ਇਤਿਹਾਸਕ ਘਟਨਾ ਵਜੋਂ ਯਾਦ ਰਹੇਗੀ ਗਣਤੰਤਰ ਦਿਵਸ ਮੌਕੇ ਹੋਣ ਵਾਲੀ 'ਕਿਸਾਨ ਟਰੈਕਟਰ ਪਰੇਡ'
Published : Jan 25, 2021, 1:40 am IST
Updated : Jan 25, 2021, 1:40 am IST
SHARE ARTICLE
image
image

ਇਤਿਹਾਸਕ ਘਟਨਾ ਵਜੋਂ ਯਾਦ ਰਹੇਗੀ ਗਣਤੰਤਰ ਦਿਵਸ ਮੌਕੇ ਹੋਣ ਵਾਲੀ 'ਕਿਸਾਨ ਟਰੈਕਟਰ ਪਰੇਡ'

ਦਿੱਲੀ ਵਲ ਆਪਮੁਹਾਰੇ ਕੂਚ ਕਰਨ ਲੱਗੇ ਲੋਕ, ਟਰੈਕਟਰਾਂ ਦੀਆਂ ਲਗੀਆਂ ਲੰਮੀਆਂ ਲਾਈਨਾਂ

ਚੰਡੀਗੜ੍ਹ, 24 ਜਨਵਰੀ (ਸ਼ੇਰ ਸਿੰਘ 'ਮੰਡ') : 26 ਜਨਵਰੀ ਦੀ ਕਿਸਾਨ ਟਰੈਕਟਰ ਪਰੇਡ ਲਈ ਲੋਕਾਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ਵੱਡੀ ਗਿਣਤੀ ਵਿਚ ਲੋਕ ਦਿੱਲੀ ਵਲ ਵਹੀਰਾ ਘੱਤ ਰਹੇ ਹਨ | ਖ਼ਾਸ ਕਰ ਕੇ ਨੌਜਵਾਨਾਂ ਵਿਚ ਇਸ ਨੂੰ ਲੈ ਕੇ ਭਾਰੀ ਉਤਸ਼ਾਹ ਹੈ | ਬੀਤੇ ਦਿਨ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਟਰੈਕਟਰਾਂ ਦਾ ਦਿੱਲੀ ਵਲ ਜਾਣਾ ਜਾਰੀ ਹੈ | ਕਿਸਾਨਾਂ ਨੇ ਟਰੈਕਟਰਾਂ ਨੂੰ ਖ਼ਾਸ ਤਰ੍ਹਾਂ ਨਾਲ ਸਜਾਇਆ ਗਿਆ ਹੈ | 
ਦਿੱਲੀ ਵੱਲ ਜਾ ਰਹੇ ਕਾਫ਼ਲਿਆਂ ਵਿਚ ਰਿਮੋਟ ਕੰਟਰੋਲ ਨਾਲ ਚਲਣ ਵਾਲਾ ਟਰੈਕਟਰ ਵੀ ਸ਼ਾਮਲ ਹੈ | ਪੰਜਾਬੀ ਨੌਜਵਾਨ ਵਲੋਂ ਤਿਆਰ ਕੀਤਾ ਗਿਆ ਇਹ ਟਰੈਕਟਰ ਖ਼ਾਸ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ | ਇਸੇ ਤਰ੍ਹਾਂ ਮਾਛੀਵਾੜਾ ਇਲਾਕੇ ਦੇ ਇਕ ਕਿਸਾਨ ਨੇ ਟਰਾਲੀ 'ਤੇ ਹੀ ਬੱਸ ਬਣਾ ਕੇ ਉਸ 'ਤੇ ਵਿਲੱਖਣ ਕਲਾਕਾਰੀ ਕਰਦਿਆਂ ਕਿਸਾਨੀ ਸੰਘਰਸ਼ ਵਿਚ ਵਡਮੁੱਲਾ ਯੋਗਦਾਨ ਪਾਇਆ ਹੈ | ਉਧਰ ਕਿਸਾਨਾਂ ਦੇ ਰੌਅ ਅੱਗੇ ਝੁਕਦਿਆਂ ਕੇਂਦਰ ਸਰਕਾਰ ਵੀ ਕਿਸਾਨਾਂ ਨੂੰ ਲਾਂਘਾ ਦੇਣ ਲਈ ਰਾਜ਼ੀ ਹੋ ਗਈ ਹੈ | ਐਤਵਾਰ ਸਵੇਰ ਤੋਂ ਹੀ ਪੁਲਿਸ ਪ੍ਰਸ਼ਾਸਨ ਭਾਰੀ ਰੋਕਾਂ ਨੂੰ ਹਟਾਉਣ ਵਿਚ ਲੱਗਾ ਹੋਇਆ ਹੈ | ਵੱਡੀਆਂ ਵੱਡੀਆਂ ਜੇਸੀਬੀ ਮਸ਼ੀਨਾਂ ਨਾਲ ਭਾਰੀ-ਭਰਕਮ ਰੋਕਾਂ ਨੂੰ ਪਾਸੇ ਹਟਾ ਕੇ ਲਾਂਘਾ ਤਿਆਰ ਕੀਤਾ ਜਾ ਰਿਹਾ ਹੈ | ਸਰਕਾਰ ਦੇ ਇਸ ਕਦਮ ਨੂੰ ਕਿਸਾਨਾਂ ਦੀ ਜਿੱਤ ਵਜੋਂ ਵੇਖਿਆ ਜਾ ਰਿਹਾ ਹੈ | 
ਦੂਜੇ ਦਿੱਲੀ ਦੇ ਬਾਰਡਰਾਂ 'ਤੇ ਕਿਸਾਨਾਂ ਦੀ ਆਮਦ ਲਗਾਤਾਰ ਜਾਰੀ ਹੈ | ਕਈ ਥਾਈ ਤਾਂ ਪੈਰ ਰੱਖਣ ਨੂੰ ਵੀ ਥਾਂ ਨਹੀਂ ਬਚੀ | ਇਸੇ ਦੌਰਾਨ ਪ੍ਰਬੰਧਕਾਂ ਨੇ ਵੀ ਕਿਸਾਨਾਂ ਦੀ ਭਾਰੀ ਆਮਦ ਨੂੰ ਵੇਖਦਿਆਂ ਕਮਰਕੱਸ ਲਈ ਹੈ | ਖ਼ਾਸ ਕਰ ਕੇ ਖ਼ਾਲਸਾ ਏਡ ਵਲੋਂ ਕੀਤੇ ਗਏ ਪੁਖ਼ਤਾ ਪ੍ਰਬੰਧ ਵਿਸ਼ੇਸ਼ ਖਿੱਚ ਦਾ ਕੇਂਦਰ ਹਨ | ਚੰਡੀਗੜ੍ਹ ਤੋਂ ਦੇਰ ਰਾਤ ਦਿੱਲੀ ਪਹੁੰਚੇ ਨੌਜਵਾਨਾਂ ਮੁਤਾਬਕ ਖ਼ਾਲਸਾ ਏਡ ਵਲੋਂ ਕੀਤੇ ਗਏ ਪ੍ਰਬੰਧ ਲਾਮਿਸਾਲ ਹਨ | ਉਥੇ ਕਿਸਾਨਾਂ ਦੀ ਠਹਿਰਣ, ਖਾਣ-ਪੀਣ ਅਤੇ ਨਿੱਕੀਆਂ ਨਿੱਕੀਆਂ ਜ਼ਰੂਰਤਾਂ ਦਾ ਪੂਰਾ ਬੰਦੋਬਸਤ ਕੀਤਾ ਗਿਆ ਹੈ | 
ਪੜ੍ਹਾਈ ਅਤੇ ਹੋਰ ਰੁਝੇਵਿਆਂ ਤੋਂ ਸਮਾਂ ਕੱਢ ਕੇ ਸਿੰਘੂ ਬਾਰਡਰ ਪਹੁੰਚੇ ਇਨ੍ਹਾਂ ਨੌਜਵਾਨਾਂ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਵਾਪਸ ਮੁੜਨ ਨਹੀਂ ਜੀਅ ਨਹੀਂ ਕਰ ਰਿਹਾ | ਨੌਜਵਾਨਾਂ ਮੁਤਾਬਕ ਇਹ ਧਰਨੇ ਦੀ ਥਾਂ ਮੇਲੇ ਦਾ ਭੁਲੇਖਾ ਪਾਉਾਦਾ ਹੈ | ਰਸਤੇ ਵਿਚ ਥਾਂ-ਥਾਂ ਲੱਗੇ ਲੰਗਰ ਰਾਹਗੀਰਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇ ਹੋਏ ਹਨ | ਸਫ਼ਰ ਦੌਰਾਨ ਢਾਬਿਆਂ ਅਤੇ ਹੋਟਲਾਂ ਤੋਂ ਮਹਿੰਗੇ ਭਾਅ ਖਾਣ-ਪੀਣ ਦਾ ਸਮਾਨ ਵਰਤ ਚੁੱਕੇ ਬਾਹਰਲੇ ਸੂਬਿਆਂ ਦੇ ਲੋਕ ਪੰਜਾਬੀਆਂ ਦੀ ਇਸ ਦਰਿਆਦਿੱਲੀ ਦੀਆਂ ਤਾਰੀਫ਼ਾਂ ਕਰਦੇ ਨਹੀਂ ਥੱਕਦੇ | ਦਿੱਲੀ ਵਿਖੇ ਲੱਗੇ ਕਿਸਾਨੀ ਧਰਨੇ ਨੇ ਜਿਥੇ ਪੰਜਾਬੀਆਂ ਦੇ ਖੁਲ੍ਹਦਿੱਲੀ ਨੇ ਦੇਸ਼ ਵਿਆਪੀ ਪੱਧਰ 'ਤੇ ਪ੍ਰਸਿੱਧੀ ਪਹੁੰਚਾਈ ਹੈ ਉਥੇ ਹੀ ਗੁਰੂ ਸਾਹਿਬ ਦੇ ਕਿਰਤ ਕਰੋ, ਨਾਮ ਜੱਪੋ ਅਤੇ ਵੰਡ ਛੱਡੋ ਦੇ ਸਿਧਾਂਤ ਨੂੰ ਦੇਸ਼ ਦੇ ਕੋਨੇ-ਕੋਨੇ ਵਿਚ ਪਹੁੰਚਾਉਣ ਦਾ ਕੰਮ ਕੀਤਾ ਹੈ | ਜਿਹੜਾ ਪ੍ਰਚਾਰ ਵੱਡੇ-ਵੱਡੇ ਪ੍ਰਚਾਰ-ਸਾਧਨ ਹੁਣ ਤਕ ਨਹੀਂ ਸੀ ਕਰ ਸਕੇ, ਉਹ ਕਿਸਾਨੀ ਅੰਦੋਲਨ ਕਾਰਨ ਕੁੱਝ ਮਹੀਨਿਆਂ ਵਿਚ ਹੀ ਦੂਰ-ਦੂਰ ਤਕ ਪਹੰੁਚ ਗਿਆ ਹੈ | ਕਿਸਾਨੀ ਅੰਦੋਲਨ ਦੀ ਇਹ ਵਿਲੱਖਣਤਾ ਲੰਮੇ ਸਮੇਂ ਤਕ ਲੋਕ ਚੇਤਿਆ 'ਚ ਤਾਜ਼ਾ ਰਹੇਗੀ |   
 

SHARE ARTICLE

ਏਜੰਸੀ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement