ਦੇਸ਼ ਨੂੰ ਲੁਟੇਰਿਆਂ ਤੋਂ ਬਚਾਉਣ ਲਈ ‘ਟ੍ਰਿਪਲ ਟੀ’ ਫ਼ਾਰਮੂਲਾ ਜ਼ਰੂਰੀ : ਟਿਕੈਤ
Published : Jun 24, 2021, 12:58 am IST
Updated : Jun 24, 2021, 12:58 am IST
SHARE ARTICLE
image
image

ਦੇਸ਼ ਨੂੰ ਲੁਟੇਰਿਆਂ ਤੋਂ ਬਚਾਉਣ ਲਈ ‘ਟ੍ਰਿਪਲ ਟੀ’ ਫ਼ਾਰਮੂਲਾ ਜ਼ਰੂਰੀ : ਟਿਕੈਤ

ਸਰਹੱਦ ’ਤੇ ਟੈਂਕ, ਖੇਤ ’ਚ ਟਰੈਕਟਰ ਤੇ ਨੌਜਵਾਨਾਂ 

ਨਵੀਂ ਦਿੱਲੀ, 23 ਜੂਨ : ਖੇਤੀ ਕਾਨੂੰਨਾਂ ਦੇ ਵਿਰੋਧ ’ਚ ਕਿਸਾਨ ਲੰਮੇ ਸਮੇਂ ਤੋਂ ਦਿੱਲੀ ਦੀਆਂ ਸਰਹੱਦਾਂ’ਤੇ ਬੈਠੇ ਹਨ ਪਰ ਕੇਂਦਰ ਸਰਕਾਰ ਅਪਣੇ ਫ਼ੈਸਲੇ ’ਤੇ ਅੜੀ ਹੋਈ ਹੈ। ਇਸ ਵਿਚਾਲੇ ਕਿਸਾਨ ਆਗੂ ਲਗਾਤਾਰ ਕੇਂਦਰ ਨੂੰ ਸੁਚੇਤ ਕਰਦੇ ਰਹਿੰਦੇ ਹਨ ਕਿ ਖੇਤੀ ਕਾਨੂੰਨ ਵਾਪਸ ਲਏ ਬਿਨਾ ਉਹ ਵਾਪਸ ਨਹੀਂ ਜਾਣਗੇ। ਇਸੇ ਲੜੀ ਵਿਚ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਰਾਕੇਸ਼ ਟਿਕੈਤ ਨੇ ਨਵੇਂ ਟਵੀਟ ਵਿਚ ਕਿਹਾ ਕਿ,‘‘ਦੇਸ਼ ਨੂੰ ਲੁਟੇਰਿਆਂ ਤੋਂ ਬਚਾਉਣ ਲਈ ਤਿੰਨ ਚੀਜ਼ਾਂ ਜ਼ਰੂਰੀ ਹਨ, ਸਰਹੱਦ ’ਤੇ ਟੈਂਕ, ਖੇਤ ਵਿਚ ਟਰੈਕਟਰ ਤੇ ਨੌਜਵਾਨਾਂ ਦੇ ਹੱਥਾਂ ਵਿਚ ਟਵਿਟਰ।’’ ਟਿਕੈਤ ਨੇ ਟਵੀਟ ’ਚ ਕਿਹਾ ਕਿ ਤਿੰਨੋਂ ਖੇਤੀ ਕਾਨੂੰਨ ਰਾਹੀਂ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਲਈ ਕਿਸਾਨਾਂ ਦੀ ਲੁੱਟ ਕਰਨ ਦਾ ਰਸਤਾ ਬਣਾ ਦਿਤਾ ਹੈ। ਜੇਕਰ ਇਹ ਖੇਤੀ ਕਾਨੂੰਨ ਹੁੰਦੇ ਤਾਂ ਹੁਣ ਤਕ ਵਾਪਸ ਲੈ ਲਏ ਹੁੰਦੇ, ਪਰ ਇਹ ਵਪਾਰੀ ਦੇ ਕਾਨੂੰਨ ਹਨ ਇਸ ਲਈ ਸਰਕਾਰ ਕਿਸਾਨਾਂ ਦੀ ਅਣਦੇਖੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਲੁਟੇਰਿਆਂ ਤੋਂ ਬਚਾਉਣ ਲਈ ਤਿੰਨ ਚੀਜਾਂ ਜ਼ਰੂਰੀ ਹਨ, ਸਰਹੱਦ ’ਤੇ ਟੈਂਕ, ਖੇਤ ’ਚ ਟਰੈਕਟਰ, ਨੌਜਵਾਨਾਂ ਦੇ ਹੱਥ ’ਚ ਟਵਿਟਰ। 
  ਟਿਕੈਤ ਨੇ 19 ਜੂਨ ਨੂੰ ਵੀ ਇਕ ਟਵੀਟ ਕੀਤਾ ਸੀ, ਜਿਸ ਵਿਚ ਲਿਖਿਆ ਸੀ ਕਿ,‘‘ਕੇਂਦਰ ਸਰਕਾਰ ਇਹ ਗਲਤਫ਼ਹਿਮੀ ਅਪਣੇ ਦਿਮਾਗ਼ ’ਚੋਂ ਕੱਢ ਦੇਵੇ ਕਿ ਕਿਸਾਨ ਵਾਪਸ ਜਾਣਗੇ, ਕਿਸਾਨ ਉਦੋਂ ਵਾਪਸ ਜਾਣਗੇ, ਜਦੋਂ ਮੰਗਾਂ ਪੂਰੀਆਂ ਹੋ ਜਾਣਗੀਆਂ। ਸਾਡੀ ਮੰਗ ਹੈ ਕਿ ਤਿੰਨੋਂ ਕਾਨੂੰਨ ਰੱਦ ਹੋਣਗੇ।’’ 
ਟਿਕੈਤ ਨੇ ਕਿਹਾ ਜੇ ਕਿਸਾਨ ਟਰੈਕਟਰ ਨਹੀਂ ਚਲਾਉਂਦਾ ਤਾਂ ਖੇਤੀ ਦਾ ਕੀ ਬਣੇਗਾ? ਤੇ ਜੇ ਉਹ ਸਰਹੱਦਾਂ ’ਤੇ ਟੈਂਕ ਚਲਾਉਣਾ ਭੁੱਲ ਜਾਵੇ ਤਾਂ ਦੇਸ਼ ਵਿਚ ਕਿਵੇਂ ਸ਼ਾਂਤੀ ਤੇ ਸੁਰੱਖਿਆ ਹੋਵੇਗੀ? ਜਿਸ ਤਰੀਕੇ ਨਾਲ ਕਿਸਾਨ ਦਾਣਾ ਤਿਆਰ ਕਰਦਾ ਹੈ ਤੇ ਸਰਹੱਦਾਂ ’ਤੇ ਟੈਂਕ ਚਲਾਉਂਦਾ ਹੈ, ਉਸ ਨਜ਼ਰੀਏ ਨੂੰ ਜ਼ਾਹਰ ਕਰਨ ਲਈ ਉਸ ਨੂੰ ਟਵਿਟਰ ਦੀ ਵਰਤੋਂ ਕਰਨੀ ਸਿਖਣੀ ਪਵੇਗੀ। ਉਨ੍ਹਾਂ ਕਿਹਾ ਕਿ ਸਾਰੇ ਫ਼ੌਜੀ ਦੇਸ਼ ਦੇ ਪੁੱਤ ਹਨ। ਇਹ ਫ਼ਾਰਮੂਲਾ ਭਵਿਖ ’ਚ ਮਦਦਗਾਰ ਹੋਵੇਗਾ।     (ਏਜੰਸੀ)

SHARE ARTICLE

ਏਜੰਸੀ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement