ਸੌਦਾ-ਸਾਧ ਨੂੰ ਪੈਰੋਲ ਤੇ ਛੱਡਣ ਨਾਲ ਪੰਜਾਬ ਦਾ ਸ਼ਾਂਤ ਮਾਹੌਲ ਹੋਵੇਗਾ ਅਸ਼ਾਂਤ : ਜਥੇਦਾਰ
Published : Apr 25, 2020, 11:32 am IST
Updated : Apr 25, 2020, 11:32 am IST
SHARE ARTICLE
ਹਰਿਆਣਾ ਸਰਕਾਰ ਵਲੋਂ ਸਿੱਖ ਕੈਦੀਆਂ ਦੀ ਪੈਰੋਲ ਰੱਦ ਕਰਨੀ ਸਿਆਸਤ ਤੋਂ ਪ੍ਰੇਰਤ ਹੈ
ਹਰਿਆਣਾ ਸਰਕਾਰ ਵਲੋਂ ਸਿੱਖ ਕੈਦੀਆਂ ਦੀ ਪੈਰੋਲ ਰੱਦ ਕਰਨੀ ਸਿਆਸਤ ਤੋਂ ਪ੍ਰੇਰਤ ਹੈ

ਹਰਿਆਣਾ ਸਰਕਾਰ ਵਲੋਂ ਸਿੱਖ ਕੈਦੀਆਂ ਦੀ ਪੈਰੋਲ ਰੱਦ ਕਰਨੀ ਸਿਆਸਤ ਤੋਂ ਪ੍ਰੇਰਤ ਹੈ

ਅੰਮ੍ਰਿਤਸਰ 24 ਅਪ੍ਰੈਲ ( ਸੁਖਵਿੰਦਰਜੀਤ ਸਿੰਘ ਬਹੋੜੂ) : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿ ਹਰਪ੍ਰੀਤ ਸਿੰਘ ਨੇ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਸੰਗਤਾਂ ਨੂੰ ਮੁਬਾਰਕਾਂ ਦਿਤੀਆਂ। ਇਸ ਦੌਰਾਨ ਜਥੇਦਾਰ ਨੇ ਕੋਰੋਨਾ ਦੀ ਮਹਾਂਮਾਰੀ ਦੀ ਆੜ ਹੇਠ ਹਰਿਆਣਾ ਦੇ ਸਿੱਖਾਂ ਦੀ ਪੈਰੋਲ ਰੱਦ ਕਰਨ ਨੂੰ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਕਿ ਅਜਿਹੇ ਹਲਾਤਾਂ ਵਿਚ ਵੀ ਸਿਆਸਤ ਕਰਨੀ ਇਨਸਾਨੀਅਤ ਦੀਆਂ ਨੈਤਿਕ ਕਦਰਾਂ ਕੀਮਤਾਂ ਦੇ ਵਿਰੁਧ ਹੈ।

ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕੋਰੋਨਾ ਦੀ ਲਾ-ਇਲਾਜ ਬਿਮਾਰੀ ਵਿਰੁਧ ਜੂਝ ਰਹੀਆਂ ਦੁਨੀਆਂ ਦੀਆਂ ਸਰਕਾਰਾਂ, ਡਾਕਟਰਾਂ,ਨਰਸਾਂ ਵੱਖ ਵੱਖ ਸਮਾਜ ਸੇਵੀ ਸੰਗਠਨਾਂ ਦੇ ਰੋਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹਰਿਆਣਾ ਦੀ ਭਾਜਪਾ ਹਕੂਮਤ ਵਲੋ ਸੌਦਾ ਸਾਧ ਨੂੰ ਪੈਰੋਲ ਤੇ ਰਿਹਾਅ ਕਰਨ ਦੀ ਚਰਚਾ ਤੇ ਤਿੱਖੀ ਆਲੋਚਨਾ ਕੀਤੀ ਹੈ। ਜਥੇਦਾਰ ਕਿਹਾ ਕਿ ਵੱਖ-ਵੱਖ ਸੂਬਿਆਂ ਦੀਆਂ ਜੇਲਾਂ 'ਚ ਬੰਦ , ਬੰਦੀ-ਸਿੰਘ ਛੱਡੇ ਨਹੀਂ ਜਾ ਰਹੇ ਜੋ ਅਦਾਲਤੀ ਸਜਾਵਾਂ ਪੂਰੀਆਂ ਕਰ ਚੁੱਕੇ ਹਨ। ਜਥੇਦਾਰ ਮੁਤਾਬਕ ਸੌਦਾ ਸਾਧ ਨੂੰ ਕਰੋਨਾ ਦੀ ਆੜ ਹੇਠ ਰਿਹਾਅ ਕਰਨ ਨਾਲ ਪੰਜਾਬ ਹਰਿਆਣਾ ਵਿਚ ਖਿਚਾਅ ਵਧੇਗਾ ਜੋ ਪਿਛਲੇ 3-4 ਸਾਲ ਤੋਂ ਸਥਿਰ ਹੈ। ਗਿ ਹਰਪ੍ਰੀਤ ਸਿੰਘ ਕਿਹਾ ਕਿ ਸੌਦਾ ਸਾਧ ਨੂੰ ਰਿਹਾਅ ਕਰਨ ਦਾ ਭਾਵ ਇਸ ਖਿੱਤੇ ਦੀ ਸ਼ਾਂਤੀ ਨੂੰ ਲਾਂਬੂ ਲਾਉਣਾ ਹੈ।

ਉਨ੍ਹਾਂ ਹਰਿਆਣਾ ਸਰਕਾਰ ਨੂੰ ਚਿਤਾਵਨੀ ਭਰੇ ਸ਼ਬਦਾਂ 'ਚ  ਕਿਹਾ ਕਿ ਉਹ ਅਜਿਹੇ ਹਲਾਤਾਂ ਵਿਚ ਸੌਦਾ ਸਾਧ ਦੀ ਪੈਰੋਲ ਰੱਦ ਕਰਨ ਨੂੰ ਤਰਜ਼ੀਹ ਦੇਵੇ , ਜੇਕਰ ਉਸ ਦੀ ਰਿਹਾਈ ਹੁੰਦੀ ਹੈ ਤਾਂ ਸਿੱਖ ਭਾਵਨਾਵਾਂ ਸੱਟ ਵੱਜਣ ਦੇ ਨਾਲ ਨਾਲ ਸਮੁੱਚਾ ਮਾਹੌਲ ਅਸ਼ਾਂਤ ਹੋਵੇਗਾ ਜੋ ਇਸ ਵੇਲੇ ਬਿਲਕੁਲ ਅਨੂਕੂਲ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement