘਿਨਾਉਣੀ ਹਰਕਤ ਬਾਰੇ ਦੱਸਿਆ ਤਾਂ ਮਾਂ ਨੇ ਕਿਹਾ ਕਿ ਕੋਈ ਪ੍ਰੇਸ਼ਾਨੀ ਨਹੀਂ ਹੈ। ਜਿਸ ਤੋਂ ਬਾਅਦ ਪੀੜਤਾ ਨੇ ਮੌਕਾ ਸੰਭਾਲਦਿਆਂ ਆਪਣੀ ਜਾਣ-ਪਛਾਣ ਵਾਲੀ ਔਰਤ ਦੇ ਪਿੰਡ ਜਾ ਕੇ ਆਪਣੇ ਨਾਲ ਵਾਪਰੀ ਘਟਨਾ ਦੀ ਜਾਣਕਾਰੀ ਦਿੱਤੀ ਅਤੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਜਿਸ ਤੋਂ ਬਾਅਦ ਮਹਿਲਾ ਪੀੜਤ ਲੜਕੀ ਨੂੰ ਲੈ ਕੇ ਥਾਣੇ ਪਹੁੰਚੀ ਅਤੇ ਸ਼ਿਕਾਇਤ ਦਰਜ ਕਰਵਾਈ।

ਥਾਣਾ ਕੁਲਗੜ੍ਹੀ ਦੀ ਐਸਆਈ ਪਰਮਜੀਤ ਕੌਰ ਨੇ ਦੱਸਿਆ ਕਿ ਪੀੜਤਾ ਵਲੋਂ ਦਿੱਤੇ ਬਿਆਨਾਂ ਦੇ ਆਧਾਰ ’ਤੇ ਮਤਰੇਏ ਭਰਾ ਅਤੇ ਮਤਰੇਈ ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਹਾਲਾਂਕਿ ਮੁਲਜ਼ਮ ਫ਼ਰਾਰ ਹੋਣ ਕਾਰਨ ਹਾਲੇ ਤੱਕ ਗ੍ਰਿਫ਼ਤਾਰ ਨਹੀਂ ਹੋ ਸਕੇ ਹਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement